ਗਰਬ ਗੰਜਨੀ

ਤਰਕਸ਼ੀਲ ਲਾਣੇ ਨਾਲ ਦੋ ਗੱਲਾਂ

ਕਨਵਰ ਅਜੀਤ ਸਿੰਘ

ਬਾਬਾ ਨਾਨਕ ਤਰਕਸ਼ੀਲ ਸੀ ਇਸ ਲਈ ਅਸੀਂ ਤਰਕਾਂ ਮਾਰਦੇ ਹਾਂ, ਕਹਿਣ ਵਾਲਿਆਂ ਨੂੰ ਕੋਈ ਸ਼ਰਮ ਹਯਾ ਨਹੀਂ ਹੈ। ਤੁਸੀਂ ਬਾਬਾ ਨਾਨਕ ਦੀ ਬਰਾਬਰੀ ਕਰ ਸਕਦੇ ਹੋ? ਬਾਬਾ ਨਾਨਕ ਨੇ ਤੇ ਘਰ ਬੈਠ ਕੇ ਤਰਕਾਂ ਮਾਰੀਆਂ ਸਨ? ਨਰ ਭਖਸੀ ਕੌਡੇ ਰਾਖ਼ਸ਼ ਅਤੇ ਹੰਕਾਰੀ ਵਲੀ ਕੰਧਾਰੀ ਨੂੰ ਕਿਹੜੀ ਤਰਕ ਨਾਲ ਗੁਰੂ ਸਾਹਿਬ ਨੇ ਸਮਝਾਇਆ ਸੀ?ਬੁੜ੍ਹੀ ਨੇ ਜੰਮ ਕੇ ਸਿੱਟ ਦਿੱਤਾ, ਬਾਹਰ ਜਾਹ ਪੁੱਤ ਫੇਸਬੁੱਕ ਤੇ ਬੈਠ ਕੇ ਸਿਖੀ ਲਈ ਤਰਕਾਂ ਮਾਰੀ ਜਾਹ। ਤੁਹਾਨੂੰ ਜੇ ਕੋਈ ਸ਼ਰਮ ਹਯਾ ਹੈ ਤਾਂ ਬਾਬਾ ਨਾਨਕ ਵਾਂਗ ਸਿਧਾ ਜਾ ਕੇ ਮੋਦੀ ਨੂੰ ਕਹੋ ਕਿ ਕਿਉਂ ਦੇਸ਼ ਦਾ ਬੇੜਾ ਗ਼ਰਕ ਕਰ ਰਿਹਾ ਹੈਂ।ਜੇ ਸਿੱਖੀ ਦਰਦ ਹੈ ਜਾ ਕੇ ਬਾਦਲ ਕੋੜਮੇ ਦੇ ਗਲ ਪਵੋ ,ਕਿਉਂ ਸਿੱਖੀ ਨਾਲ ਬੈਰ ਕਮਾ ਰਿਹਾ ਹੈਂ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਆਪਣੇ ਆਪ ਤੇ ਵੀ ਤਰਕਾਂ ਮਾਰੀਆਂ ਹਨ”ਸੁਨਿ ਰੇ ਤੂ ਕਉਣ ਕਹਾਂ ਤੇ ਆਇਓ।।ਏਤੀ ਨ ਜਾਣੈ ਕੇਤੀਕੁ ਮੁਦਤਿ ਚਲਤੇ ਖਬਰ ਨਾ ਪਾਇਓ।।

ਖਾਣਾ ਪੀਣਾ ਹਸਣਾ ਸੌਣਾ ਵਿਸਰ ਗਿਆ ਹੈ ਮਰਣਾ।।ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀਂ ਰਹਿਣਾ।।ਪ੍ਰਾਣੀ ਏਕੋ ਨਾਮੁ ਧਿਆਵੋ ਆਪਣੀ ਪਤਿ ਸੇਤੀ ਘਰੁ ਜਾਵੋ।।

