ਗਰਬ ਗੰਜਨੀ

ਗਰੀਬ, ਮਿਹਨਤਕਸ਼, ਕਿਰਤੀ ਸਮਾਜ

ਕਨਵਰ ਅਜੀਤ ਸਿੰਘ

ਅਖੌਤੀ ਕਾਮਰੇਡ ਇਸ ਵਰਗ ਦੇ ਰਾਖੇ ਅਖਵਾ ਕਿਸ ਤਰ੍ਹਾਂ ਇਸ ਦਾ ਦੁਰਉਪਯੋਗ ਕਰਕੇ ਮਨ ਮਾਨੀਆਂ ਕਰਦੇ ਹਨ ਅਤੇ ਦੇਸ਼ ਨਾਲ ਗ਼ੱਦਾਰੀ ਕਰਦੇ ਹਨ ਪਾਠਕ ਇਹ ਲੇਖ ਪੜ੍ਹ ਕੇ ਠੀਕ ਸਮਝ ਜਾਣਗੇ।

 ਮੈਂ ਉੱਤਰੀ ਰੇਲਵੇ ਵਿਚ ਫਿਟਰ ਭਰਤੀ ਹੋ ਕੇ  1964  ਤੋਂ  1968 ਡੀਜ਼ਲ ਸੈ਼ੱਡ ਮੁਗਲਸਰਾਇ (ਬਨਾਰਸ ਕੋਲ) ਰੇਲਵੇ ਵਿਚ ਸੇਵਾ ਕਰਦਾ ਰਿਹਾ ਸੀ। ਰਾਤ ਦੀ ਡਿਊਟੀ ਕਰਨ ਪਿੱਛੋਂ ਦਿਨ ਦੀ ਨੀਂਦ ਲੈ ਕੇ ਸਾ਼ਮ ਨੂੰ ਕਾਲੋਨੀ ਦੀ ਪਾਰਕ ਵਿਚ ਬੈਠਾ ਸਾਂ ਕਿ ਸਾਡੀ ਸੈ਼ਡ ਦੇ ਯੂਨੀਅਨ ਦੇ ਨੇਤਾ ਜੀ ਆ ਟਪਕੇ। ਮੈਨੂੰ ਕਹਿਣ ਲੱਗੇ ਗਿਆਨੀ ਜੀ* ਆਪ ਦੇਖਤੇ ਹੈਂ ਕਿ ਅ੮ਫਸਰ ਸਾ਼ਹੀ ਹਮ ਲੋਗੋਂ ਪਰ ਕਿਤਨਾ ਜੁਲਮ ਕਰਤੀ ਹੈ। ਤਨ੫ਾਹੇਂ ਹਮਾਰੀ ਕਿਤਨੀ ਕਮ ਹੈਂ, ਕਾਮ ਹਮ ਕਰਤੇ ਹੈਂ ਔਰ ਐਸ਼ ਅਫਸਰ ਕਰਤੇ ਹੈਂ। ਆਪ ਪੜ੍ਹ ਲਿਖੇ, ਧਾਰਮਿਕ ਵਿਚਾਰੋਂ ਵਾਲੇ ਅਸੂਲ ਕੇ ਆਦਮੀ ਹੋ ਹਮਾਰੇ ਸਾਥ ਮਿਲ ਕੇ ਚਲੋ ਤਾਂ ਕਿ ਹਮ ਆਪਣੇ ਭਾਈਓ ਕਾ ਕਲਿਆਣ ਕਰੇਂ।

    ਮੈਂ ਪਾਠ ਕਰਕੇ ਹਟਿਆ ਹੀ ਸੀ ਅਤੇ ਬਿਰਤੀ ਅੰਤਰਮੁਖੀ ਸੀ ਨਾਲ ਹੀ ਮੈਂ ਨੇਤਾ ਜੀ ਦੇ ਕਿਰਦਾਰ ਤੋਂ ਵਾਕਫ਼ ਸੀ ਇਸ ਲਈ ਥੋੜ੍ਹਾ ਰੁਕ ਕੇ ਉੱਤਰ ਦਿੱਤਾ ।ਯਿਹ ਬਿਜਲੀ ਕੇ ਪੋਲ ਪਰ ਕੱਲ ਲਾਈਟ ਜਲ ਰਹੀ ਥੀ ਆਜ ਯਿਹ ਬਲਬ ਟੂਟਾ ਹੂਆ ਹੈ, ਯਹ ਕਿਸੀ ਅਫਸਰ ਨੇ ਤੋੜਾ ਹੈ?” ਕਾਲੋਨੀ ਕੇ ਹਰ ਇਕ ਬਲਾਕ ਕੇ ਜੋ ਕਾਮਨ ਬਾਥਰੂਮ ਹੈਂ ਇਨ ਕੀ ਟੂਟੀਏਂ ਕੋਈ ਅਫਸਰ ਉਤਾਰ ਕੇ ਲੇ ਗਿਆ? ਸੈਡ ਮੇਂ, ਪਾਸ ਕਲਰਕ ਸ਼ਰੇਆਮ ਪਾਸ ਈਸ਼ੂ ਕਰਨੇ ਕੇ ਪੈਸੇ  ਲੇਤਾ ਹੈਂ ਆਪ ਉਸ ਕੋ ਮਨ੍ਹਾ ਕਿਉਂ ਨਹੀਂ ਕਰਤੇ, ਕਿਆ ਸਭੀ ਮਜਦੂਰ ਆਪਣੀ ਡਿਊਟੀ ਸਹੀ ਤਰੀਕੇ ਸੇ ਪੂਰੀ ਕਰਤੇਂ ਹੈਂ? ਪਹਿਲੇ ਆਪ ਆਪਣੇ ਭਾਈਓਂ ਕੋ ਠੀਕ ਕਰੋ, ਫਿਰ ਬਾਤ ਕਰਨਾ।” ਮੇਰੀ ਗੱਲ ਦਾ ਨੇਤਾ ਜੀ ਕੋਲ ਕੋਈ ਜਵਾਬ ਨਹੀਂ ਸੀ।

 1956 ਵਿਚ ਮੈਂ ਟਾਟਾ ਕੰਪਨੀ ਦੇ ਐਕਸਟੈਨਸ਼ਨ ਪ੍ਰੋਗਰਾਮ ਅਧੀਨ ਅਮਰੀਕਾ ਦੀ ਕੈਜ਼ਰ ਇੰਜਨੀਅਰਿੰਗ ਐਂਡ ਓਵਰਸੀਜ਼ ਕਾਰਪੋਰੇਸ਼ਨ ਵਿਚ ਕੰਮ ਕਰਦਾ ਸੀ। ਹਰ ਇਲਾਕੇ ਦੇ ਬੰਦੇ ਇਸ ਕੰਪਨੀ ਵਿਚ ਕੰਮ ਕਰਦੇ ਸਨ। ਉਸ ਸਮੇਂ ਦੇ ਲਿਹਾਜ਼ ਨਾਲ, ਦੇਸੀ ਕੰਪਨੀਆਂ ਦੇ ਮੁਕਾਬਲੇ ਅਮਰੀਕਨ ਕੰਪਨੀ ਦੀਆਂ ਤਨ੫ਾਹਾਂ ਬਹੁਤ ਚੰਗੀਆਂ ਸਨ, ਓਵਰ ਟਾਈਮ ਭੀ ਲਗਦਾ ਸੀ, ਇਸ ਲਈ ਸਭ ਵਰਕਰ ਖੁਸ਼ ਸਨ। ਜਦ ਮਿਹਨਤਾਨਾ ਚੰਗਾ ਹੋਵੇ ਕੰਮ ਭੀ ਜੀਅ ਤੋੜ ਕੇ ਕਰਨਾ ਪੈਂਦਾ ਸੀ। ਇਸ ਲਈ ਹੱਡ ਹਰਾਮ ਦੁਖੀ ਸੀ।

