ਗਰਬ ਗੰਜਨੀ

ਕਾਮਰੇਡਾਂ ਦੇ ਮੋਰਚੇ 

ਰੰਘਰੇਟੇ ਸਿੰਘ

ਇਸ ਲੇਖ ਵਿੱਚ ਅਸੀਂ ਸਰੋਤਿਆਂ ਨੂੰ ਕਾਮਰੇਡਾਂ ਦੇ ਦੁਆਰਾ ਮਾਰਕਸਵਾਦੀਆਂ ਦੇ ਦੁਆਰਾ ਖੱਬੇ ਪੱਖੀਆਂ ਦੇ ਦੁਆਰਾ ਸਮਾਜਵਾਦੀਆਂ ਦੇ ਦੁਆਰਾ ਲਗਾਏ ਗਏ ਪੰਜਾਬ ਵਿੱਚ ਵੱਖ-ਵੱਖ ਮੋਰਚਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ।

ਨਕਸਲਬਾੜੀ ਲਹਿਰ 

ਨਕਸਲਬਾੜੀ ਲਹਿਰ 25 ਮਈ, 1967 ਨੂੰ ਪੱਛਮੀ ਬੰਗਾਲ ’ਚ ਨਕਸਲਬਾੜੀ ਬਲਾਕ ਦੇ ਪਿੰਡ ਪ੍ਰਸਾਦੂਜੋਤ ਵਿਖੇ ਕਿਸਾਨਾਂ ਨੇ ਜ਼ਿਮੀਦਾਰਾਂ ਤੋਂ ਉਸ ਜ਼ਮੀਨ ਨੂੰ ਜ਼ਬਰਦਸਤੀ ਖੋਹਣ ਦਾ ਯਤਨ ਕੀਤਾ ਜਿਸ ਉੱਤੇ ਕਿਸਾਨਾਂ ਦਾ ਕਾਨੂੰਨੀ ਹੱਕ ਸੀ । ਇਸ ਦੀ ਅਗਵਾਈ ਦੋ ਖੱਬੇ-ਪੱਖੀ ਕਾਰਕੁਨ ਕਾਨੂ ਸਾਨਿਆਲ ਅਤੇ ਜੰਗਾਲ ਸੰਥਾਲ ਅਤੇ ਕਮਿਊਨਿਸਟ ਚਿੰਤਕ ਚਾਰੂ ਮਜੂਮਦਾਰ ਕਰ ਰਹੇ ਸਨ। ਕਿਸਾਨਾਂ ਤੇ ਪੁਲਸ ਵਿਚਾਲੇ ਜ਼ੋਰਦਾਰ ਹਿੰਸਕ ਸੰਘਰਸ਼ ਹੋਇਆ। ਇਸ ਬਗ਼ਾਵਤ ਤੋਂ ਬਾਅਦ ਇੱਕ ਅਜਿਹੀ ਲਹਿਰ ਪੈਦਾ ਹੋਈ, ਜਿਸ ਨੇ ਸਮੁੱਚੇ ਸੰਸਾਰ ਦਾ ਧਿਆਨ ਖਿੱਚਿਆ, ਇਸ ਨੂੰ ਨਕਸਲਬਾੜੀ ਦਾ ਨਾਂ ਦਿੱਤਾ ਗਿਆ। ਜਦੋਂ ਇਹ ਲਹਿਰ ਪੰਜਾਬ ਵਿੱਚ ਪੁੱਜੀ ਤਾਂ ਇਹ  ਸਰਕਾਰੀ ਰੰਗ ਨਾਲ ਵਿਕਸਿਤ ਹੋਈ। ਨਾਕਾਮ ਹੋਣ ਦੇ ਬਾਵਜੂਦ ਇਸਨੇ ਪੰਜਾਬ ਦੇ ਸਾਹਿਤ ਅਤੇ ਸਿਆਸਤ ‘ਤੇ ਅਮਿਟ ਅਸਰ ਪਾਇਆ।

