ਗਰਬ ਗੰਜਨੀ

ਕਾਮਰੇਡ ਬਾਹਮਣ ਦੀ ਕੁਹਾੜੀ ਦਾ ਦਸਤਾ : ਭਾਗ ਪਹਿਲਾ

ਰੰਘਰੇਟੇ ਸਿੰਘ

ਇੱਕ ਪਾਸੇ ਦਿਆਨੰਦ ਸਰਸਵਤੀ ਤੇ ਨਰਕਧਾਰੀਏ ਆਦਿ ਨੂੰ ਖੜਾ ਕਰਕੇ ਦਸ ਗੁਰੂ ਸਾਹਿਬਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਿੱਧਾ ਸਿੱਧਾ ਨਿਸ਼ਾਨਾ ਬਣਾਇਆ ਗਿਆ , ਤੇ ਦੂਸਰੇ ਪਾਸੇ ਗੁਰੂ ਡਮ ਖੜੇ ਕਰਕੇ ਤੇ ਪੰਜਾਬ ਵਿੱਚ ਅਖੌਤੀ ਡੇਰੇ ਬਣਾ  ਦਿੱਤੇ ਜਿਵੇ ਰਾਧਾ ਸੁਆਮੀ , ਭੰਨਿਆਰੇ ਵਾਲਾ , ਆਸ਼ੂਤੋਸ਼ , ਬੱਲਾ ਵਾਲਾ , ਰਾਮ ਰਹੀਮ ਸਰਸੇ ਵਾਲਾ ,ਲਾਲ ਬਾਦਸ਼ਾਹ , ਨਕੌਦਰ ਵਾਲਾ ਮੁਰਾਦ ਸ਼ਾਹ ,ਆਦਿ ਨੂੰ ਖੜੇ ਕਰਕੇ ਭੋਲੇ ਲੋਕਾ ਨੂੰ ਡੇਰਿਆ ਨਾਲ ਜੋੜਿਆ ਗਿਆ, ਕੰਮ ਸਾਰਿਆ ਦਾ ਇੱਕ ਹੀ ਸੀ , ਇੱਕ ਨੇ ਗੁਰੂ ਸਾਹਿਬ ਤੇ ਸ਼ਬਦੀ ਹਮਲੇ ਕੀਤੇ ਦੂਸਰੇ ਪਾਸਿਓ ਡੇਰੇ ਬਣਾ ਗੁਰੂ ਡਮ ਖੜੇ ਕੀਤੇ , 

ਜਦੋ ਤੋ ਗੁਰੂ ਸਾਹਿਬ ਨੇ ਕਿਰਪਾ ਕਰਕੇ ਗੁਰੂ ਖਾਲਸਾ ਪੰਥ ਪ੍ਰਗਟ ਕੀਤਾ ਉਸ ਸਮੇ ਤੋ  ਇਹ ਦੁਸ਼ਟ ਗੁਰੂ ਖਾਲਸਾ ਪੰਥ ਨਾਲ ਈਰਖਾ ਰੱਖਦੇ ਆਏ ਹਨ , ਚਾਹੇ ਮੁਗਲ ਹੋਣ , ਚਾਹੇ ਹਿੰਦੂ ਪਹਾੜੀ ਰਾਜੇ ਹੋਣ, ਚਾਹੇ ਗੋਰੇ ਹੋਣ , ਚਾਹੇ ਬਾਹਮਣ ਤੇ ਡੋਗਰੇ ਹੋਣ , ਗੁਰੂ ਖਾਲਸਾ ਪੰਥ ਨਾਲ ਨਫ਼ਰਤ ਕਰਦੇ ਰਹੇ ਹਨ ਤੇ ਗਰੀਬ ਤੇ ਮਜਲੂਮਾ ਦਾ ਖੂਨ ਪੀਣ ਨੂੰ ਇੱਕੋ ਥਾਲੀ ਦੇ ਚੱਟੇ ਬੱਟੇ ਬਣ ਹਮਲੇ ਕਰਦੇ ਰਹੇ ਹਨ , ਤੇ ਗੁਰੂ ਖਾਲਸਾ ਪੰਥ ਇਨ੍ਹਾਂ ਮਜਲ਼ੂਮਾ ਦੀ ਰੱਖਿਆ ਲਈ ਜੰਗਾਂ ਯੁੱਧਾਂ ਵਿੱਚ ਜੂਜਦਾ ਰਿਹਾ ਹੈ , ਜਿਸ ਦੇ ਫਲਸਰੂਪ ਗੁਰੂ ਖਾਲਸਾ ਪੰਥ ਦਾ ਇਤਿਹਾਸ ਬੇਅੰਤ ਸ਼ਹਾਦਤਾ ਨਾਲ ਸ਼ਿੰਗਾਰਿਆ ਹੋਇਆ ਹੈ , ਜਿੱਥੇ ਤੱਤੀ ਤਵੀ ਤੇ ਬੈਠ ਫਿਰ ਬੰਦ ਬੰਦ ਕਟਵਾ , ਚਰਖੜੀਆ ਤੇ ਚੜ , ਨੀਹਾ ਵਿੱਚ ਖੜ ਦਸ ਲੱਖ ਨਾਲ ਲੜ , ਪੁੱਤਰਾ ਦੇ ਟੋਟੇ ਗਲਾ ਵਿੱਚ ਪਵਾ ਇਤਿਹਾਸ ਦੀ ਸਿਰਜਨਾ ਕੀਤੀ ਹੈ , ਉਸ ਇਤਿਹਾਸ ਨੂੰ ਖੇਰੂ ਲਾਉਣ ਲਈ ਦੋ ਤਰੀਕੇ ਦੇ ਹਮਲੇ ਕੀਤੇ ਗਏ 