ਸਾਡੇ ਨਾਲ, ਡੇਹਰਾਦੂਨ ਦਾ ਮਿ਼ ਕੁੰਦਨ ਸਿੰਘ ਨੈਗੀ ਕੈਜਰ ਕੰਪਨੀ ਛੱਡ ਕੇ ਉਸਾਰੀ ਅਧੀਨ ਰੁੜਕੇਲਾ ਸਟੀਲ ਪਲਾਂਟ ਦੇ ਕੰਟ੍ਰੋਲ ਰੂਮ ਵਿਚ ਮੇਨਟੀਨੈਂਨਸ (ਦੇਖਭਾਲ) ਦੀ ਡਿਉਟੀ ਤੇ ਲਗ ਗਿਆ। ਮਿਸਟਰ ਨੈਗੀ ਹੈੱਡ ਟੈਕਨੀਸੀ਼ਅਨ ਸੀ, ਦੋ ਫਿਟਰ ਅਤੇ ਇਕ ਹੈਲਪਰ ਉਸ ਨੂੰ ਮਿਲੇ ਹੋਏ ਸਨ। ਕੰਟ੍ਰੋਲ ਪੈਨਲ ਦੇ ਮੀਟਰਾਂ ਤੇ ਨਜ਼ਰ ਰੱਖਣੀ ਅਤੇ ਲੋੜ ਪੈਣ ਤੇ ਛੋਟੀ੍ਮੋਟੀ ਮੁਰੰਮਤ ਕਰਨੀ ਅਤੇ ਵੱਡੇ ਨੁਕਸ ਪੈਣ ਤੇ ਅਫਸਰਾਂ ਨੂੰ ਦੱਸਣਾ ਉਸ ਦੀ ਡਿਊਟੀ ਸੀ।

  ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਦੀ ਡਿਊਟੀ ਸੀ, ਡਿਊਟੀ ਪਹੁੰਚ ਕੇ ਮਿਸਟਰ ਨੈਗੀ ਨੇ ਆਪਣੀ ਅਤੇ ਸਟਾਫ ਦੀ ਹਾਜ਼ਰੀ ਲਗਾਈ। ਇਕ ਨਜ਼ਰ ਕੰਟ੍ਰੋਲ ਰੂਮ ਦੇ ਪੈਨਲ ਤੇ ਮਾਰੀ ਹੋਰ ਮਸੀਨਾਂ ਨੂੰ ਦੇਖਿਆ ਸਾਢੇ ਗਿਆਰਾਂ ਕੁ ਵਜੇ ਹੇਠਲੇ ਸਟਾਫ ਨੂੰ ਕਿਹਾ ਤੁਸੀਂ ਨਜ਼ਰ ਰੱਖੋ ਮੈਂ ਉਸ ਜਗ੍ਹਾ ਪਿਆ ਹਾਂ ਲੋੜ ਪਈ ਤੇ ਉਠਾ ਲੈਣਾ । ਘੰਟੇ ਕੁ ਪਿੱਛੋਂ ਦੂਸਰਾ ਫਿਟਰ ਬਾਕੀ ਸਾਥੀਆਂ ਨੂੰ ਕਹਿ ਕੇ ਜਾ ਪਿਆ । ਇਸੇ ਤਰ੍ਹਾਂ ਬਾਕੀ ਦੋਵੇਂ ਸੌਂ ਗਏ । ਤਿੰਨ ਵਜੇ ਦੇ ਕਰੀਬ ਵਾਟਰ ਪਾਈਪ ਦਾ ਹੈਂਡਲ ਕਾਕ ਲੀਕ ਕਰਨ ਲੱਗ ਪਿਆ । ਲੀਕੇਜ ਵਧਦੀ ਗਈ ਅਤੇ ਮਿਹਨਤਕਸ਼ ਵਰਕਰ ਘੁਰਾੜੇ ਮਾਰਦੇ ਰਹੇ । ਜਦ ਪਾਣੀ ਵੱਧ ਕੇ ਫਰਸ਼ ਦੀਆਂ ਮੋਟਰਾਂ ਵਿਚ ਵੜ ਗਿਆ ਅਤੇ ਕੰਟ੍ਰੋਲ ਪੈਨਲ ਵਿਚ ਜਾ ਵੜਿਆ ਅਤੇ ਕੰਟ੍ਰੋਲ ਪੈਨਲ ਦੀਆਂ ਰਿਲੇਆਂ ਟਰਿੱਪ ਕਰਨ ਲੱਗ ਪਈਆਂ ਤਾਂ ਸਾਡੇ ਮਿਹਨਤਕਸ਼ ਵਰਕਰਾਂ ਦੀ ਅੱਖ ਖੁੱਲ੍ਹੀ । ਪਹਿਲਾਂ ਕੁਝ ਸਮਝ ਨਾ ਆਈ ਕਿ ਕੀ ਹੋ ਗਿਆ।  ਨੁਕਸ ਢੂੰਡਣ ਲੱਗੇ,  ਫਿਰ  ਇਕ  ਦਮ ਪਟਾਕਾ ਪਿਆ ਅਤੇ ਕੰਟ੍ਰੋਲ ਪੈਨਲਾਂ ਵਿਚ ਅੱਗ ਲੱਗ ਗਈ । ਸਾਰੇ ਅਨ੍ਹੇਰਾ ਹੋ ਗਿਆ । ਪੂਰਾ ਸਟੀਲ ਪਲਾਂਟ ਬੰਦ ਹੋ ਗਿਆ । ਇਨਕੁਆਰੀ ਹੋਈ ਸਟਾਫ ਦੋਸੀ ਪਾਇਆ ਗਿਆ, ਵਰਕਰ ਡਿਸਮਿਸ ਕਰ ਦਿੱਤੇ । ਪਰ ਦਾਤੀ ਹਥੌੜੇ ਵਾਲੇ ਲਾਲ ਝੰਡੇ ਵਾਲੀ ਯੂਨੀਅਨ ਨੇ ਮਿਹਨਤਕ੪ ਵਰਕਰਾਂ ਦੀ ਸਹਾਇਤਾ ਵਿਚ ਹੜਤਾਲ ਕਰ ਦਿੱਤੀ । ਕਿਸੇ ਮਾਰਕਸਵਾਦੀ ਯੂਨੀਅਨ ਨੇ ਨਹੀਂ ਮੰਨਿਆ ਕਿ ਵਰਕਰ ਦਾ ਕਸੂਰ ਹੈ ਅਤ ਪ੍ਰਬੰਧਕਾਂ ਨੂੰ ਸਮਝੌਤਾ ਕਰਨਾ ਪਿਆ ।

1973 ਵਿਚ ਸਰਕਾਰ ਨੇ ਲਖਨਊ ਦੇ ਰੇਲਵੇ ਵਰਕਸਾ਼ਪ ਵਿਚ ਗੱਡੀ ਦੇ ਚੱਕਿਆਂ ਲਈ ਵਹੀਲ ਟਰਨਿੰਗ ਮਸੀਨ ਵਿਦੇਸ਼ ਤੋਂ ਮੰਗਾਈ । ਮਸੀ਼ਨ ਲਗਾ ਕੇ ਚਾਲੂ ਕੀਤੀ, ਵਿਦੇ੪ੀ ਕੰਪਨੀ ਦੇ ਕਰਮਚਾਰੀਆਂ ਨੇ ਇਕ ਐਕਸਲ ਦੇ ਦੋ ਚੱਕੇ ਇਕ ਘੰਟੇ ਵਿਚ ਟਰਨ ਕਰ ਕੇ ਦਿਖਾ ਦਿੱਤੇ । ਸਟਾਫ ਟ੍ਰੇਂਡ ਕਰ ਦਿੱਤਾ ਅਤੇ ਕੰਪਨੀ ਵਾਲੇ ਚਲੇ ਗਏ । ਦੇਸੀ ਵਰਕਰਾਂ ਨੇ ਸਾਰੇ ਦਿਨ ਵਿਚ (8 ਘੰਟੇ ਵਿਚ) ਸਿਰਫ 2 ਐਕਸਲਾਂ ਦੀ ਟਰਨਿੰਗ ਕੀਤੀ । ਅਫਸਰ ਨੇ ਸਟਾਫ ਨੂੰ ਪੁਛਿਆ ਕਿ ਕੰਮ ਘੱਟ ਕਿਉਂ ਕੀਤਾ? ਉੱਤਰ ਮਿਲਿਆ “ਸਾਹਿਬ ਇਤਨਾ ਹੀ ਹੋਤਾ ਹੈ” । ਜਦ ਅਫਸਰਾਂ ਨੇ ਜਿਆਦਾ ਪ੍ਰੈਸ਼ਰ ਪਾਇਆ ਤੇ ਮਿਹਨਤਕਸ਼ ਵਰਕਰਾਂ ਨੇ ਆਟੋਮੈਟਿਕ ਰਿਲੇਆਂ ਵਿੱਚ ਡੱਕੇ ਫਸਾ ਦਿੱਤੇ ਅਤੇ ਰਿਲੇਆਂ ਸੜ ਗਈਆਂ । ਕੰਪਨੀ ਦੇ ਬੰਦੇ ਬੁਲਾਏ ਗਏ । ਉਨ੍ਹਾਂ ਮਸੀਨਾਂ ਠੀਕ ਕਰ ਕੇ ਇਕ ਘੰਟੇ ਵਿੱਚ ਇਕ ਐਕਸਲ ਟਰਨ ਕਰ ਕੇ ਦਿਖਾ ਦਿੱਤਾ । ਪਰ ਸਾਡੇ ਮਿਹਨਤਕਸ਼ ਸਾਊ ਵਰਕਰ ਟੱਸ ਤੋਂ ਮੱਸ ਨਹੀਂ ਹੋਏ ।

