ਕਨਵਰ ਅਜੀਤ ਸਿੰਘ
ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸੇ ਨੇ ਸਿਰ ਧੜ ਦੀ ਬਾਜ਼ੀ ਲਗਾ ਕੇ ਅਤੇ ਤਨ ਮਨ ਧਨ ਕੁਰਬਾਨ ਕਰ ਕੇ ਦੇਸ਼ ਨੂੰ ਪਹਿਲਾਂ ਜਰਵਾਣੇ ਮੁਗਲਾਂ ਤੋਂ ਆਜ਼ਾਦ ਕਰਵਾਇਆ।ਬੰਦਾ ਸਿੰਘ ਬਹਾਦਰ,ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਵਰਗੀ ਸਹੀਦੀ ਹਿੰਦੁਸਤਾਨ ਹੀ ਨਹੀਂ ਬਲਕਿ ਹੋਰ ਕਿਤੇ ਵੀ ਨਹੀਂ ਮਿਲਦੀ। ਮਿਸਲਾਂ ਵੇਲੇ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ,ਬਾਬਾ ਬਘੇਲ ਸਿੰਘ ਵਰਗਿਆਂ ਨੇ ਜ਼ਾਲਮ ਮੁਗਲਾਂ ਨੂੰ ਮਧੋਲ ਕੇ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਅਤੇ ਮੁਗਲਾਂ ਦੇ ਗੱਦੀ ਨਸ਼ੀਨ ਹੋਣ ਵਾਲੇ ਤਖ਼ਤ ਨੂੰ ਘਸੀਟ ਕੇ ਅੰਮ੍ਰਿਤਸਰ ਲਿਆਂਦਾ ਜੋ ਅੱਜ ਵੀ ਰਾਮਗੜ੍ਹੀਆ ਦੇ ਬੁੰਗੇ ਵਿਚ ਪਿਆ ਹੈ।ਫਲ ਸਰੂਪ ਸਰਬ ਸਾਂਝੀਵਾਲਤਾ ਵਾਲਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਸਥਾਪਿਤ ਕੀਤਾ।ਉਸ ਪਿੱਛੋਂ ਇਕ ਪਾਸੇ ਅੰਗਰੇਜ਼ੀ ਰਾਜ ਅਧੀਨ ਸਾਰੇ ਦੇਸ਼ ਦੀ ਦੇਸੀ ਫੌਜ ਨੇ ਕੂੜ ਕਪਟ ਦਾ ਸਹਾਰਾ ਲੈ ਕੇ ਅਤੇ ਡੋਗਰਿਆਂ ਦੀ ਗ਼ਦਾਰੀ ਕਾਰਨ ਪੰਜਾਬ ਗੁਲਾਮ ਹੋ ਗਿਆ। ਜਿਸ ਵਾਰੇ ਸ਼ਾਹ ਮੁਹੰਮਦ ਲਿਖਦਾ ਹੈ ;