ਨਕਸਲਬਾੜੀ ਲਹਿਰ ਰਾਹੀਂ ਕਾਮਰੇਡਾਂ ਨੇ ਪੰਜਾਬ ਵਿੱਚ ਅਰਾਜਕਤਾ ਅਤੇ ਕਤਲੇਆਮ ਸ਼ੁਰੂ ਕੀਤਾ ਅਤੇ ਭਾਰਤੀ ਹਕੂਮਤ ਨੂੰ ਪਲਟਣ ਲਈ ਅਮੀਰਾਂ, ਸਿੱਖਾਂ, ਹਿੰਦੂਆਂ ਅਤੇ ਹੋਰ ਵਿਚਾਰਧਾਰਾਵਾਂ ਦੇ ਲੋਕਾਂ ਦਾ ਕਤਲ ਕਰਨਾ ਸ਼ੁਰੂ ਕੀਤਾ ਉਹਨਾਂ ਦੀਆਂ ਜਾਇਦਾਦਾਂ ਨੂੰ ਲੁੱਟਿਆ ਅਤੇ ਇਹੀ ਕਾਰਨ ਪੰਜਾਬ ਵਿੱਚ  ਨਕਸਲਾੜੇ ਬਾੜੀ ਲਹਿਰ ਬੁਰੀ ਤਰ੍ਹਾਂ ਫੇਲ ਹੋ ਗਈ