ਪਹਿਲਾ ਆਰ ਐੱਸ ਐੱਸ ਤੇ ਸੰਘੀਆ ਲਗਾਤਾਰ ਲਿਖਤਾ ਲਿਖ ਕੇ ਇਸ ਉੱਚੇ ਤੇ ਸੁੱਚੇ ਇਤਿਹਾਸ ਤੇ ਸਿੱਧੇ ਹਮਲੇ ਕੀਤੇ ਜਿਨ੍ਹਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ , ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅੱਤ ਘਟੀਆ ਦਰਜੇ ਦੀ ਬਕਵਾਸ ਲਿਖੀ ਤੇ ਪਰਚਾਰੀ ਗਈ ਜੋ ਇਨਾਂ ਦੀਆ ਲਿਖਤਾ ਵਿੱਚ ਸਾਫ ਸਾਫ ਪੜੀ ਜਾ ਸਕਦੀ ਹੈ , 

ਉੱਥੇ ਹੀ ਸੰਗੀਆ  ਦੀ ਕੁਹਾੜੀ ਦੇ ਦਸਤੇ ਕਾਮਰੇਡਾ ਅਖੌਤੀ ਭਗਤ ਸਿੰਘ ਨੂੰ ਸ਼ਹੀਦੇ ਆਜਮ ਪਰਚਾਰ ਕੇ ਜਿੱਥੇ ਸ਼ਹੀਦਾ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਬਰਾਬਰ ਦਾ ਏਸ ਫੋਕੇ ਬੰਬ ਭਗਤ ਸਿੰਘ ਦਾ ਕਿਰਦਾਰ ਘੜਨ ਦੀ ਨਾਪਾਕ ਕੋਸ਼ਿਸ਼ ਕੀਤੀ ਗਈ ਤੇ ਭਗਤ ਸਿੰਘ ਨੂੰ ਪਰਚਾਰ ਕੇ ਬਾਕੀ ਸਭ ਸ਼ਹੀਦਾ ਦੇ ਇਤਿਹਾਸ ਉੱਪਰ ਚਾਦਰ ਪਾ ਦਿੱਤੀ ਗਈ ।