 ਰੇਲਵੇ ਬੋਰਡ ਨੇ ਰੇਲ ਕੋਚ ਫੈਕਟਰੀ ਕਪੂਰਥਲੇ ਲਗਾ ਦਿੱਤੀ ਕਿਉਂਕਿ ਕਪੂਰਥਲੇ ਦੇ ਸਾ਼ਹੀ ਖਾਨਦਾਨ ਦਾ ਇਕ ਬੰਦਾ ਰਾਜੀਵ ਗਾਂਧੀ ਦਾ ਕਰੀਬੀ ਸੀ । ਉਥੇ ਫਿਰ ਸਾਡੇ ਮਿਹਨਤਕ ਸਾਊ ਵਰਕਰਾਂ ਨੇ ਆਊਟਪੁੱਟ ਘੱਟ ਕਰ ਦਿੱਤੀ । ਮਜਬੂਰਨ ਪ੍ਰਬੰਧਕਾਂ ਨੂੰ ਠੇਕਾ ਸਿਸਟਮ ਬਣਾਉਣਾ ਪਿਆ । ਹੁਣ ਹਰ ਚੀਜ਼ ਮਾਰਕੀਟ ਤੋਂ ਬਣੀ ਬਣਾਈ ਆਉਂਦੀ ਹੈ, ਵਰਕਰ ਕੇਵਲ ਫਿਟ ਕਰਦੇ ਹਨ ਅਤੇ ਟੈਸਟਿੰਗ ਕਰਦੇ ਹਨ । ਫੇਰ ਭੀ ਲੇਬਰ ਪਰਾਬਲਮ ਹੈ । 

1992 ਦੇ ਆਸ੍ਪਾਸ ਪਟਿਆਲੇ ਦੀ  DCW ਵਰਕਸਾ਼ਪ (ਅੱਜ-ਕੱਲ੍ਹ DMW) ਤੋਂ ਮਿ਼ ਰਣਧੀਰ ਸਿੰਘ, ਨਿਹਾਇਤ ਸ਼ਰੀਫ, ਚੀਫ ਇੰਜੀਨੀਅਰ ਬਣ ਕੇ ਕਪੂਰਥਲੇ ਚਲਾ ਗਿਆ । ਵਰਕਸਾ਼ਪ ਦੇ ਇਕ ਸੈਕਸ਼ਨ ਵਿਚ ਵਰਕਰਾਂ ਨੇ ਹੜਤਾਲ ਕਰ ਦਿੱਤੀ । ਸਾ਼ਮ ਨੂੰ ਛੁੱਟੀ ਤੋਂ ਪਹਿਲਾਂ ਇਹ ਆਪਣੀ ਸਾ਼ਪ ਦਾ ਮੁਆਇਨਾ ਕਰਕੇ ਵਾਪਸ ਘਰ ਪਰਤ ਰਿਹਾ ਸੀ ਜਦ ਹੜਤਾਲ ਵਾਲੀ ਸਾ਼ਪ ਦੇ ਕੋਲ ਦੀ ਲੰਘਣ ਲੱਗਾ ਤਾਂ ਬਗੈਰ ਕਿਸੇ ਕਾਰਨ ਦੇ ਸਭ ਵਰਕਰ ਟੁੱਟ ਕੇ ਪੈ ਗਏ, ਕੱਪੜੇ ਫਾੜ ਦਿੱਤੇ ਅਤੇ ਮੂੰਹ ਤੇ ਪੇਂਟ ਮਲ ਦਿੱਤਾ । ਸਿਕਿਉਰਟੀ ਸਟਾਫ ਬੁਲਾਇਆ ਗਿਆ, ਜਦ ਉਨ੍ਹਾਂ ਡੰਡਾ ਪਰੇਡ ਕੀਤੀ ਤਾਂ ਛੱਡਿਆ । ਕਿਸੇ ਮਾਰਕਸਵਾਦੀ ਬੰਦੇ ਨੇ ਉਸ ਦੀ ਮਦਦ ਨਹੀਂ ਕੀਤੀ।

ਬਲਿਊ ਸਟਾਰ ਓਪਰੇ੪ਨ ਪਿੱਛੋਂ ਲੋਕਾਂ ਦਾ ਮਨ ਜਿੱਤਣ ਲਈ, ਪ੍ਰਧਾਨ ਮਤਰੀ ਸ੍ਰੀ ਨਰਸਿੰਮਾ ਰਾਓ ਨੇ ਟੀ਼ਵੀ਼ ਤੇ ਹੱਥ ਦੀਆਂ ਦੋ ਉਂਗਲਾਂ ਖੜ੍ਹੀਆਂ ਕਰ ਕੇ ਐਲਾਨ ਕੀਤਾ, ॥॥ਹਮ ਪੰਜਾਬ ਮੇਂ ਖੁ੪ਹਾਲੀ ਕੇ ਲੀਏ 200 ਕਰੋੜ ਕੀ ਰੇਲਵੇ ਵਰਕ੪ਾਪ ਲਗਾ ਰਹੇ ਹੈਂ । ਮੈਂ 1989 ਵਿਚ ਲੁਧਿਆਣੇ ਤੋਂ ਬਦਲ ਕੇ ਇਥੇ ਆ ਗਿਆ ਅਤੇ ਦੇਖਿਆ ਕਿ ਪੰਜਾਬ ਨੂੰ ਇਸ ਵਰਕਸਾ਼ਪ ਤੋਂ ਧੇਲੇ ਦਾ ਭੀ ਫਾਇਦਾ ਨਹੀਂ ਹੈ । 60% ਤੋਂ ੭ਿਆਦਾ ਵਰਕਰ ਪਜਾਬ ਤੋਂ ਬਾਹਰਦੇ ਹਨ । ਚੀਫ ਪਰਸਨਲ ਅਫਸਰ ਯੂ਼ਪੀ਼ ਦਾ ਅਤੇ ਵਰਕਸਾ਼ ਦਾ ਚੀਫ ਦੱਖਣੀ ਭਾਰਤ ਤੋਂ ਸੀ । ਸਾਰੀ ਪਰਸਨਲ ਬ੍ਰਾਂਚ ਵਿਚ ਯੂ਼ਪੀ਼ ਦੇ ਬੰਦੇ, ਅਕਾਊਂਟ ਮਹਿਕਮੇ ਵਿੱਚ ਯੂ਼ਪੀ਼ ਅਤੇ ਦੱਖਣੀ ਭਾਰਤ ਤੋਂ ਸਨ । ਚੌਥਾ ਦਰਜਾ ਦੇ ਕਰਮਚਾਰੀ ਭੀ ਬਹੁਤੇ ਬਾਹਰਲੇ ਸੀ ਜਦਕਿ ਕਨੂੰਨ ਅਨੁਸਾਰ ਜਿਥੇ ਦੀ ਧਰਤੀ ਤੇ ਕੋਈ ੮ੈਕਟਰੀ ਲੱਗੇ ਉਥੇ ਦੇ ਹੀ ਹੋਣੇ ਚਾਹੀਦੇ ਹਨ । ਰੇਲਵੇ ਦਾ ਮਾਲ ਰੇਲਵੇ ਨੂੰ ਹੀ ਜਾਣਾ ਸੀ ਇਸ ਲਈ ਪੰਜਾਬ ਸਰਕਾਰ ਜਾਂ ਪਟਿਆਲਾ ਮਿਊਂਸਪੈਲਟੀ ਨੂੰ ਇਸ ਤੋਂ ਕੋਈ ਫਾਇਦਾ ਨਹੀਂ ਸੀ । ਕੇਵਲ ਸਵਾਰੀਆਂ ਢੋਣ ਵਾਲੇ ਰਿਕ੪ਾ ਚਾਲਕ ਜਾਂ ਮਾਲ ਢੋਣ ਵਾਲੇ ਠੇਲਾ ਚਾਲਕਾਂ ਨੂੰ ਹੀ ਕੁਝ ਪ੍ਰਾਪਤੀ ਸੀ ।