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਬਾਦਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਅੱਜ ਤੱਕ ਨਾ ਕਿਸੇ ਹਿੰਦੂ ਲੈਖਕ ਨੇ ਲਿਖਿਆ ਅਤੇ ਨਾ ਹੀ ਕਾਮਰੇਡ ਲੇਖਕ ਨੇ ਲਿਖਿਆ ਕਿ ਕਸ਼ਮੀਰ ਦੇ ਰਾਜਾ ਹਰੀ ਸਿੰਘ ਦੇ ਪੂਰਬਜ ਗੁਲਾਬ ਸਿੰਘ ਡੋਗਰਾ ਅਤੇ ਯੂ ਪੀ ਦੇ ਮਿਸਰ ਲਾਲ ਸਿੰਘ ਜਾਂ ਤੈਗਾ ਸਿੰਘ ਦੀ ਗੱਦਾਰੀ ਕਾਰਨ ਪੰਜਾਬ ਗੁਲਾਮ ਹੋ ਗਿਆ।
ਅੰਗਰੇਜ਼ਾਂ ਵੇਲੇ ਗ਼ਦਰੀ ਬਾਬਿਆਂ,ਬਬਰ ਅਕਾਲੀ ਲਹਿਰ ਦੇ ਸ਼ਹੀਦਾਂ ਨਾਮਧਾਰੀ ਲਹਿਰ ਦੇ ਸ਼ਹੀਦਾਂ ਅਤੇ ਹੋਰ ਕਿਹੜੀ ਲਹਿਰ ਹੈ ਜਿਸ ਵਿਚ ਸਿੱਖਾਂ ਨੇ ਕੁਰਬਾਨੀ ਨਹੀਂ ਕੀਤੀ। ਆਜ਼ਾਦੀ ਪਿੱਛੋਂ ਦੇਸ਼ ਦੇ ਅੰਨ ਦਾਤਾ ਬਣ ਕੇ ਸੇਵਾ ਕੀਤੀ ਅਤੇ ਕਸ਼ਮੀਰ ਦੀ ਲੜਾਈ,ਚੀਨ ਦੀ , ਪਾਕਿਸਤਾਨ ਦੀ , 1971ਦੀ ਜੰਗ ਜਾਂ ਕਾਰਗਿਲ ਅਤੇ ਹੁਣ ਚੀਨ ਦੀਆਂ ਝੜੱਪਾਂ,ਉਹ ਕਿਹੜੀ ਜੰਗ ਹੈ ਜਿੱਥੇ ਗੁਰੂ ਕੇ ਖਾਲਸੇ ਨੇ ਖੂਨ ਨਹੀਂ ਲਗਾਇਆ।
ਪਰ ਹੁਣ ਅਜੀਬ ਵਰਤਾਰਾ ਵਰਤ ਰਿਹਾ ਹੈ। ਇਨ੍ਹਾਂ ਸਾਰਿਆਂ ਨੂੰ ਗੱਦਾਰੀ ਦਾ ਠੱਪਾ ਲੱਗਾ ਕੇ ਕੇਵਲ ਭਗਤ ਸਿੰਘ ਨੂੰ ਹੀ ਦੇਸ਼ ਦਾ ਰਾਖਾ ਪ੍ਰਚਾਰ ਕੇ ਹਰ ਚੀਜ਼ ਉਸੇ ਦੇ ਖਾਤੇ ਪਾਈ ਜਾ ਰਹੀ ਹੈ।ਹਰ ਕੁਰਬਾਨੀ,ਹਰ ਇਕ ਬਿਲਡਿੰਗ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾ ਰਿਹਾ ਹੈ। ਉਸ ਦੇ ਨਾਂਅ ਤੇ ਨਾਟਕ ਖੇਡੇ ਜਾ ਰਹੇ ਹਨ ਸਮਾਰੈਹ ਹੋ ਰਹੇ ਅਤੇ ਗੋਸ਼ਟੀਆਂ ਹੋ ਰਹੀਆਂ ਹਨ।