ਗਰਬ ਗੰਜਨੀ

ਕਾਮਰੇਡ ਕੁੱਤੇ ?

ਕਨਵਰ ਅਜੀਤ ਸਿੰਘ

ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਇਨ੍ਹਾਂ ਨੂੰ ਕਾਮਰੇਡ ਨਹੀਂ ਕੁੱਤੇ ਕਾਮਰੇਡ ਕਹੋ। ਅਸੀਂ ਬੜੇ ਹੈਰਾਨ ਹੁੰਦੇ ਸਾਂ ਕੁੱਤੇ ਵਿਚ ਤਾਂ ਬੜੇ ਗੁਣ ਹੁੰਦੇ ਹਨ।ਬਾਣੀ ਸਾਨੂੰ ਕੁੱਤੇ ਦੀ ਉਦਾਹਰਨ ਦੇ ਕੇ ਜੀਵਨ ਸਫਲਾ ਕਰਨ ਦਾ ਉਪਦੇਸ਼ ਦੇ ਰਹੀ ਹੈ ;

ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨੁ ਤਜਿਤ ਨਹੀਂ ਨਿਤਿ।।

ਨਾਨਕ ਇਹਿ ਬਿਧਿ ਹਰਿ ਭਜਹੁ ਇਕੁ ਮਨਿ ਹੋਇ ਇਕੁ ਚਿਤਿ।।

ਫਿਰ ਉਨ੍ਹਾਂ ਸਮਝਾਇਆ ਕਿ ਗੁਣ ਦੇ ਨਾਲ ਔਗਣ ਵੀ ਹਨ।ਜੇ ਖਾਂਦੇ ਅਗਿਓਂ ਰੋਟੀ ਚੁਕ ਲਵੋ ਬੁਰਕ ਮਾਰਦਾ ਹੈ।ਸਬਰ ਵੀ ਨਹੀਂ। ਤੁਹਾਡੇ ਖਾਂਦਿਆਂ ਦੀ ਜੇ ਥਾਲੀ , ਤੁਹਾਡੀ ਨਜ਼ਰ ਤੋਂ ਓਹਲੇ ਹੋ ਜਾਵੇਂ ਤਾਂ ਥਾਲੀ ਵਿਚ ਮੂੰਹ ਮਾਰੇਗਾ।ਸਭ ਤੋਂ ਵੱਡਾ ਨੁਕਸ ਕਿ ਆਪਣਾ ਮਾਲਕ ਕਿੰਨਾ ਹੀ ਬਦਮਾਸ਼ ਹੋਏ ਉਸ ਨੂੰ ਚੱਟੇਗਾ ਅਤੇ ਗੈਰ ਕਿੰਨਾ ਹੀ ਸ਼ਰੀਫ਼ ਹੋਏ ਉਸ ਨੂੰ ਕੱਟੇਗਾ।

ਇਹੀ ਸਭ ਤੋਂ ਵੱਡਾ ਨੁਕਸ ਅੱਜ ਦੇ ਕਾਮਰੇਡ ਜੁਗਿੰਦਰ ਉਗਰਾਹਾਂ ਵਿਚ ਹੈ ਜੋ ਉਸ ਦੇ ਲੱਛਣਾ ਤੋਂ ਅਤੇ ਫੇਸਬੁੱਕੀ ਲਾਣੇ ਦੀਆਂ ਪਾਈਆਂ ਪੋਸਟਾਂ  ਤੋਂ ਪਰਗਟ ਹੋ ਰਿਹਾ ਹੈ। ਉਗਰਾਹਾਂ ਗਰੁੱਪ ਵਿਚ ਦੋ ਤਿਹਾਈ ਬੰਦੇ ਅਤੇ ਬੀਬੀਆਂ ਅੰਮ੍ਰਿਤ ਧਾਰੀ ਹਨ। ਮੀਟਿੰਗਾਂ ਗੁਰਦੁਆਰੇ ਕਰਨੀਆਂ ਚਾਹ ਅਤੇ ਲੰਗਰ ਗੁਰਦੁਆਰੇ ਦਾ ਅਤੇ ਕਹਿੰਦਾ ਮੈਂ ਕੱਟੜਵਾਦੀ ਸਿੱਖਾਂ ਵਾਲਾ ਨਾਅਰਾ ਨਹੀਂ ਲਗਾਉਣਾ, ਮੈਂ ਸਿਰਫ ਇਨਕਲਾਬ ਦਾ ਨਾਅਰਾ ਲਾ ਸਕਦਾ ਹਾਂ।