 ਸਵੇਰ ਦੀ ਸਿ਼ਫਟ 6 ਵਜੇ ੪ੁਰੂ ਹੁੰਦੀ ਸੀ । ਸਾਰੇ ਵਰਕਰਾਂ ਨੂੰ ਆਪਣਾ ਕਾਰਡ, ਪੰਚ ਮਸੀਨ ਤੇ ਆਪ ਕਰਨ ਦਾ ਅਸੂਲ ਸੀ ਤਾਂ ਜੋ ਹਰ ਇਕ ਬੰਦਾ ਵੇਲੇ ਸਿਰ ਪਹੁੰਚੇ। ਕਾਰਡ ਉਪਰ ਤਾਰੀ੫ ਅਤੇ ਸਮਾਂ ਪੰਚ ਹੋ ਜਾਂਦਾ ਸੀ । ਪਰ ਇਕ ਇਕ ਵਰਕਰ ਦਸ ਦਸ ਬੰਦਿਆਂ ਦੇ ਕਾਰਡ ਪੰਚ ਕਰਦਾ ਸੀ । ਟਾਈਮ ਕੀਪਰ ਕੁਝ ਨਹੀਂ ਬੋਲ ਸਕਦਾ ਸੀ । ਸੁਪਰਵਾਈਜਰ ਆਪਣੀ ਕੁਰਸੀ ਤੇ ਬੈਠਾ ਕੰਮ ਵੰਡਣ ਲਈ ਉਡਕੀਦਾ ਹੈ ਪਰ ਵਰਕਰ ਟੋਲੀਆਂ ਵਿੱਚ ਮਾਰਨਿੰਗ ਵਾਕ ਕਰਦੇ ਹਨ । ਸੱਤ ਵਜੇ ਤੋਂ ਪਿੱਛੋਂ ਵਰਕਰਾਂ ਨੇ ਸੁਪਰਵਾਈਜ਼ਰ ਕੋਲ ਹਾਜ਼ਰੀ ਲਵਾਈ, ਕੰਮ ਵੰਡਿਆ ਜਾਣਾ ਫਿਰ ਸਭ ਨੇ ਆਪਣੀਆਂ ਕੀਮਤੀ ਪੁਸ਼ਾਕਾਂ ਉਤਾਰ ਕੇ ਕੰਮ ਵਾਲੇ ਕੱਪੜੇ ਪਾਣੇ ਅਤੇ ਟੂਲ ਰੂਮ ਵਿੱਚੋਂ ਟੂਲ ਲੈਣਾ ਅਤੇ ਕੰਮ ਤੇ ਜਾਣਾ । ਥੋੜ੍ਹੀ ਦੇਰ ਪਿੱਛੋਂ ਚਾਹ ਦਾ ਸਮਾਂ (ਟੀ ਟਾਈਮ) ਹੋ ਜਾਣਾ ਅਤੇ ਕੰਟੀਨ ਤੋਂ ਚਾਹ ਦੀ ਟ੍ਰਾਲੀ ਆ ਜਾਣੀ । ਚਾਹ ਪੀ ਕੇ 9 ਵਜੇ ਕੰਮ ੪ੁਰੂ ਕਰਨਾ ਅਤੇ ਗਿਆਰਾਂ ਵਜੇ ਲੰਚ ਦੀ ਛੁੱਟੀ ਹੋ ਜਾਣੀ । ਦੂਸਰੇ ਅੱਧ ਵਿੱਚ ਸੁਪਰਵਾਈਜਰ ਹਾਜ਼ਰ ਹਨ ਪਰ ਵਰਕਰ ਸਭ ਗਾਇਬ ਹਨ ।

    ਉਪਰਲੇ ਅ੮ਫਸਰ ਸੁਪਰਵਾਈ੭ਰਾਂ ਨੂੰ ਦਬਕੇ ਮਾਰਦੇ ਹਨ ਕੰਮ ਦੀ ਆਊਟ੍ਪੁਟ ਵਧਾਓ ਵਰਕਰ ਟੱਸ ਤੋਂ ਮੱਸ ਨਹੀਂ ਹੁੰਦੇ। ਜੇ ਕੋਈ ਸੁਪਰਵਾਈਜ਼ਰ ਕੰਮ ਕਰਨ ਨੂੰ ਕਹੇ ਉਹ ਜਾ਼ਲਮ ਕਿਹਾ ਜਾਂਦਾ ਹੈ, ਸਾਈਕਲ ਸਟੈਂਡ ਤੇ ਖੜ੍ਹੇ ਉਸ ਦੇ ਸਕੂਟਰ ਜਾਂ ਸਾਈਕਲ ਦੇ ਟਾਇਰ ਪੰਚਰ ਕਰ ਦਿੱਤੇ ਜਾਂਦੇ ਹਨ । ਕੋਈ ਪੰਚਰ ਲਾਉਣ ਵਾਲਾ ਉਥੇ ਹੈ ਨਹੀਂ । ਕੁਆਟਰ ਵਰਕਸ਼ਾਪ ਤੋਂ ਤਿੰਨ ਮੀਲ ਦੂਰੀ ਤੇ ਹੈ । ਇਸ ਲਈ ਭੁੱਖੇ ਰਹੋ, ਛੁੱਟੀ ਪਿੱਛੋਂ ਪੈਦਲ ਜਾਓ ਅਤੇ ਗੇਟ ਤੋਂ ਬਾਹਰ ਪੈਂਚਰ ਲਵਾ ਕੇ ਘਰ ਪਹੁੰਚੋ। ਜੇ ਕੋਈ ਸੁਪਰਵਾਈਜ਼ਰ ਜ਼ਰਾ ਸ੫ਤ ਹੋਵੇ ਤਾਂ ਹੜਤਾਲ ਕਰ ਦੇਵੋ । ੭ਿੰਦਾਬਾਦ ਮੁਰਦਾਬਾਦ ਕਰੋ । ਝੱਟ ਉਪਰੋਂ ਯੂਨੀਅਨ ਦੇ ਲੀਡਰ ਜਾਂ ਨੇਤਾ ਲੋਕ ਆ ਜਾਣਗੇ । ਅਫਸਰ ਵਿਚਾਰੇ ਨੌਕਰੀ ਬਚਾਉਣ ਲਈ ਸੁਪਰਵਾਈਜ਼ਰ ਦੀ ਕੋਈ ਮਦਦ ਨਹੀਂ ਕਰ ਸਕਦੇ । ਇਸ ਲਈ ਉੱਲਟਾ ਸੁਪਰਵਾਈਜ਼ਰ ਨੂੰ ਹੀ ਜਾਂ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਚਾਰਜਸੀ਼ਟ ਲਵੋ।

