ਕਨਵਰ ਅਜੀਤ ਸਿੰਘ
ਸਾਰਾਗੜ੍ਹੀ ਦੀ ਲੜਾਈ ਵਿਚ ਸਿੱਖ ਰੈਜਮੈਂਟ ਦੇ ਇੱਕੀ ਜਵਾਨਾਂ ਨੇ ਬਾਰਾਂ ਹਜ਼ਾਰ ਕਬਾਇਲੀ ਖੂੰਖਾਰ,ਜਨਮ ਤੋਂ ਲੁੱਟ-ਖੋਹ ਕਰਕੇ ਖਾਣ ਵਾਲੇ ਪਠਾਣਾਂ ਦਾ ਡਟ ਕੇ ਮੁਕਾਬਲਾ ਕੀਤਾ। ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ ਵੀਹ ਫੌਜੀ ਸਿੰਘ ਅਤੇ ਇਕ ਲਾਂਗਰੀ, ਪੁਰਜ਼ਾ ਪੁਰਜ਼ਾ ਕਟ ਕੇ ਸ਼ਹੀਦ ਹੋ ਗਏ ਪਰ ਹਥਿਆਰ ਸੁੱਟ ਕੇ ਆਤਮ ਸਮਰਪਣ ਨਹੀਂ ਕੀਤਾ।ਜਦ ਕਿ ਅੰਗਰੇਜ਼ ਇੰਚਾਰਜ ਅਫਸਰ ਉਨ੍ਹਾਂ ਨੂੰ ਵਾਰ-ਵਾਰ ਕਹਿ ਰਹੇ ਸੀ ਕਿ ਅਸੀਂ ਤੁਹਾਡੇ ਲਈ ਕੋਈ ਕੁਮਕ ਨਹੀਂ ਭੇਜ ਸਕਦੇ।ਇਕੀ ਸਿੱਖਾ ਨੇ ਦੁਸ਼ਮਣ ਦੇ ਸੱਤ ਸੌ ਤੋਂ ਉਪਰ ਬੰਦੇ ਮਾਰ ਗਿਰਾਏ ਸੀ।ਇਹ ਵਾਰਤਾ 1897 ਦੇ ਸਤੰਬਰ ਮਹੀਨੇ ਦੀ ਦੱਸੀ ਜਾਂਦੀ ਹੈ।
ਜਦ ਸਾਰੀ ਰਿਪੋਰਟ ਇੰਗਲੈਂਡ ਦੀ ਮਲਕਾ ਵਿਕਟੋਰੀਆ ਕੋਲ ਪਹੁੰਚੀ ਤਾਂ ਪਲਟਣ ਦੇ ਸਾਰੇ ਜਵਾਨਾਂ ਨੂੰ ਉਸ ਵੇਲੇ ਦੇ ਪੰਜ ਸੌ ਰੁਪਏ ਹਰ ਇਕ ਦੇ ਵਾਰਿਸਾਂ ਨੂੰ ਨਕਦ ਇਨਾਮ ਅਤੇ ਦਸ ਦਸ ਏਕੜ ਜ਼ਮੀਨ ਇਨਾਮ ਵੱਜੋਂ ਦਿੱਤੀ ਗਈ। ਅੰਗਰੇਜ਼ੀ ਸਰਕਾਰ ਵੇਲੇ ਸਾਰੀਆਂ ਫੌਜਾਂ ਇਹ ਦਿਹਾੜਾ ਮਨਾਉਂਦਿਆਂ ਸਨ। ਦੇਸ਼ ਆਜ਼ਾਦ ਹੋਣ ਉਪਰੰਤ ਕੇਵਲ ਸਿੱਖ ਪਲਟਣਾਂ ਹੀ ਇਹ ਦਿਹਾੜਾ ਮਨਾਉਂਦਿਆਂ ਹਨ।
ਦੁਨੀਆਂ ਦੀ ਸਰਵ ਉੱਚ ਸੰਸਥਾ ਅਨੁਸਾਰ ਇਹ ਲੜਾਈ ਦੁਨੀਆਂ ਦੀਆਂ ਅੱਠ ਵੱਡੀਆਂ ਲੜਾਈਆਂ ਵਿਚ ਮੰਨੀ ਜਾਂਦੀ ਹੈ। ਇੰਗਲੈਂਡ ਅਤੇ ਫਰਾਂਸ ਦੇ ਸਕੂਲਾਂ ਵਿਚ ਇਹ ਪੜ੍ਹਾਈ ਜਾਂਦੀ ਹੈ।
ਸਿੱਖਾਂ ਦੇ ਕਿਸੇ ਵੀ ਗੌਰਵਮਈ ਕੰਮ ਨੂੰ ਪੜ੍ਹ ਸੁਣਕੇ ਕਾਮਰੇਡਾਂ ਦੇ ਸੀਨੇ ਤੇ ਸੱਪ ਮੇ੍ਹਲਣ ਲੱਗ ਜਾਂਦਾ ਹੈ ਇਸ ਲਈ ਇਸ ਨੂੰ ਭੰਡਣ ਲਈ ਬਹਾਨੇ ਲੱਭਦੇ ਹਨ।
ਜਦੋਂ ਕੋਈ ਐਸਾ ਮਸਲਾ ਸਾਹਮਣੇ ਆਵੇ ਤਾਂ ਕਾਮਰੇਡੀ ਦਾਨਿਸ਼ਵਰ ਇਸ ਦਾ ਤੋੜ ਲੱਭਣ ਲਈ ਲੰਬੀਆਂ ਬੈਠਕਾਂ ਕਰ ਕੇ ਇਸ ਦਾ ਤੋੜ ਲੱਭਦੇ ਹਨ।