ਬੰਗਾਲ ਦੇ ਇਕ ਪਿੰਡ ਨਕਸਲਬਾੜੀ ਤੋਂ ਸ਼ੁਰੂ ਹੋਈ ਨਕਸਲੀ ਲਹਿਰ ਨੇ 1969 ਵਿਚ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਕਮਰੇਡੀ ਪੰਜਾਬ ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਉਨ੍ਹਾਂ ਨੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਪਿੰਡ ਕਿਲ੍ਹਾ ਹਕੀਮਾਂ (ਸੰਗਰੂਰ) ਦੇ ਸਰਦਾਰ ਬਲਵੰਤ ਸਿੰਘ ਮੈਰਿਆਂ ਵਾਲੇ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਅਤੇ ਖੇਤ ਵਿਚ ਕਾਮਰੇਡੀ ਪਾਰਟੀ ਦਾ ਪ੍ਰਚਮ ਝੁਲਾ ਕੇ ਸਰਦਾਰ ਦੀ ਜ਼ਮੀਨ ਤੇ ਕਬਜਾ ਕਰ ਲਿਆ ਤੇ ਖੋਹ ਲਈ। ਬਲਵੰਤ ਸਿੰਘ, ਜੋ ਖੁਦ ਰਿਟਾਇਰਡ ਆਲਾ ਫ਼ੌਜੀ ਅਫ਼ਸਰ ਸੀ,ਕਾਮਰੇਡੀ ਪਾਰਟੀ ਨੇ ਪਲੈਨ ਬਣਾਇਆ ਬਲਵੰਤ ਸਿੰਘ ਨੂੰ ਮਾਰਨ ਦਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਾਮਰੇਡ ਗੁਲਜ਼ਾਰ ਸਿੰਘ ਭੱਠਲ ਦੀ ਅਗਵਾਈ ਵਿਚ ਕਾਮਰੇਡ ਛੋਟਾ ਸਿੰਘ ਸੁਲਤਾਨਪੁਰ, ਗੁਰਦਿਆਲ ਸਿੰਘ ਸ਼ੇਰਪੁਰ ਅਤੇ ਹਾਕਮ ਸਿੰਘ ਸਮਾਓਂ, ਬਾਬੂ ਸਿੰਘ ਅਤੇ ਦਲੀਪ ਸਿੰਘ ਨੇ ਨਿਹੱਥੇ ਬਲਵੰਤ ਸਿੰਘ ਨੂੰ ਉਸ ਦੇ ਪਟਿਆਲਾ ਸਥਿਤ ਘਰ ਵਿਚ ਗੋਲੀਆਂ ਨਾਲ ਮਾਰ ਕੇ ਬੜੀ ਦੁਸ਼ਟਤਾ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਤੁਰੰਤ ਐਕਸ਼ਨ ਵਿਚ ਆਈ ਤੇ ਤਮਾਮ ਕਾਮਰੇਡੀਆਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਅਤੇ ਗੋਲੀ ਮਾਰਨ ਦਾ ਆਰਡਰ ਕਰ ਦਿੱਤਾ ਗਿਆ। ਇਸ ਕਾਰਨ ਚਾਰੇ ਕਾਮਰੇਡੀਆਂ ਨੇ ਬੇਸ਼ਰਮ ਹੋ ਕੇ ਕਾਮਰੇਡੀ ਪਾਰਟੀ ਦੀਆਂ ਕਰਤੂਤਾਂ ਲਗਾਤਾਰ ਜਾਰੀ ਰੱਖੀਆਂ। ਇਸ ਉਪਰੰਤ ਇਹ ਗੱਲ ਹੋਈ ਕਿ ਆਲ ਇੰਡੀਆ ਕਮੇਟੀ ਦੀ ਪੱਛਮੀ ਬੰਗਾਲ ਵਿਚ ਹੋਈ ਮੀਟਿੰਗ ਵਿਚ ਕਾਮਰੇਡੀ ਪਾਰਟੀ ਵਿਚ ਫੁੱਟ ਪੈ ਗਈ। ਕਿਉਕਿ ਇਕ ਵਿਆਕਤੀ ਇਹਨਾਂ ਦੇ ਖਿਲਾਫ ਰਿਪੋਰਟ ਕਰ ਆਇਆ, ਜੋ ਇਹਨਾਂ ਚਾਰੂ ਕਾਮਰੇਡਾਂ ਦੀ ਅਗਵਾਈ ਕਰਨ ਗਿਆ ਸੀ ਉਹ ਦੂਜਾ ਕਾਮਰੇਡ ਸੱਤਿਆ ਨਾਰਾਇਨ ਨਾਮ ਦੇ ਬੰਦੇ ਨਾਲ ਖੜਾ ਹੋ ਗਿਆ। ਪੰਜਾਬ ਵਾਲੇ ਕਾਮਰੇਡਾਂ ਨੂੰ ਪਤਾ ਨਹੀਂ ਸੀ ਕਿ ਇਹ ਕਾਮਰੇਡੀ ਸੱਤਿਆ ਨਰਾਇਣ ਨਾਲ ਸਟੈਂਡ ਕਰ ਗਿਆ ਏ। ਇਦਾਂ ਹੀ ਹੋਰਨਾਂ ਦੀਆਂ ਜਮੀਨਾਂ ਤੇ ਕਬਜੇ ਕਰਕੇ ਨਕਸਲਬਾੜੀ ਲਹਿਰ ਨੇ ਖੁਦ ਆਪ ਹੀ ਆਪਣਾ ਬੇੜਾਗਰਕ ਕਰਵਾ ਲਿਆ ਇਹ ਆਪਸ ਚ ਹੀ ਲੜ ਲੜ ਮਰ ਗਏ।