    1977 ਤੋਂ 1989 ਤੱਕ ਮੈਂ ਲੁਧਿਆਣੇ ਡੀਜ਼ਲ ਸੈੱਡ ਵਿਚ ਰਿਹਾ ਹਾਂ । ਸੈੱਡ ਨਵੀਂ ਖੁੱਲੀ ਸੀ । ਸੀਨੀਅਰ ਡੀ਼ਐਮ਼ਈ਼ ਡਿਗਰੀ ਕਰ ਕੇ ਆਈ਼ਆਰ਼ਐਸ਼ ਰਾਹੀਂ ਸਿਲੈਕਟ ਹੋ ਕੇ ਸਿੱਧਾ ਅਫਸਰ ਬਣਿਆ ਸੀ ਜੋ ਕਿ ਇਮਾਨਦਾਰ ਅਤੇ ਸ਼ਰੀਫ ਸੀ । ਅਫਸਰਾਂ ਵਿਚ ਬਹੁ ਗਿਣਤੀ ਜਮਾਲਪੁਰੀਆਂ (ਰੇਲਵੇ ਸਕੂਲ ਜਮਾਲਪੁਰ ਤੋਂ ਪੜ੍ਹੇ) ਦੀ ਸੀ ।  ਇਸ ਲਈ ਉਸ ਨੂੰ ਫੇਲ੍ਹ ਕਰਨ ਲਈ ਪੂਰਾ ਅਤੇ ਸਹੀ ਸਟਾਫ ਨਾ ਦਿੱਤਾ ਗਿਆ । ਡੀਜ਼ਲ ਰੇਲ ਕਾਰ ਜਲੰਧਰ ਤੋਂ ਕੰਮ ਬੰਦ ਕਰ ਕੇ ਸਾਰਾ ਸਟਾਫ਼ ਜੋ ਨੰਬਰੀ ਸੀ, ਇਥੇ ਭੇਜ ਦਿੱਤਾ । ਇਹ ਬੜੇ ਮਾਣ ਨਾਲ ਕਹਿੰਦੇ ਸਨ ਕਿ ਅਸੀਂ ਜਲੰਧਰ ਦੀ ਰੇਲ ਕਾਰ ਬੰਦ ਕਰਾ ਕੇ ਆਏ ਹਾਂ।

 ਗੁਰਦੀਪ ਸਿੰਘ ਚਾਰਜਮੈਨ ਕੋਲ ਇਕ ਕਲੀਨਰ ਯੂ਼ਪੀ਼ ਦਾ ਕਿਸੇ ਅਫਸਰ ਦਾ ਚਹੇਤਾ ਸੀ । ਸੈੱਡ ਦੀ ਸਾਈਕਲ ਸਿਫ਼ਟ ਵਿਚ ਸਿਰਫ਼ ਅੱਧੇ ਘਟੇ ਦਾ ਬ੍ਰੇਕ ਹੁੰਦਾ ਹੈ; ਉਹ ਭੀ ਬੰਦਾ ਕਨੂੰਨ ਅਨੁਸਾਰ ਸੈ਼ਡ ਤੋਂ ਬਾਹਰ ਨਹੀਂ ਜਾ ਸਕਦਾ ।  ਫਿਰ ਭੀ ਇਕ ਦੂਸਰੇ ਦੇ ਮਿਲਵਰਤਣ ਨਾਲ ਵਰਕਰ ਘਰ ਤੋਂ ਖਾਣਾ ਖਾ ਕੇ ਇਕ ਘੰਟੇ ਅੰਦਰ ਕੰਮ ਤੇ ਆ ਜਾਂਦੇ ਹਨ ।

    ਪਰ ਸਾਡਾ ਇਹ ਪਿਆਰਾ ਵਰਕਰ ਦੋ ਘੰਟੇ ਤੋਂ ਉੱਪਰ ਸਮਾਂ ਲਗਾ ਕੇ ਆਉਂਦਾ ਸੀ। ਜਦ ਪੁਛਿਆ ਕਿ ਤੂੰ ਇੰਨੀ ਦੇਰ ਲਗਾ ਕੇ ਕਿਉਂ ਆਉਂਦਾ ਹੈਂ ? ਉੱਤਰ ਮਿਲਿਆ “ਕਿਆ ਕਰੀਂ ਸਾਹਿਬ ਘਰ ਮੇਂ ਜਾ ਕੇ ਥੋੜ੍ਹਾ ਮਾਲਿਸ਼ ਕਰਤੇ ਹੈਂ, ਫਿਰ ਇਸ਼ਨਾਨ ਕਰਤੇ ਹੈਂ, ਫਿਰ ਖਾਣਾ ਬਣਾਤੇ ਹੈਂ, ਖਾ ਕੇ ਬਰਤਨ ਸਫਾ ਕਰਤੇ ਹੈਂ । ਪੈਦਲ ਜਾਤੇ ਹੈ ਔਰ ਪੈਦਲ ਹੀ ਆਤੇ ਹੈਂ । ਤੋਂ ਸਮਾਂ ਤੋਂ ਲਗਤਾ ਹੀ ਹੈ “। ਚਾਰਜਮੈਨ ਨੇ ਮੈਨੂੰ ਲਿਖਤੀ ਰਿਪੋਰਟ ਕਰ ਦਿੱਤੀ ਅਤੇ ਮੈਂ ਉਸ ਦੀ ਜਵਾਬਤਲਬੀ ਕਰ ਲਈ।

    ਸਾਡੇ ਪਿਆਰੇ ਵਰਕਰ ਨੇ ਇਕ ਚਿੱਠੀ ਪ੍ਰਧਾਨ ਮਤਰੀ ਨੂੰ, ਇਕ ਵਿਜੀਲੈਂਸ ਅਫ਼ਸਰ ਅਤੇ ਇਕ ਪੁਲਿਸ ਡੀ਼ਜੀ਼ਪੀ਼ ਨੂੰ ਭੇਜ ਦਿੱਤੀ ਕਿ ਗੁਰਦੀਪ ਸਿੰਘ ਅੱਤਵਾਦੀਆਂ ਨਾਲ ਮੇਲ੍ਜੋਲ ਰੱਖਦਾ ਹੈ ਅਤੇ ਇੰਦਰਾ ਗਾਂਧੀ ਨੂੰ ਗਾਲਾਂ ਕੱਢਦਾ ਹੈ। ਉਸ ਵਿਚਾਰੇ ਦੀ ਚਾਰ ਮਹੀਨੇ ਇਨਕੁਆਰੀ ਚੱਲੀ । ਇੰਟੈਲੀਜੈਂਸ ਵਾਲੇ ਅਮ੍ਰਿਤਸਰ ਉਸ ਦੇ ਘਰ ਦੇ ਆਲੇ ਦੁਆਲੇ ਮੁਹੱਲੇ ਵਿਚ ਪੁੱਛਦੇ ਰਹੇ ਕਿ ਗੁਰਦੀਪ ਸਿੰਘ ਦੇ ਘਰ ਦਾ ਕੋਈ ਜੀਅ ਜਾਂ ਸੰਬੰਧੀ ਸਾਕਾ ਨੀਲਾ ਤਾਰਾ ਵਿਚ ਮਰ ਤਾਂ ਨਹੀਂ ਗਿਆ; ਇਹ ਗੁਰਦੁਆਰੇ ਦੀ ਕਮੇਟੀ ਦਾ ਮੈਂਬਰ ਤਾਂ ਨਹੀਂ ਅਤੇ ਹੋਰ ਪੁੱਛ ਪੜਤਾਲ ਕੀਤੀ ਜਦ ਕੁਝ ਪ੍ਰਾਪਤ ਨਾ ਹੋਇਆ ਤਾਂ ਵਿਚਾਰੇ ਦੀ ਬੰਦ ੫ਲਾਸੀ ਹੋਈ । ਕਿਸੇ ਟ੍ਰੇਡ ਯੂਨੀਅਨ ਨੇ ਕਲੀਨਰ ਨੂੰ ਫਿਟਕਾਰ ਨਹੀਂ ਪਾਈ ਕਿ ਤੂੰ ਝੂਠੀ ਰਿਪੋਰਟ ਕਿਉਂ ਕੀਤੀ ਅਤੇ ਪੂਰਾ ਕੰਮ ਕਿਉਂ ਨਹੀਂ ਕਰਦਾ । ਜਿਸ ਨੇ ਕੰਮ ਨਾ ਕਰਨਾ ਹੋਵੇ ਉਹ ਯੂਨੀਅਨ ਦਾ ਲੀਡਰ ਬਣ ਜਾਵੋ। ਬਸ * ਮੌਜਾਂ ਹੀ ਮੌਜਾਂ ਹਨ । ਕਿਸੇ ਟਾਈਮ ਡਿਊਟੀ ਤੇ ਆਓ ਅਤੇ ਕਦੇ ਚਲੇ ਜਾਓ, ਕੰਮ ਕਰੋ ਨਾ ਕਰੋ ਕੋਈ ਪੁਛ ਨਹੀਂ ਸਕਦਾ । ਸ਼ਰੀਫ਼, ਡਸਿਪਲਨ ਵਾਲੇ ਅਤੇ ਈਮਾਨਦਾਰ ਅ੮ਸਰਾਂ ਦੇ ਦਫ਼ਤਰਾਂ ਵਿਚ, ਇਹ ਗਧੇ ਵਾੜਦੇ ਮੈਂ ੫ੁਦ ਦੇਖੇ ਹਨ। ਜੇਹੜਾ ॥ਖਾਵੋ ਖਰਚੋ ਰਲ ਮਿਲ ਭਾਈ, ਅਫਸਰ ਹੋਵੇਗਾ ਉਸ ਤੋਂ ਇਹ ਬਹੁਤ ਖੁਸ਼ ਰਹਿੰਦੇ ਹਨ ।