ਸਿੱਖਾ ਉੱਪਰ ਸਰੀਰਕ ਕਤਲੇਆਮ ਤੇ ਗੁਰੂ ਘਰਾ ਉੱਪਰ ਹਮਲੇ 

 ਸਿੱਖ ਲਿਟਰੇਚਰ ਦਾ ਖਾਤਮਾ

ਗੁਰੂ ਖਾਲਸਾ ਪੰਥ ਦੇ ਉੱਚੇ ਤੇ ਸੁੱਚੇ ਕਿਰਦਾਰ ਦੀ ਹਾਮੀ ਦੁਨੀਆ ਭਰਦੀ ਹੈ , ਭਾਰਤ ਜਾ ਜਿੱਥੇ ਵੀ ਦੁਨੀਆ ਚ ਸਿੱਖ ਵਸਦੇ ਹਨ ਉੱਥੇ ਧੀਆ ਭੈਣਾ ਸੁੱਰਖਿਅਤ ਮਹਿਸੂਸ ਕਰਦੀਆ ਹਨ , ਭਾਰਤ ਵਿੱਚ ਆਮ ਅਖਾਣ ਪੜੇ ਜਾਂਦੇ ਹਨ , ਦੇਖ ਆਗੇ ਨੇ ਨਿਹੰਗ ਬੂਹਾ ਖੋਲ ਦੇ ਨਿਸੰਗ , ਇਹ ਉੱਚੇ ਸੁੱਚੇ ਕਿਰਦਾਰ ਦੀ ਘਾੜਤ ਗੁਰੂਬਾਣੀ ਤੇ ਗੁਰੂਬਾਣੀ ਦੇ ਧਾਰਨੀ ਰੱਬੀ ਰੂਹਾਂ ਦੀਆ ਉੱਚੀਆਂ ਤੇ ਸੁੱਚੀਆ ਲਿਖਤਾ ਨਾਲ ਘੜਿਆ ਗਿਆ ਜਿਨ੍ਹਾਂ ਵਿੱਚ  ਕਵੀ ਰਾਜ ਕਵੀ ਸੰਤੋਖ ਸਿੰਘ ਜੀ , ਰਤਨ ਸਿੰਘ ਭੰਗੂ ਜੀ, ਡਾ ਭਾਈ ਸਾਹਿਬ ਭਾਰੀ ਵੀਰ ਸਿੰਘ ਜੀ , ਪ੍ਰਿੰਸੀਪਲ ਸਤਬੀਰ ਸਿੰਘ ਜੀ, ਪ੍ਰੌ ਪੂਰਨ ਸਿੰਘ ਜੀ, ਆਦਿ ਲਿਖਾਰੀ ਮੌਜੂਦ ਹਨ , ਹੁਣ ਇੱਕ ਪਾਸੇ ਸਿੱਧੇ ਹਮਲੇ ਕਰਕੇ  ਸਿੱਖ ਰੈਫਰੈਂਸ ਲਾਇਬਰੇਰੀ ਸਾੜ ਦਿੱਤੀ ਗਈ ਜਿਸ ਦੀ ਸੁਆਹ ਵੀ ਫੌਜ ਚੱਕ ਕੇ ਲੈ ਗਈ । ਤੇ ਯੂਨੀਵਰਸਿਟੀ ਵਿੱਚ ਸਿੱਖ ਵਿਦਵਾਨਾ ਨੂੰ ਜਾ ਸ਼ਹੀਦ ਕਰ ਦਿੱਤਾ ਗਿਆ ਜਾ ਜੇਲਾ ਵਿੱਚ ਸੁੱਟ ਦਿੱਤਾ ਗਿਆ , ਤੇ ਉੱਥੇ ਉਹਨਾਂ ਦੀ ਜਗਾਹ ਬਾਹਮਣ ਦੀ ਕੁਹਾੜੀ ਦੇ ਦਸਤੇ ਕਾਮਰੇਡ ਬਿਠਾ ਦਿਤੇ ਗਏ , ਇਨ੍ਹਾਂ ਅਖੌਤੀ ਕਾਮਰੇਡਾ ਵਿੱਚੋ , ਅਵਤਾਰ ਪਾਸ਼ ਵਰਗੇ ਤੇ ਗੱਗ  ਵਰਗੇ ਗੰਦ ਖੁੱਲ ਕੇ ਸਿਖੀ ਖਿਲਾਫ ਨਫਰਤ ਫੈਲਾਉਦੇ ਰਹੇ, ਸਿੱਖ ਯੋਧਿਆ ਤੇ ਸ਼ਹੀਦਾ ਦੇ ਖਿਲਾਫ ਖੁੱਲ ਕੇ ਕੂੜ ਪ੍ਰਚਾਰ ਕਰਦੇ ਰਹੇ, ਉੱਥੇ ਹੀ ਸੁਰਜੀਤ ਪਾਤਰ ਵਰਗੇ ਓਹੀ ੬੦% ਸ਼ਹਿਦ ਤੇ ੪੦% ਜਹਿਰ ਵਾਲੀ ਨੀਤੀ ਤੇ ਚੱਲਦੇ ਹਨ , ਗੱਗ ਵਰਗਾ ਨਾਲੀ ਦੇ ਕੀੜਾ ਜੋ ਕਦੇ ਧੰਨ ਗੁਰੂ ਨਾਨਕ ਸਾਹਿਬ ਜੀ ਬਾਰੇ ਬਕਵਾਸ ਕਰਦਾ ਹੈ ਤੇ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਬਤ ਗੰਦ ਬੋਲਦਾ ਹੈ , ਇਹ ਗੰਦਾ ਕੀੜਾ ਸੁਰਜੀਤ ਪਾਤਰ ਦੀ ਬੁੱਕਲ ਵਿੱਚ ਪਲਦਾ ਹੈ ., ਤੇ ਸੁਰਜੀਤ ਪਾਤਰ ਆਪਣੀਆ ਲਿਖਤਾ ਵਿੱਚ ਪੋਲੀ ਪੋਲੀ ਕਾਮਰੇਡੀ ਘੋਲ ਸਿੱਖ ਲਿਟਰੇਚਰ ਨੂੰ ਖਤਮ ਕਰਨ ਲੱਗਾ ਹੋਇਆ ਹੈ , 

ਟਿੱਪਣੀ: ਉੱਪਰ ਵਾਲੇ ਸਾਰੇ ਲੇਖ ਵਿੱਚ ਤੁਸੀ ਦੋ ਤਰਾ ਦੇ ਹਮਲੇ ਪੜੇ ਹਨ 

  • ਇੱਕ ਸਿੱਧਾ ਹਮਲਾ 
  • ਇੱਕ ਮਿੱਠਾ ਹਮਲਾ 

ਹੁਣ ਇਹ ਤੁਹਾਡੇ ਤੇ ਹੈ ਤੁਸੀ ਇਹ ਹਮਲਿਆ ਦਾ ਮੂਹ ਤੋੜ ਜਵਾਬ ਦੇਣਾ ਹੈ ਤੇ ਘਰਾ ਵਿੱਚੋ ਸੁਰਜੀਤ ਪਾਤਰ , ਪਾਸ਼, ਗੱਗ, ਵਰਗੇ ਗੰਦਾ ਨੂੰ ਕੱਡ ਕੇ ਅੱਗ ਲਾ ਕੇ ਆਪਣੇ ਸੱਚੇ ਸੁੱਚੇ ਲਿਖਾਰੀਆ ਨੂੰ ਪ੍ਰਕਾਸ਼ ਮਾਣ ਕਰ ਆਣ ਵਾਲੇ ਬੱਚਿਆ ਦਾ ਕਿਰਦਾਰ ਹਰੀ ਸਿੰਘ ਨਲੂਏ ਵਰਗਾ ਘੜਨਾ ਹੈ ਜਾ ਕਾਮ+ਰੇਡ ਵਰਗੇ ਸ਼ਰਾਬੀ , ਬਲਾਤਕਾਰੀਆ ਵਰਗਾ ਘੜਨਾ ਹੈ । 