•ਮੋਘਾ ਮੋਰਚਾ

ਹਰਸ਼ਾ ਛੀਨਾ ਮੋਘਾ ਮੋਰਚਾ ਹਰਸ਼ਾ ਛੀਨਾ , ਪੰਜਾਬ , ਵਿੱਚ ਇੱਕ ਖੇਤੀ ਵਿਦਰੋਹ ਸੀ , ਜੋ 1946 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਹੋਇਆ ਸੀ । ਹਰਸ਼ਾ ਛੀਨਾ ਰਾਜਾਸਾਂਸੀ ਹਵਾਈ ਅੱਡੇ, ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਹੈ ।ਬਰਤਾਨਵੀ ਸਰਕਾਰ ਵੱਲੋਂ ਮੋਘਿਆਂ (ਨਹਿਰਾਂ ਦੇ ਆਊਟਲੈਟਸ) ਨੂੰ ਮੁੜ ਤਿਆਰ ਕਰਕੇ ਕਿਸਾਨਾਂ ਨੂੰ ਸਿੰਚਾਈ ਦੇ ਪਾਣੀ ਦੀ ਸਪਲਾਈ ਘਟਾਉਣ ਦੇ ਫੈਸਲੇ ਦੇ ਜਵਾਬ ਵਿੱਚ ਮੋਰਚਾ ਸ਼ੁਰੂ ਕੀਤਾ ਗਿਆ ਸੀ। ਮੋਰਚੇ ਦੀ ਅਗਵਾਈ ਕਾਮਰੇਡ ਅੱਛਰ ਸਿੰਘ ਛੀਨਾ , ਸੋਹਣ ਸਿੰਘ ਜੋਸ਼, ਮੋਹਨ ਸਿੰਘ ਬਾਠ, ਬਾਬਾ ਕਰਮ ਸਿੰਘ ਚੀਮਾ, ਜਗਬੀਰ ਸਿੰਘ ਛੀਨਾ , ਗੁਰਦਿਆਲ ਸਿੰਘ ਟਪਿਆਲਾ ਨੇ ਕੀਤੀ । 16 ਜੁਲਾਈ 1946 ਦੀ ਦੁਪਹਿਰ ਨੂੰ ਅੱਛਰ ਸਿੰਘ ਛੀਨਾ ਨੇ ਹਰਸ਼ਾ ਛੀਨਾ ਪਿੰਡ ਤੋਂ 15 ਮੈਂਬਰਾਂ ਦੇ ਜਥੇ ਦੀ ਅਗਵਾਈ ਕੀਤੀ। ਉਸਨੇ ਆਪਣੇ ਮੋਢਿਆਂ ‘ਤੇ ਲੋਹੇ ਦੀ ਕਹੀ (ਇੱਕ ਖੇਤੀਬਾੜੀ ਸੰਦ/ਸਾਮਾਨ) ਚੁੱਕੀ ਹੋਈ ਸੀ। ਘੋਸ਼ਿਤ ਉਦੇਸ਼ ਨਹਿਰੀ ਵਿਭਾਗ ਦੁਆਰਾ ਰੱਖੇ ਗਏ ਮੌਜੂਦਾ ਆਊਟਲੈੱਟਾਂ ਵਿੱਚੋਂ ਇੱਕ ਨੂੰ ਹਟਾਉਣਾ ਅਤੇ ਜਥੇ ਦੁਆਰਾ ਕੀਤੇ ਗਏ ਵੱਡੇ ਆਊਟਲੇਟ ਨਾਲ ਬਦਲਣਾ ਸੀ। ਜਥਾ, ਜਿਸ ਦੇ ਮੈਂਬਰ ਆਪੋ-ਆਪਣੇ ਪਾਰਟੀ ਦੇ ਝੰਡੇ ਲੈ ਕੇ ਨਹਿਰ ਦੇ ਰਜਬਾਹੇ ਵੱਲ ਵਧੇ, ਉਸ ਤੋਂ ਬਾਅਦ ਵੱਡੀ ਭੀੜ ਸੀ। ਇਸ ਤੋਂ ਪਹਿਲਾਂ ਕਿ ਉਹ ਨਹਿਰ ਤੱਕ ਪਹੁੰਚਦੇ, ਪੁਲਿਸ ਨੇ ਉਹਨਾਂ ਨੂੰ ਫੜ ਲਿਆ ਅਤੇ ਉਹਨਾਂ ਨੂੰ ਅੰਮ੍ਰਿਤਸਰ ਲੈ ਗਿਆ। ਪੈਟਰਨ ਨੂੰ ਅਗਲੇ ਦਿਨਾਂ ਵਿੱਚ ਵੀ ਦੁਹਰਾਇਆ ਗਿਆ ਸੀ।] ਇਸ ਅੰਦੋਲਨ ਦੌਰਾਨ 950 ਆਜ਼ਾਦੀ ਘੁਲਾਟੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਤਿੰਨ ਮਹੀਨੇ ਲਾਹੌਰ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ। 