    ਛੁਟ ਪੁਟ ਹੜਤਾਲਾਂ ਤਾਂ ਫੈਕਟਰੀਆਂ ਵਿਚ ਹੁੰਦੀਆਂ ਹੀ ਰਹਿੰਦੀਆਂ ਹਨ । ਇਸ ਦਾ ਕਾਰਨ ਕਦੇ ਅਫ਼ਸਰਾਂ ਦੀ ਧੱਕੇ੪ਾਹੀ ਅਤੇ ਕਦੇ ਵਰਕਰਾਂ ਦੀ ਗਲਤੀ ਹੁੰਦੀ ਹੈ। ਪਰ ਦੇਖਿਆ ਗਿਆ ਹੈ ਕਿ ਜਦੋਂ ਕਦੇ ਯੂਨੀਅਨ ਦੇ ਲੀਡਰ ਦਾ ਕੰਮ ਫਸ ਜਾਵੇ ਅਤੇ ਪ੍ਰਬੰਧਕ ਉਸ ਦਾ ਸਾਥ ਨਾ ਦੇਣ ਫਿਰ ਇਹ ਹੜਤਾਲ ਦੇ ਬਹਾਨੇ ਟੋਲਦੇ ਹਨ । ਉਦਾਹਰਨ ਲਈ, ਨੇਤਾ ਜੀ ਵਰਕਰ ਇਕੱਠੇ ਕਰਕੇ ਅਫਸਰ ਦਾ ਘਿਰਾਓ ਕਰਨਗੇ । ਕਾਰਨ, ਕੰਟੀਨ ਵਿਚ ਸਮੋਸਿਆਂ ਦਾ ਸਾਈਜ਼ ਛੋਟਾ ਬਣਦਾ ਹੈ, ਸਬਜ਼ੀ ਸੁਆਦ ਨਹੀਂ ਬਣਦੀ ।  ਅਫਸਰ  ਨੇਤਾ ਜੀ ਨੂੰ ਦਫਤਰ ਵਿਚ ਬੁਲਾਏਗਾ, ਵਰਕਰ ਬਾਹਰ ਖੜ੍ਹੇ ਰਹਿਣਗੇ ।  ਅੰਦਰ ਚਾਹ    ਆਏਗੀ ਮਠਿਆਈ ਆਵੇਗੀ,  ਖੁਸ਼ਗਵਾਰ ਮਾਹੌਲ ਵਿਚ ਨੇਤਾ ਜੀ ਦੀ ਮੰਗ ਪੂਰੀ ਹੋ ਜਾਵੇਗੀ ਅਤੇ ਨੇਤਾ ਜੀ ਬਾਹਰ ਆ ਕੇ ਕਹਿਣਗੇ  “ਮੈਂ ਅਦਰ  ਸਾਹਿਬ ਦੀ ਐਸੀ ਤੈਸੀ ਕਰ  ਕੇ  ਆਇਆਂ ਸਭ ਭਾਈ ਕੰਮ  ਤੇ  ਜਾਵੋ ਅੱਗੇ  ਤੋਂ  ਸਭ ਕੁਝ ਠੀਕ ਮਿਲੇਗਾ।

    1971 ਵਿਚ ਰੇਲਵੇ ਦੀ ਵੱਡੇ ਪੱਧਰ @ਤੇ ਪੂਰੇ ਦੇਸ ਵਿੱਚ ਹੜਤਾਲ ਹੋਈ । ਪ੍ਰਮੁੱਖ ਮੰਗ ਸੀ ਵਰਕਰਾਂ ਨੂੰ ਬੋਨਸ ਮਿਲਣਾ ਚਾਹੀਦਾ ਹੈ । ਕੇਂਦਰ ਸਰਕਾਰ ਨੇ ਹੜਤਾਲ ੫ਤਮ ਕਰਨ ਲਈ ਪੂਰੀ ਤਾਕਤ ਝੋਂਕ ਦਿੱਤੀ । ਸਾਰੀਆਂ ਯੂਨੀਅਨਾਂ ਇਕ ਸਨ। ਇਨ੍ਹਾਂ ਦਾ ਹੀਰੋ ਸਵ਼ ਸਾਬਕਾ ਰੇਲ ਮੰਤਰੀ ਜਾਰਜ ਫਰਨਾਂਡੀਜ ਸੀ । ਹੜਤਾਲ ਲੰਬੀ ਪੈ ਕੇ ਖਤਮ ਹੋ ਗਈ । ਹੜਤਾਲੀਆ ਵਰਕਰਾਂ ਦੇ ਬਰਖਿਲਾਫ਼ ਕਨੂੰਨ ਅਨੁਸਾਰ ਐਕਸ਼ਨ ਲਿਆ ਗਿਆ । ਲਖਨਊ ਦੋ ਨੇਤੇ ਸਨ, ਪਤਾ ਲਗਾ ਕਿ ਵਰਕਰਾਂ ਨੂੰ ਹੜਤਾਲ ਵਿਚ ਝੋਂਕ ਕਿ ਆਪ ਇਹ ਰੇਲਵੇ ਡਾਕਟਰ ਦੀ ਮਿਲੀ ਭੁਗਤ ਨਾਲ ਮੈਡੀਕਲ ਸਰਟੀ੮ਿਕੇਟ ਰਾਹੀਂ ਬਰੀ ਹੋ ਗਏ । ਕਈ ਮਹੀਨਿਆਂ ਪਿੱਛੋਂ ਕਿਸੇ ਨੇ ਨੇਤਾ ਜੀ ਨੂੰ ਪੁੱਛਿਆ ਕਿ ਕੀ ਹਾਲ ਹੈ। ਉੱਤਰ ਮਿਲਿਆ ਸਭ ਠੀਕ ਠਾਕ ਹੈ ਏਕ ਸਟਰਾਈਕ ਕਰਵਾਈ ਤੋਂ ਏਕ ਲੜਕੀ ਕੀ ਸਾ਼ਦੀ ਕਰ ਦੀ । ਦੂਸਰੀ ਸਟਰਾਈਕ ਕਰਾ ਕੇ ਦੂਸਰੀ ਕੀ ਕਰ ਦੇਂਗੇ । ਰੇਲਵੇ ਦੀ ਹੜਤਾਲ ਵੇਲੇ ਜਾਰਜ ਫਰਨਾਂਡੀਜ਼ ਸਿਰ੍ਕੱਢ ਆਗੂ ਸੀ ਪਰ ਮੁਰਾਰਜੀ ਦੀ ਸਰਕਾਰ ਵੇਲੇ ਆਪ ਰੇਲਵੇ ਮੰਤਰੀ ਬਣਿਆ ਤਾਂ ਵਰਕਰਾਂ ਨੂੰ ਬੋਨਸ ਦੇਣ ਤੋਂ ਮੁਕਰ ਗਿਆ।  ਜਦ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣਿਆ (6 ਮਹੀਨੇ ਲਈ) ਤਾਂ ਰੇਲਵੇ ਵਰਕਰਾਂ ਨੂੰ ਬੋਨਸ ਮਿਲਿਆ।