ਇਥੋਂ ਤੱਕ ਕਿ ਦੇਸ਼ ਦੇ ਮਹਾਨ ਰੱਖਿਅਕ ਜਰਨਲ ਹਰਬਖਸ਼ ਸਿੰਘ, ਜਗਜੀਤ ਸਿੰਘ ਅਰੋੜਾ, ਬੰਗਲਾਦੇਸ਼ ਲੜਾਈ ਦਾ ਹੀਰੋ ਅਤੇ ਏਅਰ ਮਾਰਸ਼ਲ ਅਰਜਨ ਸਿੰਘ ਦਾ ਨਾਂ ਵੀ ਗਾਇਬ ਕਰ ਦਿੱਤਾ। ਪੰਜਾਬ ਵਿੱਚ ਕਿਸੇ ਸਰਕਾਰੀ ਇਮਾਰਤ ਵਿਚ ਇਨ੍ਹਾਂ ਦਾ ਨਾਮ ਨਿਸ਼ਾਨ ਨਹੀਂ ਹੈ। ਲੁਧਿਆਣੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਵਾਰ ਮੈਮੋਰੀਅਲ ਬਣਿਆ ਹੋਇਆ ਹੈ ਉੱਥੇ ਵੀ ਇਨ੍ਹਾਂ ਵਿਚੋਂ ਕਿਸੇ ਦੀ ਫੋਟੋ ਨਹੀਂ ਹੈ। ਪੰਜਾਬ ਦੀਆਂ ਹੁਣ ਤੱਕ ਦੀਆਂ ਹਾਕਮ ਪਾਰਟੀਆਂ ਅਤੇ ਕਾਮਰੇਡ ਅਨੁਸ਼ਰਾਂ ਨੇ ਪੰਜਾਬ ਨਾਲ ਪਰੇ ਦੀ ਗੱਦਾਰੀ ਦਾ ਸਬੂਤ ਦਿੱਤਾ
ਇਸੇ ਤਰ੍ਹਾਂ ਦਾੜ੍ਹੀ ਲਈ,ਚੋਰ ਦੀ ਦਾੜ੍ਹੀ ਵਿਚ ਤਿਨਕਾ,ਮੇਰੀ ਦਾੜ੍ਹੀ ਦੀ ਲਾਜ ਰੱਖੀਂ,ਮੇਰੀ ਦਾੜ੍ਹੀ ਰੋਲ ਦਿੱਤੀ। ਦੇਸ਼ ਦੀ ਆਜ਼ਾਦੀ ਵੇਲੇ ਤੱਕ ਹਿੰਦੂ ਸਿੱਖ ਮੁਸਲਮਾਨ ਸਭ ਪੱਗਾਂ ਬੰਨਧੇ ਸੀ। ਭਗਤ ਸਿੰਘ ਨੇ ਪੰਜਾਬ ਦੀ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਦਾੜ੍ਹੀ ਕੇਸ ਮੁਨਾ ਕੇ ਅੰਗ੍ਰੇਜ਼ੀ ਹੈਟ ਸਿਰ ਤੇ ਰੱਖ ਲਿਆ। ਗੁਰੂ ਸਾਹਿਬ ਦਸਦੇ ਹਨ;
ਸੇ ਦਾੜੀਆ ਸੁਚੀਆ ਜੇ ਗੁਰ ਚਰਨੀ ਲਗੰਨ।।
ਅਨਦਿਨੁ ਸੇਵਨ ਗੁਰੁ ਆਪਣਾ ਅਨਦਿਨੁ ਅਨਦਿ ਰਹੰੰਨ।।
ਨਾਨਕ ਸੇ ਮੁਖਿ ਸੋਹਣੇ ਸਚੈ ਦਰਿ ਦਿਸੰਨਿ।।