ਇਸ ਅੰਦੋਲਨ ਦੇ ਨਤੀਜੇ ਵਜੋਂ ਕਿਸਾਨਾਂ ਅਤੇ ਸਰਕਾਰ ਦਰਮਿਆਨ ਹੋਏ ਪਿਛਲੇ ਸਮਝੌਤੇ ਅਨੁਸਾਰ ਕਿਸਾਨਾਂ ਨੂੰ ਵਧੇਰੇ ਖੇਤੀ ਪਾਣੀ ਮੁਹੱਈਆ ਕਰਵਾਉਣ ਲਈ ਮਾਲ ਮੰਤਰੀ ਅਤੇ ਸਰਕਾਰੀ ਅਧਿਕਾਰੀਆਂ ਨਾਲ ਸਰਬ-ਪਾਰਟੀ ਗੱਲਬਾਤ ਹੋਈ। ਅੰਤ ਵਿੱਚ ਬ੍ਰਿਟਿਸ਼ ਸਰਕਾਰ ਨੇ ਮੰਗਾਂ ਮੰਨ ਲਈਆਂ। 

ਹਰਸ਼ਾ ਛੀਨਾ ਮੋਰਚਾ ਮੋਰਚਾ ਸੰਘਰਸ਼ ਦੇ ਭਾਗੀਦਾਰਾਂ ਨੂੰ ਭਾਰਤ ਸਰਕਾਰ ਦੁਆਰਾ ਆਜ਼ਾਦੀ ਘੁਲਾਟੀਆਂ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਆਜ਼ਾਦੀ ਘੁਲਾਟੀਆਂ ਅਤੇ ਮੁੜ ਵਸੇਬਾ ਡਵੀਜ਼ਨ ਤੋਂ ਆਜ਼ਾਦੀ ਘੁਲਾਟੀਆਂ ਦੀਆਂ ਪੈਨਸ਼ਨਾਂ ਦੇ ਹੱਕਦਾਰ ਹਨ ।

ਸਿਨੇਮਾ ਸ਼ਹੀਦ 

ਇੱਕ ਲੁਧਿਆਣੇ ਦੇ ਸਿਨੇਮਾ ਵਿਚ ਫਿਲਮ ਦੇਖਣ ਲਈ ਟਿਕਟ ਮਹਿੰਗੀ ਲੱਗਣ ਕਾਰਨ ਕਾਮਰੇਡਾ ਦੀ ਬਹਿਸਾ ਬਹਿਸਾਈ ਹੋਈ ਇਹ ਕਹਿੰਦੇ ਸੀ ਟਿਕਟ ਸਸਤੀ ਦਵੋਂ ਅਸੀ ਕਾਮਰੇਡ ਹੁਣੇ ਤੇ ਉਥੇ ਸਿਨੇਮਾ ਵਾਲਿਆਂ ਨਾਲ ਝੜਪ ਹੋਣ ਕਰਕੇ ਗੋਲੀ ਚੱਲਣ ਕਾਰਣ ਇੱਕ ਕਾਮਰੇਡ ਦੀ ਮੋਤ ਹੋਣ ਕਰਕੇ ਇਹਨਾਂ ਨੇ ਉੱਥੇ ਮੋਰਚਾ ਲਗਾ ਦਿੱਤਾ। ਫਿਰ ਦੇਖੋ ਇਸ ਆਪਸੀ ਸਮਲੇ ਚ ਨਾ ਕਿ ਜੋ ਕਿਸੇ ਪੰਥ ਦਾ ਜਾਂ ਨਾ ਕਿਸੇ ਧਰਮ ਦਾ ਕਾਰਜ ਸੀ ਇਹਨਾ ਕਾਮਰੇਡਾਂ ਨੇ ਉਸ ਨੂੰ ਸ਼ਹੀਦੀ ਦਾ ਨਾਮ ਦੇ ਦਿੱਤਾ ਅਖੇ ਜੀ ਸ਼ਹੀਦ ਹੋਇਆ। ਫਿਟੇ ਮੂੰਹ ਤੁਹਾਡੇ ਕਾਮਰੇਡੋ ਸਾਡੇ ਮਾਹਰਾਜ ਨੇ ਦਿੱਤੀਆਂ ਕੁਰਬਾਨੀਆਂ ਨੂੰ ਇੰਜ ਦਾਗ ਲਗਾਉਣ ਤੇ ਤੁਲੇ ਓ। ਉਹਨਾ ਨੇ ਕੋਈ ਨਾਟਕ ਦੇਖਣ ਪਿੱਛੇ ਸ਼ਹੀਦੀਆਂ ਥੋੜੀ ਨਾ ਪਾਈਆਂ ਸੀ। 