ਬੱਚੇ ਤੁਹਾਡੇ ਫੈਸਲਾ ਤੁਹਾਡਾਖ ਤੁਹਾਡਾ ॥

ਰੰਘਰੇਟੇ ਸਿੰਘ


ਕਾਮਰੇਡ ਬਾਹਮਣ ਦੀ ਕੁਹਾੜੀ ਦਾ ਦਸਤਾ : ਭਾਗ ਦੂਜਾ

ਰੰਘਰੇਟੇ ਸਿੰਘ

ਵਿਸ਼ਵ ਦੇ ਦੋਨੋਂ ਪ੍ਰਸਿੱਧ ਪੰਥ ਚਾਰ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ ਜਿਵੇਂ ਹਿੰਦੂ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਅਤੇ ਮੁਸਲਮਾਨ ਸੀਆ ਸੁਨੀ ਰਾਫਜੀ ਇਮਾਮ ਸਾਫੀ ਦੇ ਵਿੱਚ ਚਾਰ ਜਾਤਾਂ ਚਾਰ ਮਜਬ ।

ਹੁਣ ਇਹ ਚਾਰੇ ਜਾਤਾਂ ਜਾਂ ਚਾਰੇ ਮਜਬ ਇੱਕ ਦੂਸਰੇ ਨਾਲ ਕੀ ਵਰਤਾਰਾ ਕਰਦੇ ਹਾਂ ਇਹ ਸਪਸ਼ਟ ਅੱਖੀਂ ਨਜ਼ਰ ਆ ਰਿਹਾ ਹੈ ਸਦੀਆਂ ਤੋਂ ਬ੍ਰਾਹਮਣ ਨੂੰ ਦੁਨੀਆ ਦਾ ਦੇਵਤਾ ਦੱਸਿਆ ਗਿਆ ਗੁਰੂ ਦੱਸਿਆ ਗਿਆ ਭਗਤਾਂ ਨੇ ਤਾਂ ਸਪਸ਼ਟ ਵਿਰੋਧ ਕਰ ਦਿੱਤਾ ਕਿ ਬਾਹਮਣ ਗੁਰੂ ਜਗਤ ਦਾ ਹੋਵੇਗਾ ਭਗਤਾ ਨਹੀਂ ਹੈ ਸ਼ੂਦਰਾਂ ਨਾਲ ਅੱਤ ਦਰਜੇ ਦਾ ਵਿਤਕਰਾ ਹੁੰਦਾ ਆਇਆ ਹੈ ਅਛੂਤਾਂ ਦਾ ਜੀਣਾ ਹਰਾਮ ਕਰ ਛੱਡਿਆ ਹੈ ਉਪਰਲੀਆਂ ਜਾਤਾਂ ਨੇ ਕੋਈ ਆਪਣੇ ਆਪ ਨੂੰ ਰਾਜੇ ਸਮਝਦੇ ਹਨ ਯੋਧੇ ਸਮਝਦੇ ਹਨ ਕੋਈ ਆਪਣੇ ਆਪ ਨੂੰ ਵਪਾਰੀ ਤੇ ਕੋਈ ਦੇਵਤੇ ਪਰ ਚੌਥੀ ਜਾਤ ਦਾ ਤਾਂ ਇਹਨਾਂ ਜੀਣਾ ਹਰਾਮ ਕਰ ਛੱਡਿਆ ਜਿਹੜੀਆਂ ਜਾਤਾਂ ਚਾਰ ਬਣਾਈਆਂ ਚਾਹੇ ਉਹ ਬ੍ਰਾਹਮਣ ਦੀਆਂ ਹਨ ਉਹਨਾਂ ਵਿੱਚ ਵੀ ਸੈਂਕੜੇ ਗਾਂ ਹਿੱਸੇ ਬਣਾ ਦਿੱਤੇ ਹਨ ਅਤੇ ਉਹ ਸਭ ਆਪ ਵਿੱਚ ਲੜਦੇ ਰਹਿੰਦੇ ਹਨ ਤੇ ਜਦੋਂ ਬਾਹਰ ਲੜਨਾ ਪਿਆ ਤਾਂ ਕੁੜੀਆਂ ਤੋਰਦੇ ਰਹੇ ਹਮੇਸ਼ਾ ਬਾਹਰੀ ਹਮਲਾਵਰਾਂ ਅੱਗੇ ਇਹਨਾ ਹਥਿਆਰ ਹੀ ਸੁੱਟੇ ਹਨ। ਉੱਪਰਲੀ ਜਾਤ ਦਾ ਜ਼ੋਰ ਹਮੇਸ਼ਾ ਆਪਣੇ ਤੋਂ ਹੇਠਲੀ ਜਾਤ ਉੱਤੇ ਚੱਲਿਆ ਹੈ। ਬ੍ਰਾਹਮਣ ਨੇ ਰਾਜਾ ਸ਼ਿਵਾਜੀ  ਦੇ ਮੱਥੇ ਤੇ ਤਿਲਕ ਪੈਰ ਦੇ ਅੰਗੂਠੇ ਨਾਲ ਲਾਇਆ ਸੀ। ਕਿਉਂਕਿ ਉਹ ਛੋਟੀ ਜਾਤ ਦਾ ਸੀ 