ਮੁਖ ਸਚੇ ਸਚੁ ਦਾੜੀਆ ਸਚ ਬੋਲਹਿ ਸਚੁ ਕਮਾਹਿ।।
ਸਚਾ ਸਬਦੁ ਮਨਿ ਵਸਿਆ ਸਤਿਗੁਰੂ ਮਾਹਿ ਸਮਾਹਿ।।
ਧਰਮ ਦੇ ਕੱਟੜ ਦੁਸ਼ਮਣ ਭਗਤ ਸਿੰਘ ਦੀ ਸੋਚ ਨੇ ਦਾੜ੍ਹੀ ਮੁੱਛ ਅਤੇ ਪੱਗ ਦਾ ਟੰਟਾ ਹੀ ਮੁਕਾ ਦਿੱਤਾ ਅਤੇ ਅੱਜ ਇਨ੍ਹਾਂ ਨੂੰ ਇਸ ਵਿਚ ਕੱਟੜਤਾ ਨਜ਼ਰ ਆਉਂਦੀ ਹੈ।
ਭਗਤ ਸਿੰਘ ਦੀ ਸੋਚ ਦਾ ਢੰਡੋਰਾ ਪਿੱਟਣ ਵਾਲੇ ਦੱਸਣ ਕਿ ਭਗਤ ਸਿੰਘ ਦੀ ਆਪਣੀ ਸੋਚ ਕੀ ਸੀ ? ਉਹ ਤਾਂ ਮਾਰਕਸਵਾਦੀ ਸੋਚ ਦਾ ਪੈਰੋਕਾਰ ਸੀ,ਉਸ ਦੀ ਆਪਣੀ ਕੋਈ ਸੋਚ ਹੈ ਹੀ ਨਹੀਂ ਸੀ। ਮਾਰਕਸਵਾਦੀ ਸੋਚ ਕਹਿੰਦੀ ਹੈ ਧਰਮ ਇਕ ਅਫੀਮ ਦੀ ਗੋਲ੍ਹੀ ਹੈ।ਇਸ ਲਈ ਭਗਤ ਸਿੰਘ ਦੀ ਸੋਚ ਵਾਲੇ ਗੁਰੂ ਸਾਹਿਬ ਦੇ ਸਿਧਾਂਤ ਅਤੇ ਪ੍ਰੰਪਰਾਵਾਂ ਦੀ ਪੂਰੀ ਬੇਹਯਾਈ ਨਾਲ ਖਿੱਲੀ ਉਡਾਉਂਦੇ ਹਨ।
ਮਾਰਕਸਵਾਦੀ ਸੋਚ ਕਹਿੰਦੀ ਹੈ ਕਿ ਅਮੀਰ ਨੂੰ ਲੁੱਟ ਕੇ ਗਰੀਬ ਨੂੰ ਵੰਡ ਦੇਵੋ। ਹੁਣ ਜਿਹੜੇ ਭਗਤ ਸਿੰਘ ਦੀ ਸੋਚ ਵਾਲੇ ਹਨ ਉਨ੍ਹਾਂ ਦਾ ਬੈਂਕਾਂ ਦਾ ਖਾਤਾ ਚੈੱਕ ਕਰੋ, ਇਨ੍ਹਾਂ ਦੀਆਂ ਮਲਕੀਅਤਾਂ ਅਤੇ ਭੱਠਿਆਂ ਦਾ।ਹਿਸਾਬ ਕਰੋ ਕਿ ਇਨ੍ਹਾਂ ਆਪਣੇ ਕੋਲੋਂ ਗਰੀਬਾਂ ਨੂੰ ਕੀ ਦਿੱਤਾ ਹੈ।
ਕਿਸੇ ਕਾਮਰੇਡ ਯੂਨੀਅਨ ਦੇ ਨੇਤਾ ਨੇ ਅੱਜ ਤੱਕ ਕਿਸੇ ਵਰਕਰ ਨੂੰ ਇਹ ਨਹੀਂ ਕਿਹਾ ਕਿ ਇਮਾਨਦਾਰੀ ਨਾਲ ਕੰਮ ਪੂਰਾ ਕਰੋ। ਫਲਸਰੂਪ ਕਾਰਖਾਨੇ ਵਾਲੇ ਵਰਕਰ ਹਰਾਮਖੋਰ ਹੋ ਗਏ। ਨਿੱਤ ਹੜਤਾਲਾਂ ਕਰਨ ਨਾਲ ਕਾਰਖਾਨੇ ਘਾਟੇ ਵਿੱਚ ਜਾਣ ਨਾਲ ਦੇਸ਼ ਦਾ ਬੇੜਾ ਗ਼ਰਕ ਹੋ ਗਿਆ।ਜੇ ਕਿਸੇ ਇਸ ਵਾਰੇ ਸ਼ੱਕ ਹੈਂ ਮੈਂ ਦਿਖਾ ਸਕਦਾ ਹਾਂ ਸਰਕਾਰੀ ਅਦਾਰਿਆਂ ਵਿਚ ਕਿਵੇਂ ਵਰਕਰ ਹਰਾਮਖੋਰੀ ਕਰਦੇ ਹਨ।