ਕਿਉਂਕਿ ਸਾਰਾਗੜ੍ਹੀ ਦੇ ਬਰਾਬਰ ਦੀ ਕੋਈ ਮਿਸਾਲ ਅੱਜ ਤੱਕ ਦੇ ਕਾਮਰੇਡਾਂ ਦੇ ਇਤਿਹਾਸ ਵਿਚ ਨਹੀਂ ਮਿਲਦੀ ਇਸ ਲਈ ਕਾਮਰੇਡਾਂ ਨੇ ਆਪਣੀ ਸਾਖ ਬਚਾਉਣ ਲਈ ਹੱਲ ਲੱਭ ਲਿਆ।
ਕਾਮਰੇਡਾਂ ਨੇ ਪ੍ਰਚਾਰ ਕੀਤਾ ਕਿ ਪਠਾਣ ਆਪਣਾ ਦੇਸ਼ ਆਜ਼ਾਦ ਕਰਾਉਣ ਲਈ ਲੜ ਰਹੇ ਸਨ ਅਤੇ ਸਿੱਖਾਂ ਨੈ ਅੰਗਰੇਜ਼ੀ ਗੁਲਾਮੀ ਅਧੀਨ ਅੰਗ੍ਰੇਜ਼ਾਂ ਦੇ ਪਿੱਠੂ ਬਣ ਕੇ ਪਠਾਣਾਂ ਦੀ ਆਜ਼ਾਦੀ ਵਿਰੁੱਧ ਲੜੇ।
ਇਹ ਸਭ ਨੂੰ ਪਤਾ ਹੈ ਕਿ ਇਸ ਇਲਾਕੇ ਦੇ ਕਬਾਇਲੀ ਖੂੰਖਾਰ ਪਠਾਣਾਂ ਦਾ ਲੁੱਟ ਕੇ ਖਾਣਾ ਸਦੀਆਂ ਤੋਂ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਹੈ। ਇਸੇ ਇਲਾਕੇ ਅਤੇ ਇਸ ਤੋਂ ਉਪਰਲੇ ਇਲਾਕੇ ਤੋਂ ਹਿੰਦੁਸਤਾਨ ਨੂੰ ਲੁਟਣ ਲਈ ਬਾਬਰ, ਨਾਦਰਸ਼ਾਹ,ਐਹਮਦ ਸਾ਼ਹ ਅਬਦਾਲੀ ਆਦਿ ਸਾਡੇ ਦੇਸ਼ ਦਾ ਧਨ ਦੌਲਤ ਅਤੇ ਹੁਸਨ ਲੁੱਟ ਕੇ ਆਪਣੇ ਦੇਸ਼ ਲਿਜਾਂਦੇ ਰਹੇ ਸਨ ਅਤੇ ਗਜ਼ਨੀ ਦੇ ਬਾਜ਼ਾਰਾਂ ਵਿਚ ਹਿੰਦੁਸਤਾਨ ਤੋਂ ਲੁੱਟ ਕੇ ਬਹੂ ਬੇਟੀਆਂ ਟਕੇ ਟਕੇ ਨੂੰ ਨਿਲਾਮ ਕਰਦੇ ਰਹੇ ਸਨ।ਅੱਜ ਤੱਕ ਦੇ ਇਤਿਹਾਸ ਵਿਚ ਮਾਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਇਨ੍ਹਾਂ ਨੂੰ ਕੋਈ ਕਾਬੂ ਨਹੀਂ ਕਰ ਸਕਿਆ।
ਦੇਸ਼ ਦੇ ਵਾਪਾਰੀਆਂ ਦੀ ਪਠਾਣਾਂ ਹੱਥੋਂ ਲੁੱਟ ਖੋਹ ਤੋਂ ਬਚਾਉਣ ਲਈ ਪਹਿਲਾਂ ਮਾਹਾਰਾਜਾ ਰਣਜੀਤ ਸਿੰਘ ਨੇ ਇਸ ਖੇਤਰ ਵਿਚ ਚੌਕੀਆਂ ਬਣਾਈਆਂ ਅਤੇ ਉਸੇ ਤਰਜ਼ ਤੇ ਅੰਗਰੇਜ਼ਾਂ ਨੇ ਸਾਰਾਗੜ੍ਹੀ,ਲੌਕਹਰਟ ਅਤੇ ਹੋਰ ਚੌਕੀਆਂ ਬਣਾਈਆਂ। ਇਨ੍ਹਾਂ ਚੌਕੀਆਂ ਤੇ ਮੁਸਤੈਦੀ ਨਾਲ ਇਨ੍ਹਾਂ ਪਠਾਣਾਂ ਦੀ ਲੁੱਟ-ਖਸੁੱਟ ਬੰਦ ਹੋ ਗਈ ਅਤੇ ਇਹ ਕਚੀਚੀਆਂ ਵੱਟਣ ਲੱਗ ਪਏ ਕਿ ਕਿਸ ਤਰ੍ਹਾਂ ਇਹ ਚੌਕੀਆਂ ਖ਼ਤਮ ਕੀਤੀਆਂ ਜਾਣ।