ਹੋਣਾ ਤਾਂ ਇਹ ਚਾਹੀਦਾ ਸੀ ਕਿ ਸਮੇਂ ਦੇ ਨਾਲ ਜਾਤ ਪਾਤ ਨੂੰ ਠੱਲ ਪੈ ਜਾਂਦੀ ਪਰ ਹੋਇਆ ਇਹ ਕੇਸ ਸਮੇਂ ਦੇ ਨਾਲ ਜਾਤ ਪਾਤ ਲਗਾਤਾਰ ਵਧਦੀ ਜਾ ਰਹੀ ਹੈ 21ਵੀਂ ਸਦੀ ਵਿੱਚ ਆਣ ਕੇ ਦਲਿਤ ਬੱਚੀਆਂ ਦੀ ਜ਼ਿੰਦਗੀ ਤਾਂ ਹੋਰ ਵੀ ਦੁਰਬਲ ਹੋ ਚੁੱਕੀ ਹੈ ਆਏ ਦਿਨ ਛੋਟੀਆਂ ਛੋਟੀਆਂ ਦਲਿਤ ਬੱਚੀਆਂ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਜਾਂ ਉਹਨਾਂ ਤੇ ਕੁੱਟਮਾਰ ਅਤੇ ਹੋਰ ਤਰ੍ਹਾਂ ਦੇ ਮਾਨਸਿਕ ਤੇ ਸਰੀਰਕ ਜੁਲਮਾਂ ਦੀਆਂ ਆਮ ਘਟਨਾਵਾਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ । ਨਾਲ ਆਮ ਘਟਨਾਕ੍ਰਮ ਵਾਪਰ ਰਿਹਾ ਹੈ ਕਿ ਦਲਿਤ ਨੌਜਵਾਨਾਂ ਨੂੰ ਮੁੱਛਾਂ ਰੱਖਣ ਘੋੜੇ ਚੜਨ ਜਾਂ ਵੱਡੀ ਜਾਤ ਦੀਆਂ ਗਲੀਆਂ ਜਾਂ ਰਸਤਿਆਂ ਵਿੱਚੋਂ ਲੰਘਣ ਤੇ ਬੁਰੀ ਤਰਹਾਂ ਨਾਲ ਕੁੱਟਿਆ ਮਾਰਿਆ ਤੇ ਦੁਰਕਾਰਿਆ ਜਾਂਦਾ ਹੈ । ਇਕ ਬੱਚਾ ਜਦੋਂ ਮੰਦਰ ਦੇ ਸਿਰਫ ਅੱਗੋਂ ਦੀ ਲੰਘ ਗਿਆ ਤਾਂ ਉਸ ਤੇ ਬੁਰੀ ਤਰ੍ਹਾਂ ਜ਼ੁਲਮ ਢਾਇਆ ਗਿਆ ਸਰੀਰਕ ਤੇ ਮਾਨਸਿਕ ਰੂਪ ਵਿੱਚ ਤਸ਼ੱਦਦ ਕੀਤਾ ਗਿਆ ।ਭਾਰਤਵਰਸ਼ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਅੱਜ ਦੀ ਸਾਇੰਸ ਯੁਗ ਟੈਕਨੋਲਜੀ ਯੁੱਗ ਦੇ ਵਿੱਚ 21ਵੀਂ ਸਦੀ ਵਿੱਚ ਵਾਪਰ ਰਿਹਾ ਹੈ ।

ਇਥੋਂ ਤੱਕ ਕਿ ਉੱਚ ਜਾਤੀ ਵਾਲਿਆ ਨੂੰ ਫਕਰ ਮਹਿਸੂਸ ਹੁੰਦਾ ਹੈ ਅਜਿਹੇ ਕਾਰੇ ਕਰ ਤੇ ਉਹ ਖੁਦ ਵੀਡੀਓ ਬਣਾਉਂਦੇ ਹਨ ਤੇ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਕਿ ਵੇਖੋ ਅਸੀਂ ਤੁਹਾਡਾ ਕੀ ਹਸ਼ਰ ਕਰ ਰਹੇ ਹਾਂ l

ਜਦੋਂ ਚਾਰ ਮਜਬ ਹਾਂ ਅਤੇ ਚਾਰ ਵਰਨਾਂ ਦੀ ਆਪਸੀ ਜੰਗ ਸਿਖਰਾਂ ਤੇ ਸੀ ਅਤੇ ਜ਼ੁਲਮ ਸਿਖਰਾਂ ਤੇ ਸੀ ਅਛੂਤਾਂ ਦੀ ਜ਼ਿੰਦਗੀ ਦੁਰਬਰ ਸੀ ਤਾਂ ਅਕਾਲ ਪੁਰਖ ਨੇ ਇਸ ਧਰਤੀ ਤੇ ਤਰਸ ਕਰਕੇ ਆਪਣਾ ਪ੍ਰਤੱਖ ਰੂਪ ਪ੍ਰਗਟ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਕੀਤਾ ਅਤੇ ਇਸ ਧਰਤੀ ਨੂੰ ਆਪਣੇ ਨੂਰ ਨਾਲ ਸਰਸ਼ਾਰ ਕੀਤਾ ਸਮੇਂ ਦੀਆਂ ਜੰਗਾਂ ਤੇ ਬਹੁਤ ਭਾਰੀ ਕੁਰਬਾਨੀਆਂ ਦੇ ਬਾਅਦ ਖਾਲਸੇ ਨੇ ਇਸ ਧਰਤੀ ਤੋਂ ਜਾਤ ਪਾਤ ਦਾ ਕੋੜ ਖਤਮ ਕਰ ਦਿੱਤਾ