1950ਵਿਚ ਪੈਪਸੂ ਦੇ ਕਾਮਰੇਡਾਂ ਨੇ ਲੈਂਡ ਸੀਲਿੰਗ ਐਕਟ ਬਣਵਾ ਕੇ ਵਿਸਵੇਦਾਰਾਂ ਤੋਂ ਖੋਹ ਕੇ ਜ਼ਮੀਨ ਮੁਜ਼ਾਰਿਆਂ ਨੂੰ ਦਿੱਤੀ ਚੰਗੀ ਗੱਲ ਹੈ ਪਰ ਕਾਰਖਾਨੇ ਵਾਲਿਆਂ ਤੋਂ ਵਰਕਰਾਂ ਦਾ ਹਿੱਸਾ ਕਿਉਂ ਨਾ ਲਿਆ। ਕਿਉਂਕਿ ਉੱਥੇ ਪੈਸੇ ਮਿਲਦੇ ਸੀ।ਦੂਜੀ ਗੱਲ ਇਹ ਕਿ ਕਹਾਵਤ ਪੂਰੀ ਕਰਨੀ ਸੀ;
ਕੁਕੜ ਕਾਉਂ ਕਮੋ ਕਬੀਲਾ ਪਾਲਦੇ।
ਜੱਟ ਮਹੀਆਂ ਸੰਸਾਰ ਕਬੀਲਾ ਗਾਲਦੇ।
ਇਹ ਲੋਕ ਅਖਾਣ ਝੂਠੀ ਕਿਵੇਂ ਹੋ ਸਕਦੀ ਸੀ।
ਹਾਲਤ ਇਹ ਹੈ ਕਿ ਫਰੀਦਾਬਾਦ ਦੀ ਮਾਰੂਤੀ ਸੁਜ਼ੂਕੀ ਕੰਪਨੀ ਦੇ ਮੈਨੇਜਰ ਨੇ ਜਦ ਮਾਲਕਾਂ ਦਾ ਹੁਕਮ ਮੰਨ ਕੇ ਵਰਕਰਾਂ ਨੂੰ ਕੰਮ ਪੂਰਾ ਕਰਨ ਲਈ ਕਿਹਾ ਤਾਂ ਵਰਕਰਾਂ ਨੇ ਦਫ਼ਤਰ ਵਿੱਚ ਬੰਦ ਕਰ ਕੇ ਜਿੰਦਾ ਸਾੜ ਦਿੱਤਾ ਅਤੇ ਇਨਸਾਨੀਅਤ ਦੇ ਅਖੌਤੀ ਰਾਖਿਆਂ ਨੇ ਹਰਾਮਖੋਰ ਵਰਕਰਾਂ ਦਾ ਹੱਕ ਪੂਰਿਆ।
ਜਿਸ ਤਰਾਂ ਮਨੂ ਸਿਮਰਤੀ ਕਹਿੰਦੀ ਹੈ ਕਿ ਬ੍ਰਾਹਮਣ ਸਰਬ ਉੱਚ ਹੈ ਅਤੇ ਕੋਈ ਗਲਤੀ ਨਹੀਂ ਕਰਦਾ।ਜੇ ਬ੍ਰਾਹਮਣ ਚੋਰੀ ਕਰਦਾ ਹੈ ਤਾਂ ਉਸ ਵਿੱਚ ਕਸੂਰ ਰਾਜੇ ਦਾ ਹੈ ਜਿਸ ਨੇ ਉਸ ਦੀ ਆਮਦਨ ਦਾ ਖਿਆਲ ਨਹੀਂ ਕੀਤਾ ਅਤੇ ਉਸ ਨੂੰ ਮਜਬੂਰ ਹੋ ਕੇ ਚੋਰੀ ਕਰਨੀ ਪਈ। ਭਗਤ ਸਿੰਘ ਦੀ ਸੋਚ ਕਹਿੰਦੀ ਹੈ ਜਿੰਨੇ ਅਸਮਾਜਿਕ ਗ਼ਲਤ ਕੰਮ ਹੋ ਰਹੇ ਹਨ ਸਭ ਦੇ ਜ਼ੁੰਮੇਵਾਰ ਧਾਰਮਿਕ ਲੋਕ ਹਨ ਅਤੇ ਧਾਰਮਿਕ ਅਸਥਾਨ ਬਦਮਾਸ਼ੀ ਦੇ ਅੱਡੇ ਹਨ।