ਦੋ ਕ੍ਰੋੜ ਚੀਨੀ ਦੇਸ਼ਵਾਸੀਆਂ ਦਾ ਕਾਤਲ ਮਾਓ ਜ਼ੇ ਤੁੰਗ,ਸਾਢੇ ਚਾਰ ਲੱਖ ਦੇਸ਼ਵਾਸੀਆਂ ਦਾ ਕਾਤਲ ਸਟਾਲਨ ਲਈ ਕਹਿੰਦਾ ਉਹ ਮਹਾਨ ਨੇਤਾ ਸਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੱਟੜਵਾਦੀ ਜਨੂਨੀ, ਦੇਸ਼ ਦਾ ਗ਼ੱਦਾਰ ਅਤੇ ਮਨੁੱਖਤਾ ਦਾ ਕਾਤਿਲ ਕਹਿੰਦਾ ਹੈ। ਨਕਸਲਬਾੜੀ ਲਹਿਰ ਵਿਚ ਕਾਮਰੇਡਾਂ ਨੂੰ ਪੁਲਿਸ ਵੱਲੋਂ ਮਾਰੇ ਜਾਣ ਲਈ ਦਿਨ-ਰਾਤ ਭੰਡਦਾ ਹੈ ਅਤੇ ਖਾੜਕੂਵਾਦ ਲਹਿਰ ਵੇਲੇ ਮਾਰੇਂ ਗਏ ਨਿਰਦੋਸ਼ ਸਿਖ ਬੱਚਿਆਂ ਦੇ ਕਾਤਿਲ ਪੁਲਿਸ ਵਾਲਿਆਂ ਦੀਆਂ ਸਿਫਤਾਂ ਹੀ ਨਹੀਂ ਬਲਕਿ ਸਰਕਾਰੀ ਹਥਿਆਰ ਲੈ ਕੇ ਮਾਰਨ ਵਾਲੇ ਕਾਮਰੇਡਾਂ ਦੀਆਂ ਸਿਫਤਾਂ ਕਰਦਾ ਹੈ।

ਆਮ ਦੇਖਣ ਨੂੰ ਮਿਲਦਾ ਹੈ ਕਿ ਬੰਦਾ ਸਾਈਕਲ ਜਾਂ ਸਕੂਟਰ ਤੇ ਜਾ ਰਿਹਾ ਹੈ। ਅਚਾਨਕ ਗਲੀ ਵਿੱਚੋਂ ਕੁੱਤਾ ਨਿਕਲਦਾ ਹੈ ਅਤੇ ਬਗੈਰ ਕਿਸੇ ਕਾਰਣ ਤੋਂ ਭੌਂਕਦਾ ਭੌਂਕਦਾ ਸਕੂਟਰ ਪਿੱਛੇ ਦੌੜਦਾ ਹੈ। ਜਿਉਂ ਜਿਉਂ ਪਿੱਛਾ ਛੁਡਾਉਣ ਲਈ ਸਕੂਟਰ ਤੇਜ਼ ਕਰੋ ਉਨਾ ਹੀ ਹੋਰ ਤੇਜ ਭੱਜ ਕੇ ਸਕੂਟਰ ਦਾ ਪਿੱਛਾ ਕਰਦਾ ਹੈ। ਠੀਕ ਇਸੇ ਤਰਾਂ ਕੁੱਤੇ ਕਾਮਰੇਡ ਅਤੇ ਅਖੌਤੀ ਤਰਕਸ਼ੀਲ ਸਿੱਖਾਂ ਨਾਲ ਕਰਦੇ ਹਨ। ਸਿੱਖ ਨਿੱਤਨੇਮ ਕਰੇ ਗੁਰਦੁਆਰੇ ਜਾਵੇ, ਗੁਰਦੁਆਰਾ ਸਾਹਿਬ ਮਾਇਆ ਭੇਟ ਕਰੇ ਯਾ ਕੋਈ ਕੰਮ ਕਰੇ ਕੁੱਤੇ ਕਾਮਰੇਡ ਪੋਸਟਾਂ ਪਾਉਂਦੇ ਹਨ; ਗੁਰਦੁਆਰੇ ਪੈਸੇ ਦੇ ਅੰਬਾਰ ਲੱਗੇ ਹੋਏ ਹਨ,ਜੇ ਇਹ ਪੈਸਾ ਗਰੀਬਾਂ ਨੂੰ ਦਿੱਤਾ ਜਾਵੇ ਮਨੁੱਖਤਾ ਦਾ ਕਿੰਨਾ ਭਲਾ ਹੋਵੇ।ਜੇ ਇਸੇ ਪੈਸੇ ਨਾਲ ਸਕੂਲ ਕਾਲਜ ਖੋਲ੍ਹੇ ਜਾਣ ਲੋਕਾਂ ਨੂੰ ਗਿਆਨ ਮਿਲੇ। ਜਿੰਨੇ ਤੁਸੀਂ ਸਪਸ਼ਟੀਕਰਨ ਦੇਵੋ ਇਹ ਉਸ ਕੁੱਤੇ ਵਾਂਗ ਅੱਗੇ ਤੋਂ ਅੱਗੇ ਤਨਕੀਆਂ ਕੱਢੀ ਜਾਣਗੇ।ਜੇ ਤੁਸੀਂ ਅੱਕ ਕੇ ਸਖ਼ਤ ਭਾਸ਼ਾ ਵਰਤੋਗੇ ਤਾਂ ਕਹਿਣਗੇ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਹੀ ਸਿੱਖਿਆ ਹੈ ?