ਜੋ ਬੇਪਤੀ ਸੀ ਉਹਨਾਂ ਦੀ ਪੱਤ ਰਹਿ ਆਈ ਜੋ ਘੋੜੇ ਤੇ ਨਹੀਂ ਚੜ ਸਕਦੇ ਸੀ ਉਹਨਾਂ ਨੂੰ ਚੜਨ ਵਾਸਤੇ ਘੋੜੇ ਮਿਲੇ  ਉਹ ਜੋ ਦਸਤਾਰ ਨਹੀਂ ਸੀ ਸਜਾ ਸਕਦੇ ਉਹਨਾਂ ਦੇ ਸਿਰਾਂ ਤੇ ਦਸਤਾਰਾਂ+ ਦੁਮਾਲੇ ਆ ਗਏ ਜੋ ਮੰਦਰ ਅੱਗੋਂ ਨਹੀਂ ਸੀ ਲੰਘ ਸਕਦੇ ਉਹ ਘੋੜਿਆਂ ਦੇ ਚੜ ਕੇ ਦਸਤਾਰਾਂ ਸਜਾ ਕੇ ਆਪਣੇ ਨਿਸ਼ਾਨ ਲੈ ਕੇ ਮੰਦਰਾਂ ਦੇ ਅੱਗੋਂ ਲੰਘਣ ਲੱਗੇ ਜਿਨਾਂ ਦਾ ਵਿਦਿਆ ਲੈਣਾ ਪਾਪ ਸੀ ਉਹ ਵਿਦਵਾਨ ਬਣੇ ਜੋ ਗ੍ਰੰਥ ਨਹੀਂ ਪੜ੍ਹ ਸਕਦੇ ਸਨ ਉਹ ਗ੍ਰੰਥ ਲਿਖਣ ਵਾਲੇ ਬਣੇ  ਜਿਨਾਂ ਦੀ ਧੀਆਂ ਭੈਣਾਂ ਦੀ ਬੇਪਤੀ ਸ਼ਰੇਆਮ ਹੁੰਦੀ ਸੀ ਉਹ ਧੀਆਂ ਭੈਣਾਂ ਦੀਆਂ ਇੱਜਤਾਂ ਦੇ ਰਾਖੇ ਬਣੇ 

 । ਡਬਲੀਆਂ ਕੁਚਲੀਆਂ ਜਾਤਾਂ ਜਿਨਾਂ ਨੂੰ ਗੁਲਾਮ ਸਮਝਿਆ ਜਾਂਦਾ ਸੀ ਉਹਨਾਂ ਦਾ ਉਭਾਰ ਇੱਕ ਵੱਡਾ ਕਾਰਨ ਬਣਿਆ ਕਿ 22 ਧਰ ਦੇ ਪਹਾੜੀ ਰਾਜੇ ਗੁਰੂ ਖਾਲਸਾ ਪੰਥ ਦੇ ਵਿਰੋਧੀ ਬਣ ਤੇ ਸਾਰੀਆਂ ਮੁਸਲਿਮ ਰਿਆਸਤਾਂ ਰਲ ਕੇ ਕੁੱਲ ਜੁਲਮੀ ਮੁਲਖਈਆ ਇਕੱਠਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੇ ਚੜ ਕੇ ਆ ਗਏ ।ਇਹੀ ਜੁਲਮ ਪੱਖੀ ਨਫਰਤ ਕਾਰਨ ਬਣੀ ਕਿ ਕਦੇ ਬੰਗਾਲ ਅਤੇ ਪੂਰੇ ਭਾਰਤ ਦੀਆਂ ਰਿਆਸਤਾਂ ਦੀਆਂ ਅਤੇ ਪਹਾੜੀ ਰਾਜਿਆਂ ਦੀਆਂ ਮਰਹੱਟਿਆਂ ਦੀਆਂ ਫੌਜਾਂ ਰਲ ਕੇ ਸਰਕਾਰੇ ਖਾਲਸਾ ਤੇ ਚੜ ਕੇ ਆਈਆਂ ਸਨ ਇਹੀ ਕਾਰਨ ਬਣਿਆ ਕਿ ਨਹਿਰੂ ਗਾਂਧੀ ਨੇ ਸਿਆਸਤ ਨਾਲ ਰਲ ਕੇ ਜਿਨਾਂ ਅਤੇ ਅੰਗਰੇਜ਼ਾਂ ਦੀ ਗੁੱਟਬੰਦੀ ਨੇ ਭਾਰੀ ਕਤਲੇਆਮ 1947 ਵਿੱਚ ਕਰਾਇਆ । ਇਹੀ ਕਾਰਨ ਬਣਿਆ ਕਿ 1947 ਤੋਂ ਬਾਅਦ ਵਾਰ ਵਾਰ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲੇ ਕੀਤੇ ਗਏ ਅਤੇ ਪੰਜਾਬੀ ਸੂਬੇ ਦੇ ਨਾਮ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਲੰਗਾ ਲੂਲਾ ਹਿੱਸਾ ਬਣਾ ਦਿੱਤਾ ਗਿਆ ਜਿਸ ਵਿੱਚ ਹੁਣ ਦੋ ਹੀ ਦਰਿਆ ਲਗਭਗ ਦੋ ਢਾਈ ਦਰਿਆ ਵਗਦੇ ਹਨ ਪਰ ਨਾ ਇਸ ਦਾ ਫਿਰ ਵੀ ਪੰਜਾਬ ਦੇ ਦਿੱਤਾ ਗਿਆ । ਇਹੀ ਕਾਰਨ ਬਣਿਆ ਕਿ 1984 ਤੋਂ 12 ਸਾਲ ਲਗਾਤਾਰ ਪੰਜਾਬ ਵਿੱਚ ਕਤਲੇਆਮ ਕੀਤਾ ਗਿਆ । ਇਹੀ ਕਾਰਨ ਬਣਿਆ ਕਿ ਵੱਡੇ ਪੱਧਰ ਤੇ ਖਾਲਸਾ ਹੀ ਗ੍ਰੰਥਾਂ ਤੇ ਕਿੰਤੂ ਪ੍ਰੰਤੂ ਤੇ ਤਰਕਵਾਦੀ ਲਹਿਰ ਸ਼ੁਰੂ ਕੀਤੀ ਗਈ ।