ਕਿਸਾਨ ਮੋਰਚੇ ਵੇਲੇ ਉਗਰਾਹਾਂ ਦੇ ਇਕੱਠ ਵਿੱਚ ਲੰਗਰ ਚੱਲਣ ਨਾਲ ਕਾਮਯਾਬ ਹੋਏ।ਇਹ ਲੰਗਰ ਪ੍ਰਥਾ ਕਿਹੜੇ ਨਾਸਤਿਕ ਦੇਸ਼ ਨੇ ਚਲਾਈ,ਮਾਰਕਸ,ਮਾਓ ਜਾਂ ਲੈਨਿਨ ਨੇ ਚਲਾਈ?ਇਹ ਪ੍ਰਥਾ ਸਾਰੇ ਸੰਸਾਰ ਵਿੱਚ ਗੁਰੂ ਸਾਹਿਬਾਨ ਨੇ ਚਲਾਈ। ਉਗਰਾਹਾਂ ਦੇ ਮੋਰਚੇ ਵਿਚ ਤਕਰੀਬਨ ਦੋ ਤਿਹਾਈ ਵਲੰਟੀਅਰ ਮਾਈ ਭਾਈ ਅੰਮ੍ਰਿਤ ਧਾਰੀ ਸਨ ਜੋ ਖਾਲਸਾਈ ਜੈਕਾਰੇ ਗੁਰੂ ਦੀ ਬਖਸ਼ਿਸ਼ ਮੰਨਦੇ ਹਨ।ਪਰ ਅਫਸੋਸ ਕਿ ਅਕ੍ਰਿਤਘਣ ਹਰਾਮਖੋਰ ਉਗਰਾਹਾਂ ਨੂੰ ਇਸ ਜੈਕਾਰੇ ਵਿੱਚੋਂ ਧਾਰਮਿਕ ਕੱਟੜਵਾਦ ਦੀ ਬੂ ਆਉਂਦੀ ਹੈ।ਲੱਖ ਲਾਹਨਤ ਅਤੇ ਧਿਰਕਾਰ ਹੈ ਐਸੀ ਸੋਚ ਤੇ।ਇਹ ਕਿਹੜੇ ਮੂੰਹ ਨਾਲ ਕਹਿੰਦੇ ਹਨ ਕਿ ਨਾਸਤਿਕ ਭਗਤ ਸਿੰਘ ਗੂਰੂ ਗੋਬਿੰਦ ਸਿੰਘ ਜੀ ਦੀ ਸੋਚ ਦਾ ਅਸਲੀ ਵਾਰਿਸ ਹੈ।
ਦੇਸ਼ ਦੇ ਮਹਾਨ ਚਿੰਤਕ ਕਹਿੰਦੇ ਹਨ:
ਪੰਜਾਬ ਨਾਂ ਹਿੰਦੂ ਨਾਂ ਮੁਸਲਮਾਨ ਦਾ।
ਪੰਜਾਬ ਜਿਉਦਾ ਗੁਰਾਂ ਦੇ ਨਾਮ ਤੇ।
ਬੇਈਮਾਨ ਮਨ ਦੇ ਕਪਟੀ ਐਹਸਾਨ ਫਰਾਮੋਸ਼ ਨਾਸਤਿਕ ਕਹਿੰਦੇ ਹਨ “ਪੰਜਾਬ ਜਿਉਦਾ ਭਗਤ ਸਿੰਘ ਦੇ ਨਾਂ ਤੇ “
ਇਸ ਤੋਂ ਵੱਧ ਹੋਰ ਕੁਝ ਕਹਿਣਾ ਠੀਕ ਨਹੀਂ ਇੰਨਾਂ ਹੀ ਕਾਫੀ ਹੈ ਜੇ ਇਹ ਸਮਝ ਲੈਣ।
ਕਨਵਰ ਅਜੀਤ ਸਿੰਘ