ਧ੍ਰਿਗ ਇਵੇਹਾ ਜੀਵੀਆ ਜਿਤ ਖਾਏ ਵਧਾਇਆ ਪੇਟੁ।। ਨਾਨਕ ਸਚੇ ਨਾਮੁ ਬਿਨੁ ਸਭੋ ਦੁਸਮਣ ਹੇਤੁ।।

ਗੁਰੂ ਸਾਹਿਬ ਦੀਆਂ ਇਹ ਤਰਕਾਂ ਤੁਹਾਨੂੰ ਕਿਉਂ ਚੰਗੀਆਂ ਨਹੀਂ ਲੱਗਦੀਆਂ, ਤੁਸੀਂ ਇਹ ਤਰਕਾਂ ਕਦੇ ਫੇਸਬੁੱਕ ਤੇ ਕਿਉਂ ਨਹੀਂ ਪਾਈਆਂ? ਕਿਉਂਕਿ ਤੁਸਾਡਾ ਮਕਸਦ ਸਿਰਫ ਸਿੱਖ ਧਰਮ, ਇਤਿਹਾਸ ਅਤੇ ਪ੍ਰੰਪਰਾਵਾਂ ਲਈ ਨਫ਼ਰਤ ਭਰੀ ਭੜਾਸ ਕੱਢਣਾ ਹੈ। ਕਾਮਰੇਡ ਨਾਸਤਿਕਾਂ ਨੇ ਤਰਕਸ਼ੀਲ ਦੀ ਚਾਦਰ ਲੈ ਕੇ ਸਿੱਖੀ ਦੀਆਂ ਜੜ੍ਹਾਂ ਹਿਲਾਉਣੀਆਂ ਲਈ ਇਹ ਗਰੁੱਪ ਬਣਾਇਆ ਹੈ।ਤੁਸੀ ਅੱਠ ਵਾਰ ਪੁੱਠੇ ਜੰਮ ਕੇ ਵੀ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੇ। ਗੁਰੂ ਨਾਨਕ ਪਾਤਸ਼ਾਹ ਦੀਆਂ ਤਰਕਾਂ ਨੇ ਲੋਕ ਮਨਾਂ ਵਿਚ ਰੱਬੀ ਪਿਆਰ ਦੀਆਂ ਹੂਕਾਂ ਪੈਦਾ ਕਰ ਦਿੱਤੀਆਂ ਅਤੇ ਤੁਹਾਡੀਆਂ ਤਰਕਾਂ ਨੇ ਰੱਬ ਅਤੇ ਰੱਬ ਨੂੰ ਮੰਨਣ ਵਾਲਿਆਂ ਲਈ ਨਫ਼ਰਤ ਹੀ ਨਫਰਤ ਪੈਦਾ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਏਮਨਾਬਾਦ ਵਿਚ ਕਤਲੇਆਮ ਕਰਨ ਲਈ ਬਾਬਰ ਦੇ ਮੂੰਹ ਤੇ ਜਾਬਰ ਕਿਹਾ ਸੀ ਅਤੇ ਉਸ ਨੇ ਦੁਬਾਰਾ ਕਤਲੇਆਮ ਨਾਹ ਕਰਨ ਦਾ ਵਾਅਦਾ ਕੀਤਾ ਸੀ।ਜਦ ਲਾਹੌਰ ਜਾ ਕੇ ਸ਼ਹਿਰ ਨੂੰ ਅੱਗ ਲਾਈ ਗੁਰੂ ਦੇ ਸਿੱਖ ਭਾਈ ਪੋਪਟ ਨੇ ਆਪਣੀ ਹਿੰਮਤ ਨਾਲ ਜਦ ਬਾਬਰ ਨੂੰ ਵਾਅਦਾ ਯਾਦ ਕਰਾਇਆ ਤਾਂ ਉਸ ਨੇ ਫੌਰਨ ਅੱਗ ਬੁਝਾਉਣ ਦਾ ਹੁਕਮ ਦਿੱਤਾ।

ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖੀ ਦੇ ਹਿਤੈਸ਼ੀ ਹਾਂ ਇਸ ਲਈ ਤਰਕਾਂ ਮਾਰਦੇ ਹਾਂ।ਜੇ ਤੁਸੀਂ ਵਾਕਿਆ ਹੀ ਸਿੱਖੀ ਦੇ ਹਿਤੈਸ਼ੀ ਹੋ ਤਾਂ ਦੋ ਸੌ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਤੁਸੀਂ ਇਸ ਵਾਰੇ ਹੁਣ ਤੱਕ ਕੀ ਕੀਤਾ ਹੈ?ਜਦ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੀ ਕਤਲੇਆਮ ਹੋ ਰਹੀ ਸੀ ਉਸ ਵੇਲੇ ਕਿਉਂ ਮਰ ਗਏ, ਕਿਉਂ ਨਹੀਂ ਬੋਲੇ। ਧਿਰਕਾਰ ਹੈ ਤੁਹਾਡੀ ਸੋਚ ਨੂੰ,ਲੱਖ ਵਾਰ ਧਿਰਕਾਰ ਹੈ।

ਕੋਈ ਤਰਕਸ਼ੀਲ ਇਸ ਪੋਸਟ ਲਈ ਕੁਮੈਨੰਟਸ ਨਹੀਂ ਦੇਵੇਗਾ। ਉਨ੍ਹਾਂ ਨੇ ਇਸ ਨੂੰ ਪੜ੍ਹਨਾ ਹੀ ਨਹੀਂ। ਉਨ੍ਹਾਂ ਦੀ ਇਹ ਰਣਨੀਤੀ ਹੈ ਕਿ ਤੁਸੀਂ ਸਿਰਫ ਆਪਣੀ ਵੀਚਾਰਧਾਰਾ ਥੋਪਣੀ ਹੈ, ਕੌਣ ਕੀ ਕਹਿੰਦਾ ਹੈ ਇਸ ਵਾਰੇ ਕੁਝ ਨਹੀਂ ਬੋਲਣਾ।ਯਾ ਫਿਰ ਐਸਾ ਕੁਮੈਨੰਟਸ ਦੇਓ ਜਿਸ ਨਾਲ ਮੁੱਦਾ ਹੀ ਘੁਮਾ ਦਿੱਤਾ ਜਾਵੇ।

ਕਨਵਰ ਅਜੀਤ ਸਿੰਘ