ਇਹੀ ਕਾਰਨ ਬਣਿਆ ਕਿ 1996 ਤੋਂ ਬਾਅਦ ਵੱਡੇ ਪੱਧਰ ਤੇ ਨਸ਼ੇ ਫੈਲਾ ਕੇ ਨੌਜਵਾਨੀ ਦਾ ਘਾਣ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ । 

ਇਹੀ ਕਾਰਨ ਬਣਿਆ ਕਿ ਵੱਡੇ ਪੱਧਰ ਤੇ ਗੈਂਗਸਟਰਵਾਦ ਪੈਦਾ ਕਰਕੇ ਨੌਜਵਾਨਾਂ ਦਾ ਸ਼ਰੇਆਮ ਐਨਕਾਊਂਟਰ ਤੇ ਕਤਲੇਆਮ ਕੀਤੇ ਗਏ ।

ਇਹੀ ਕਾਰਨ ਹੈ ਕਿ ਵੱਡੇ ਪੱਧਰ ਤੇ ਜਾਤੀਵਾਦ ਦੀ ਪਰਵਾਸ ਪੰਜਾਬ ਵਿੱਚ ਕਰਵਾਇਆ ਜਾ ਰਿਹਾ ਹੈ ਯੂਪੀ ਅਤੇ ਬਿਹਾਰ ਤੋਂ ਵੱਡੇ ਪੱਧਰ ਤੇ ਕ੍ਰਿਮੀਨਲ ਕਿਸਮ ਦੇ ਲੋਕਾਂ ਨੂੰ ਪੰਜਾਬ ਵਿੱਚ ਵਸਾਇਆ ਜਾ ਰਿਹਾ ਹੈ। ਇਹੀ ਕਾਰਨ ਬਣਿਆ ਕਿ ਵੱਡੇ ਪੱਧਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਫੜ ਕੇ ਜੋ ਜਾਤੀਵਾਦ ਦਾ ਵਿਰੋਧੀ ਹਨ ਉਹਨਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਨਾ ਹੀ ਜੇਲਾਂ ਵਿੱਚ ਬੈਠੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਕਿ ਕਿਤੇ ਸੱਚ ਦੀ ਆਵਾਜ਼ ਦੁਬਾਰਾ ਬੁਲੰਦ ਨਾ ਹੋ ਜਾਵੇ ।

ਇਹ ਜੋ ਕੁਰਬਾਨੀਆਂ ਖਾਲਸਾ ਪੰਥ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਿੰਦਾ ਆ ਰਿਹਾ ਹੈ ਇਸ ਦੀ ਵਜਹਾ ਸਿਰਫ ਇਹੀ ਹੈ ਕਿ ਖਾਲਸਾ ਪੰਥ ਨੇ ਹਮੇਸ਼ਾ ਹੀ ਗਰੀਬ ਗੁਰਬੇ ਦਲਿਤ ਤੇ ਦੱਬੇ ਕੁਚਲੇ ਦੀ ਬਾਂਹ ਫੜੀ ਹੈ ਅਤੇ ਜਾਤ ਪਾਤ ਦੇ ਕੋੜ ਨੂੰ ਖਤਮ ਕੀਤਾ ਹੈ। 

ਖਾਲਸਾ ਪੰਥ ਦੇ ਲਿਖਾਰੀਆਂ ਨੇ ਵਿਦਵਾਨਾਂ ਨੇ ਇਸ ਪੱਖ ਵਿੱਚ ਆਪਣਾ ਬਖੂਬੀ ਰੋਲ ਅਦਾ ਕੀਤਾ ਲਿਖਿਆ ਅਤੇ ਕੁਰਬਾਨੀਆਂ ਕੀਤੀਆਂ ਪਰ ਇਸ ਦੇ ਉਲਟ ਜਿਹੜੇ ਖੁਦ ਨੂੰ ਸਮਾਜਵਾਦੀ ਦੱਸਦੇ ਹਨ ਉਹਨਾਂ ਲੇਖਕਾਂ ਨੇ ਹਮੇਸ਼ਾ ਜਾਤੀਵਾਦੀ ਕਾਰਜ ਕੀਤੇ ਅਤੇ ਦੱਬੇ ਕੁਲਚਲੇ ਤੇ ਗਰੀਬ ਗੁਰਬੇ ਔਰਤਾਂ ਤੇ ਦਲਿਤ ਬੱਚਿਆਂ ਤੇ ਅਤੇ ਦਲਿਤ ਬੰਦਿਆਂ ਤੇ ਜੁਲਮ ਕੀਤੇ ਤੇ ਉਹਨਾਂ ਦੇ ਜਾਤੀਵਾਦੀ ਲੋਕਾਂ ਦੇ ਪੱਖ ਵਿੱਚ ਲਿਖਿਆ ਅਤੇ ਉਹਨਾਂ ਦੇ ਪੱਖ ਵਿੱਚ ਭੁਗਤੇ ਹਨ