ਟੈਂਪੂ ਮੋਰਚਾ

ਅੰਮ੍ਰਿਤਸਰ ਸਾਹਿਬ ਸ਼ਹਿਰ ਵਿਚ ਇਕ ਟੈਂਪੂ ਵਾਲੇ ਨੂੰ ਪੂਰੇ ਪੈਸੇ ਨਾ ਦੇਣ ਕਰਕੇ ਟੈਂਪੂ ਵਾਲੇ ਦੇ ਖਿਲਾਫ ਕਾਮਰੇਡ ਇਕੱਠੇ ਕਰਕੇ ਇਹਨਾਂ ਨੇ ਟੈਂਪੂ ਯੂਨੀਅਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਇਹਨਾਂ ਕਾਮਰੇਡਾਂ ਵੱਲੋ ਟੈਂਪੂ ਦਾ ਕਰਾਇਆ ਘੱਟ ਦੇਣ ਤੇ ਟੈਂਪੂ ਯੂਨੀਅਨ ਨਾਲ ਬਹਿਸਾ ਬਹਿਸਾਈ ਹੋਈ ਤੇ ਮੋਰਚਾ ਲਾਇਆ।

ਪਾਣੀ ਚੋ ਬੱਤੀ ਕੱਢਣ ਤੇ ਮੋਰਚਾ

ਭਾਖੜੇ ਨੂੰ ਲੈ ਕੇ ਪੰਜਾਬ ਚ ਲਾਇਆ ਮੋਰਚਾ ਅਖੇ ਜੀ ਸਰਕਾਰ ਨੇ ਪਾਣੀ ਚੋਂ ਬੱਤੀ ਕੱਢ ਲੈਣੀ ਐ ਤੇ ਸਾਨੂੰ ਪਾਣੀ ਨਹੀ ਮਿਲਣਾ, ਮੋਟੀ ਮੱਤ ਦੀ ਸੋਚ ਵਾਲਾ ਮੋਰਚਾ।

ਬੀੜੀ ਮੋਰਚਾ

ਕਾਮਰੇਡਾ ਦੇ ਮਾਸਟਰ ਭਗਤ ਸਿਉ ਦੀ ਚਿੱਠੀ ਮਿਲਦੀ ਹੈ ਕਿ ਸਾਡੇ ਸਾਥੀਆਂ ਨੂੰ ਅਤੇ ਸਾਨੂੰ ਜੇਲ ਵਿੱਚ ਟੋਟਲ ਲੱਗ ਰਹੀ ਹੈ ਵੱਧ ਤੋਂ ਵੱਧ ਕਾਰਵ ਦੀਆਂ ਸਿਗਰਟਾਂ ਭੇਜੀਆਂ ਜਾਣ ਇਸ ਸਬੰਧ ਵਿੱਚ ਉਹਨਾਂ ਨੇ ਬਹੁਤ ਜਦੋ ਜਹਿਦ ਕੀਤੀ ਜਿਸ ਨੂੰ ਬੀੜੀ ਮੋਰਚੇ ਨਾਲ ਛਾਣਿਆ ਜਾਂਦਾ ਹੈ

ਰੰਘਰੇਟੇ ਸਿੰਘ