    ਇਸੇ ਸਾਲ (2013) ਕਈ ਮਹੀਨੇ ਹੋਏ ਹਰਿਆਣਾ ਦੇ ਮਾਰੂਤੀ ਕਾਰ ਦੀ ਕੰਪਨੀ ਵਰਕਰਾਂ ਨੇ ਹੜਤਾਲ ਕਰ ਦਿੱਤੀ । ਕੰਪਨੀ ਨੇ ਕਈ ਵਰਕਰ ਕਾਰਖਾਨੇ ਵਿੱਚੋਂ ਕੱਢ ਦਿੱਤੇ । ਮੈਨੇਜਰ ਨੇ ਤਾਂ ਮਾਲਕਾਂ ਦੇ ਹੁਕਮ ਅਨੁਸਾਰ ਕੰਮ ਕਰਨਾ ਹੁੰਦਾ ਹੈ । ਪਰ ਵਰਕਰਾਂ ਲਈ ਸਭ ਤੋਂ ਵੱਡਾ ਦੁਸ਼ਮਣ ਸਮਝ ਕੇ ਦਫਤਰ ਨੂੰ ਅੱਗ ਲਗਾ ਦਿੱਤੀ ਅਤੇ ਮੈਨੇਜਰ ਨੂੰ ਜਿੰਦਾ ਸਾੜ ਕੇ ਮਾਰ ਦਿੱਤਾ ਗਿਆ । ਮਿਹਨਤਕ੪ ਗਰੀਬ ਵਿਚਾਰੇ ਭੋਲੇ ਭਾਲੇ ਮਜ਼ਦੂਰਾਂ ਦਾ ਇਹ ਇਨਸਾਫ਼ ਹੈ । ਪਰ ਇਨ੍ਹਾਂ ਦੇ ਲੀਡਰ ਤਾਂ ਪੜ੍ਹੇ ਲਿਖੇ ਅਤੇ ਮਾਰਕਸਵਾਦੀ ਕਿਤਾਬਾਂ ਦੇ ਗਿਆਤਾ ਹੁੰਦੇ ਹਨ ਅਤੇ ਮਾਨਵਤਾ ਦੇ ਪੁਜਾਰੀ ਹੁੰਦੇ ਹਨ ਪਰ ਕਿਸੇ ਲੀਡਰ ਨੇ ਵਰਕਰਾਂ ਦਾ ਇਸ ਦੁਸ਼ਟ ਕਰਮ ਤੋਂ ਹੱਥ ਨਹੀਂ ਫੜਿਆ।

ਪੱਛਮੀ ਬੰਗਾਲ ਵਿਚ, 25 ਸਾਲ ਮਿਹਨਤਕਸ਼, ਕਿਰਤੀ ਸਮਾਜ ਦੀ ਅਲੰਬਰਦਾਰ ਪਾਰਟੀ (ਕਮਿਊਨਿਸਟ ਪਾਰਟੀ) ਦਾ ਰਾਜ ਰਿਹਾ।  25 ਸਾਲ ਦਾ ਸਮਾਂ ਕੋਈ ਥੋੜ੍ਹਾ ਨਹੀਂ ਹੁੰਦਾ ਪਰ ਆਮ ਮਨੁਖ ਦੀ ਹਾਲਤ ਤੇ ਕੋਈ ਅਸਰ ਪਿਆ ? ਜਿੰਨੀ ਚੋਰੀ, ਯਾਰੀ, ਮੱਕਾਰੀ, ਹਰਾਮਖੋਰੀ ਬਾਕੀ ਰਾਜਾਂ ਵਿਚ ਹੈ ਉੱਤਨੀ ਹੀ ਅੱਜ ਪੱਛਮੀ ਬੰਗਾਲ ਵਿਚ ਹੈ । ਸੁਸੀਲ ਮਿਹਨਤਕਸ਼ ਵਰਕਰਾਂ ਦੀ ਹਰਾਮਖੋਰੀ ਕਾਰਨ ਫੈਕਟਰੀਆਂ ਦੀ ਆਊਟ੍ਪੁਟ ਘੱਟ ਗਈ। ਮਿਲ ਮਾਲਕ ਨੂੰ ਘਾਟਾ ਪੈਣ ਲੱਗ ਗਿਆ ਅਤੇ ਫੈਕਟਰੀਆਂ ਦੂਸਰੇ ਸੂਬਿਆਂ ਵਿੱਚ ਚਲੀਆਂ ਗਈਆਂ ।  14 ਮਾਰਚ 2007 ਨੂੰ ਪੱਛਮੀ ਬੰਗਾਲ ਵਿਚ ਨੰਦੀ ਗਰਾਮ ਵਿਖੇ ਆਪਣੀ ਜ਼ਮੀਨ ਦੀ ਰੱਖਿਆ ਕਰ ਰਹੇ ਕਿਸਾਨਾਂ ਉਤੇ ਜਲ੍ਹਿਆਂਵਾਲੇ ਬਾਗ਼ ਦੀ ਤਰਜ਼ ਤੇ ਗੋਲੀਆਂ ਚਲਾ ਕੇ ਤਕਰੀਬਨ ਪਦਰਾਂ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ।     ਜਦ ਪਾਰਲੀਮੈਂਟ ਵਿਚ ਇਸ ਵਰਤਾਰੇ ਲਈ ਸਵਾਲ ਉੱਠੇ ਤਾਂ ਕਮਿਊਨਿਸਟ ਪਾਰਟੀ ਨੇ ਆਪਣੀ ਜੁੰਮੇਵਾਰੀ ਤੋਂ ਪੱਲਾ ਝਾੜਦਿਆਂ, ਊਟ ਪਟਾਂਗ ਜਵਾਬ ਦੇ ਦਿੱਤੇ ।

    ਇਹ ਕੁਝ ਛੁਟ੍ਪੁਟ ਝਾਕੀਆਂ ਹਨ ਭਗਤ ਸਿੰਘ ਦੀ ਵੀਚਾਰਧਾਰਾ ਨੂੰ ਅਪਣਾਉਣ ਵਾਲੇ ਬੰਦਿਆਂ ਦੇ ਕਿਰਦਾਰ ਦੀਆਂ। ਇਸ ਦਾ ਕੀ ਕਾਰਣ ਹੋ ਸਕਦਾ ਹੈ । ਅਸੀਂ ਕਹਾਂਗੇ ਵਰਕਰ ਕੰਮ ਕਰਦਾ ਹੈ ਦੇਸ ਪਿਆਰ ਦੇ ਜਜ਼ਬੇ ਵਿੱਚ ਆ ਕੇ, ਕਨੂੰਨ ਦੇ ਡਰ ਤੋਂ ਜਾਂ ਫਿਰ ਰੱਬੀ ਭੈ ਵਿਚ ਆ ਕੇ :

ਘਾਲਿ ਖਾਇ ਕਿਛੁ ਹਥਹੁ ਦੇਇ।।

ਨਾਨਕ ਰਾਹੁ ਪਛਾਣਹਿ ਸੇਇ ।। (ਅੰਗ 1245)

ਭਗਤ ਸਿੰਘ  ਦੀ ਵੀਚਾਰਧਾਰਾ ਨੇ ਮਨੋਕਲਪਿਤ ਰੱਬ ਕਹਿ ਕੇ, ਰੱਬ ਦਾ ਭੈ ਤਾਂ ਵੈਸੇ ਹੀ ਉਤਾਰ ਦਿੱਤਾ, ਕਨੂੰਨ ਅਸੀਂ ਵੋਟਾਂ ਰਾਹੀਂ ਚੁਣੀ ਸਰਕਾਰ ਅਨੁਸਾਰ ਬਣਾਉਣਾ ਹੀ ਆਪ ਹੈ ਅਤੇ ਲੀਡਰਾਂ ਦੀ ਬੇਈਮਾਨੀ, ਰਿਸ਼ਵਤਖੋਰੀ ਅਤੇ ਲੱਛਣ ਦੇਖ ਕੇ ਕੌਣ ਦੇਸ ਨੂੰ ਪਿਆਰ ਕਰੇਗਾ । ਇਸ ਲਈ ਸਾਰੇ ਦੇਸ ਦੀ ਤਰੱਟੀ ਚੌੜ ਹੋ ਗਈ ।