ਇਹ ਕਾਰਨ ਸੀ ਇਸ ਲੜਾਈ ਦਾ ਜਿਸਨੂੰ ਕਾਮਰੇਡ ਟੋਲਾ ਦੇਸ਼ ਦੀ ਆਜ਼ਾਦੀ ਲਈ ਲੜਾਈ ਦਾ ਕੂੜ ਪ੍ਰਚਾਰ ਕਰ ਰਿਹਾ ਹੈ। ਸਾਰਾਗੜ੍ਹੀ ਦੀ ਲੜਾਈ ਵਿਚ ਸਿੱਖ ਸੂਰਬੀਰਾਂ ਦੀ ਬਹਾਦਰੀ ਨਾਲ ਇਨ੍ਹਾਂ ਦੇ ਹੌਸਲੇ ਪਸਤ ਹੋ ਗਏ।
ਸਾਰਾਗੜ੍ਹੀ ਦੀ ਲੜਾਈ ਵਿਚ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਕਾਮਰੇਡ ਇਹ ਦੱਸਣ ਕਿ ਪਿਛਲੀ ਸਦੀ ਵਿਚ ਜਦ ਰੂਸ ਦੀ ਲਾਲ ਫੌਜ ਅਫ਼ਗ਼ਾਨਿਸਤਾਨ ਵਿਚ ਦਸ ਸਾਲ ਰਹੀ ਤਾਂ ਉਹ ਪਠਾਣਾਂ ਨੂੰ ਆਜ਼ਾਦ ਕਰਵਾਉਣ ਲਈ ਆਈ ਸੀ? ਦੱਸ ਸਾਲਾਂ ਵਿਚ ਰੂਸ ਦੀਆਂ ਫੌਜਾਂ ਨੇ ਅਤਿ ਘਿਨਾਉਣੇ ਅਤਿਆਚਾਰ ਪਠਾਣਾਂ ਤੇ ਕੀਤੇ ਅਤੇ ਇੱਥੋਂ ਦੀਆਂ ਬਾਹੂ ਬੇਟੀਆਂ ਤੇ ਕੀਤੇ।ਪਠਾਣ ਡਟੇ ਰਹੇ,ਰੂਸੀ ਫੌਜ ਦੀਆਂ ਨਲੀਆਂ ਕਢਾ ਦਿੱਤੀਆਂ।ਇਹ ਸਰਕਾਰੇ ਖਾਲਸਾ ਦਾ ਨਲਵਾ ਸਰਦਾਰ ਸੀ ਜਿਸ ਨੇ ਪਠਾਣਾਂ ਦੀਆਂ ਨਲੀਆਂ ਕਢਾ ਦਿੱਤੀਆਂ ਸਨ।ਜੇ ਸਾਰਾਗੜ੍ਹੀ ਦੀ ਲੜਾਈ ਵੇਲੇ ਕਬਾਇਲੀ ਪਠਾਣਾਂ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜੇ ਸੀ ਤਾਂ ਫਿਰ ਇਸ ਤੋਂ ਪਿੱਛੋਂ ਹੋਰ ਕੋਈ ਲੜਾਈ ਕਿਉਂ ਨਹੀਂ ਲੜੀ?
ਇਨ੍ਹਾਂ ਕਬਾਇਲੀ ਪਠਾਣਾਂ ਦੇ ਪੂਰਬਜ ਵੀ ਲੁਟੇਰੇ ਸਨ ਅਤੇ ਅੱਜ ਦੇ ਇਨ੍ਹਾਂ ਦੇ ਵਾਰਿਸ ਤਾਲਿਬਾਨ ਨੇ ਵੀ ਸਾਰੀ ਦੁਨੀਆਂ ਨੂੰ ਵਖ਼ਤ ਪਾ ਛੱਡਿਆ ਹੈ। ਸਾਰਾਗੜ੍ਹੀ ਦੀ ਲੜਾਈ ਦੇ ਸਿੱਖ ਸ਼ਹੀਦਾਂ ਨੂੰ ਭੰਡਣ ਵਾਲੇ ਕਾਮਰੇਡਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤਾਲਿਬਾਨ ਦੇ ਹੱਕ ਵਿੱਚ ਜਾ ਕੇ ਉੱਥੇ ਲੜੋ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕਰਕੇ ਉੱਥੇ ਰਹੋ, ਫਿਰ ਪਤਾ ਲੱਗੂ ਕੀ ਭਾ ਵਿਕਦੀ ਹੈ
ਕਨਵਰ ਅਜੀਤ ਸਿੰਘ