ਅਰਬਾਂ ਰੁਪਏ ਦੀ ਸ਼ਰਾਬ ਦੇਸ ਵਿਚ ਵਿਕਦੀ ਹੈ ਅਤੇ ਲੋਕ ਪੀ ਕੇ ਬੀਮਾਰ ਹੋ ਕੇ ਮਰਦੇ ਹਨ। ਇਨ੍ਹਾਂ ਨੇ ਅਜ ਤੱਕ ਕਦੇ ਨਹੀਂ ਕਿਹਾ ਕਿ ਇਹ ਬੰਦ ਕਰੋ ਕਿਉਂਕਿ ਆਪ ਇਸ ਬਗੈਰ ਰਹਿ ਨਹੀਂ ਸਕਦੇ।

ਅੱਜ ਨਵਾਂ ਸ਼ੋਸ਼ਾ ਕਾਮਰੇਡਾਂ ਨੇ ਫੇਸਬੁੱਕ ਤੇ ਛਡਿਆ ਹੈ ਕਿ ਗੁਰੂ ਮਾਨਿਓ ਗ੍ਰੰਥ ਇਹ ਸੂਰਜ ਪ੍ਰਕਾਸ਼ ਦੇ ਕਰਤਾ ਮਹਾਂ ਕਵੀ ਸੰਤੋਖ ਸਿੰਘ ਦੀ ਦੇਣ ਹੈ,ਇਹ ਗੁਰੂ ਸਾਹਿਬ ਨੇ ਨਹੀਂ ਕਿਹਾ।ਕੀ ਇਹ ਨਾਸਤਿਕਾਂ ਦਾ ਕੁਤ ਪੁਣਾ ਨਹੀਂ ਹੈ? ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ ;

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਅੰਮ੍ਰਿਤੁ ਸਾਰੇ।।

ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।

ਕਿਤੇ ਲਿਖਿਆ ਹੈ ਜਾਂ ਨਹੀਂ, ਗਜਿਸ ਚੀਜ਼ ਨੂੰ ਸੈਂਕੜੇ ਸਾਲਾਂ ਤੋਂ ਸਿੱਖਾਂ ਨੇ ਅਪਣਾ ਲਿਆ ਕਾਮਰੇਡਾਂ ਨੂੰ ਉਸ ਤੋਂ ਢਿੱਡ ਪੀੜ ਕਿਉਂ ਹੁੰਦੀ ਹੈ ?

ਬੇਨਤੀ ਹੈ ਕਿ ਪੋਸਟ ਸਿਰਫ ਪੜ੍ਹਨੀ ਹੈ ਨਾ ਕੋਈ ਕੁਮੈਨੰਟਸ ਕਰਨਾ ਹੈ ਅਤੇ ਨਾ ਹੀ ਸ਼ੇਅਰ ਕਰਨੀ ਹੈ ਕਿਉਂਕਿ ਪੁਲੀਸ ਕੇਸ ਬਣ ਸਕਦਾ ਹੈ।

ਕਨਵਰ ਅਜੀਤ ਸਿੰਘ