ਮਾਕਰਸਵਾਦੀ ਯੂਨੀਅਨ ਦੇ ਲੀਡਰਾਂ ਦਾ ਕਿਰਦਾਰ ਕਿਸੇ ਕੋਲੋਂ ਛੁਪਿਆ ਹੋਇਆ ਨਹੀਂ ਹੈ । ਯੂਨੀਅਨਾਂ ਦੇ ਕੇਂਦਰੀ ਦਫਤਰ ਕਿਸੇ ਵੱਡੇ ਅਫ਼ਸਰ ਦੇ ਦਫ਼ਤਰ ਤੋਂ ਘੱਟ ਨਹੀਂ । ਜਿਸ ਤਰ੍ਹਾਂ ਅਫ਼ਸਰਾਂ ਤੋਂ ਕੰਮ ਕਢਾਉਣ ਲਈ, ਵਰਕਰ ਅਫਸਰਾਂ ਦੀ ਕੋਠੀ ਪ੍ਰਾਈਵੇਟ ਕੰਮ ਕਰਦੇ ਹਨ; ਇਸੇ ਤਰਜ ਤੇ ਵਰਕਰ, ਯੂਨੀਅਨ ਲੀਡਰਾਂ ਤੋਂ ਆਪਣੀ ਮਨ ਮਰਜ਼ੀ ਦੀ ਬਦਲੀ ਕਰਾਉਣ ਲਈ ਅਤੇ ਹੋਰ ਕੰਮ ਲਈ ਇਨ੍ਹਾਂ ਦੇ ਕੰਮ ਕਰਦੇ ਹਨ । ਪਿਛਲੇ ਸਾਲ ਪ੍ਰਸਿੱਧ ਮਾਰਕਸਵਾਦੀ ਲੀਡਰ ਹਰਕ੍ਰਿ੪ਨ ਸਿੰਘ ਸੁਰਜੀਤ ਦੇ ਪੋਤੇ ਦੇ ਵਿਆਹ ਤੇ ਕਿੰਨਾਂ ੫ਰਚਾ ਹੋਇਆ ਅਤੇ ਕਿੰਨੀ ਸ਼ਰਾਬ ਉੱਡੀ, ਅੱਖਾਂ ਚੁੰਧਿਆ ਜਾਂਦੀਆਂ ਹਨ। ਭਗਤ ਸਿੰਘ ਦੀ ਵੀਚਾਰਧਾਰਾ ਦੇ ਪਹਿਰੇਦਾਰ ਜਦ ਆਪਣੀਆਂ ਵਿਆਹ ਸਾ਼ਦੀਆਂ ਤੇ ਰਾਜੇ ਮਹਾਰਾਜਿਆਂ ਵਾਂਗ ਆਪਣੀਆਂ ਧੀਆਂ ਬਰੋਬਰ ਕੁੜੀਆਂ ਨਚਾਉਂਦੇ ਹਨ ਅਤੇ ਬੋਲੀਆਂ ਪਵਾਉਂਦੇ ਹਨ ਤਾਂ ਇਹ ਚਸਕੇ ਲੈ ਲੈ ਕੇ ਦਾਰੂ ਦੀ ਬੋਤਲ ਹੱਥ ਵਿੱਚ ਫੜਕੇ ਨੱਚਦੇ ਅਸੀਂ ਆਪ ਦੇਖੇ ਹਨ ।

    ਬੰਦੇ ਦੀਆਂ ਮਾਨਸਿਕ ਕਮ੭ੋਰੀਆਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਆਦਿ ਨੂੰ ੫ਤਮ ਕਰਨ ਲਈ ਮਾਕਸਵਾਦ ਕੋਲ ਕੋਈ ਫਾਰਮੂਲਾ ਜਾਂ ਇਲਾਜ ਨਹੀਂ । ਇਸ ਲਈ ਰੂਸ ਦਿਆਂ ਹਾਕਮਾਂ ਨੂੰ ਡੰਡਾ ਵਰਤਣਾ ਪਿਆ । ਇੱਕ੍ ਪਾਰਟੀ ਹਕੂਮਤ  ਹੋਣ ਕਰਕੇ ਹਕੂਮਤ ਖਿਲਾਫ਼ ਕੋਈ ਲਿਖ ਨਹੀਂ ਸਕਦਾ, ਕੋਈ ਬੋਲ ਨਹੀਂ ਸਕਦਾ, ਕੋਈ ਮੁਜਾਹਰਾ ਨਹੀਂ ਕਰ ਸਕਦਾ । ਪਾਰਟੀ ਦਾ ਮੁਖੀ, ਪਹਿਲਾਂ ਇਹ ਦੇਸ ਹਿੱਤ ਲਈ ਕਰਦਾ ਹੈ ਫਿਰ ਡਿਕਟੇਟਰ ਬਣ ਕੇ ਦੇਸ ਵਾਸੀਆਂ ਨੂੰ ਗੁਲਾਮ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਦੇਸਵਾਸੀ ਬਾਦਸਾਹੀ ਜੁਲਾਮੀ ਤੋਂ ਬਦਲ ਕੇ ਹਾਕਮ ਪਾਰਟੀ ਦੇ ਗੁਲਾਮ ਬਣ ਗਏ ।  ਪਰ ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ । ਜਦ ਹੱਦ ਹੋ ਗਈ, ਰੂਸ ਦੇ ਰਾਸ਼ਟਰਪਤੀ ਮਿ਼ ਗਾਰਬਾਚੋਵ ਵੇਲੇ ਮਾਰਕਸਵਾਦੀ ਨਿਜਾਮ ੫ਤਮ ਹੋ ਗਿਆ, ਧਾਰਮਿਕ ਅਸਥਾਨ ਖੁੱਲ੍ਹ ਗਏ, ਲੈਨਿਨ ਗਾਰਦ ਦਾ ਪੁਰਾਣਾ ਨਾਉਂ “ਸੇਂਟ ਪੀਟਰਸ ਬਰਗ” ਫਿਚ ਚਾਲੂ ਹੋ ਗਿਆ ਅਤੇ ਲੈਨਿਨ ਦਾ ਬੁੱਤ ਉੱਤਾਰ ਦਿੱਤਾ ਗਿਆ। ਜਿਹੜੀ ਵੀਚਾਰਧਾਰਾ ਆਪਣੇ ਜਨਮ ਅਸਥਾਨ ਤੇ ਹੀ ੫ਤਮ ਹੋ ਗਈ; ਉਹੀ ਵੀਚਾਰਧਾਰਾ ਭਗਤ ਸਿੰਘ ਦੀ ਸੋਚ ਦੇ ਸਮਰਥਕ ਸਾਡੇ ਤੇ ਠੋਸਣਾ ਚਾਹੁੰਦੇ ਹਨ । ਇਹ ਅਜੀਬ ਜਗਿਆਸਾ ਹੈ ।

ਸਾਰੀ ਵਾਰਤਾ ਪੜ੍ਹ ਕੇ ਉਮੀਦ ਹੈ ਪਾਠਕ ਭਗਤ ਸਿੰਘ ਦੀ ਸੋਚ ਵਾਲੀ ਵੀਚਾਰਧਾਰਾ ਦੀ ਅਸਲੀਅਤ ਸਮਝ ਗਏ ਹੋਣਗੇ। ਮੈਂ ਇਹ ਸਾਰੀਆਂ ਘਟਨਾਵਾਂ ਅੱਖੀਂ ਦੇਖੀਆਂ ਅਤੇ ਹੱਡੀਂ ਵਰਤੀਆਂ ਲਿਖੀਆਂ ਹਨ, ਕੋਈ ਸ਼ੱਕ ਨਹੀਂ ਕਰ ਸਕਦਾ।

ਕਨਵਰ ਅਜੀਤ ਸਿੰਘ