ਸੁਰਜੀਤ ਪਾਤਰ ਪਾਸ ਗਗ ਅਮਤੋਜ ਵਰਗੇ ਖੱਬੇ ਪੱਖੀ ਕਾਮਰੇਡ ਲੇਖਕਾਂ ਨੇ ਵੱਡੇ ਪੱਧਰ ਤੇ ਖਾਲਸਾ ਪੰਥ ਦਾ ਵਿਰੋਧ ਕੀਤਾ ਅਤੇ ਸਰਕਾਰੀ ਜਬਰ ਜੁਲਮ ਤੇ ਜਾਤੀਵਾਦੀ ਜਬਰ ਜੁਲਮ ਦੇ ਪੱਖ ਵਿੱਚ ਭੁਗਤੇ ਹਨ

ਕਾਮਰੇਡਾ  ਦਾ ਪੂਰਾ ਜ਼ੋਰ ਲੱਗਾ ਹੈ ਕੇ ਜਾਤੀਵਾਦ ਸਿੱਖ ਫੈਲਾ ਰਹੇ ਹਨ ਜਦ ਕਿ ਨਾ ਤਾਂ ਗੁਰੂ ਕੇ ਲੰਗਰਾਂ ਵਿੱਚ ਕਿਤੇ ਜਾਤੀਵਾਦ ਹੈ ਤੇ ਨਾ ਗੁਰੂ ਘਰਾਂ ਵਿੱਚ ਪਰ ਇਹਨਾਂ ਨੇ ਸਾਰੇ ਦਾ ਸਾਰਾ ਭਾਂਡਾ ਸਿੱਖਾਂ ਸਿਰ ਮੜਨ ਦੀ ਪੂਰੀ ਵਾਹ ਲਾ ਰੱਖੀ ਹੈ l ਇਹਨਾਂ ਕਾਮਰੇਡਾਂ ਨੇ ਕਦੇ ਵੀ ਮਨੂ ਸਮ੍ਰਿਤੀ ਜਾਂ ਜਾਤੀਵਾਦ ਦੀ ਦਿੱਲੀ ਸਰਕਾਰ ਦੇ ਵਿਰੁੱਧ ਆਵਾਜ਼ ਨਹੀਂ ਉਠਾਈ ਨਾ ਹੀ ਕਦੇ ਇਹ ਬ੍ਰਾਹਮਣਵਾਦ ਦੇ ਖਿਲਾਫ ਬੋਲੇ ਤੇ ਨਾ ਹੀ ਇਹਨਾਂ ਕਦੇ ਬ੍ਰਾਹਮਣਵਾਦ ਦੇ ਖਿਲਾਫ ਲਿਖਿਆ ਪਰ ਇਹ ਹਮੇਸ਼ਾ ਉਥੇ ਬੋਲੇ ਅਤੇ ਲਿਖਦੇ ਰਹੇ ਜਿੱਥੇ ਜਾਤੀਵਾਦ ਦਾ ਵਿਰੋਧ ਹੁੰਦਾ ਹੈ । 

ਇਸ ਦਾ ਮੁੱਖ ਕਾਰਨ ਇਹ ਬਣਦਾ ਹੈ ਕਿ ਜੋ ਮਾਰਕਸਵਾਦੀ ਕਾਮਰੇਡੀ ਸਿਧਾਂਤ ਰਾਜਕਤਾ ਅਤੇ ਕਤਲੇਆਮ ਦਾ ਹੈ ਉਸ ਤੋਂ ਬਾਅਦ ਕਿਸੇ ਦੇਸ਼ ਵਿੱਚ ਸਰਕਾਰ ਬਣਦੀ ਹੈ ਉਸ ਲਈ ਇਹਨਾਂ ਨੂੰ ਇਸ ਸਹਾਇਕ ਹੁੰਦਾ ਹੈ ਕਿ ਇੱਥੇ ਜਾਤੀਵਾਦ ਵਧੇ ਤਾਂ ਕਿ ਦੇਸ਼ ਵਿੱਚ ਅਰਾਜਕਤਾ ਤੇ ਕਤਲੇਆਮ ਦਾ ਮਾਹੌਲ ਬਣੇ ਗਰੀਬਾਂ ਦੀ ਲੁੱਟ ਹੋਵੇ ਜਿਸ ਵਿੱਚ ਇਹ ਆਪਣੀ ਨੀਤੀ ਵਿੱਚ ਕਾਮਯਾਬ ਹੋ ਜਾਣ ।

ਇਹ ਸਪਸ਼ਟ ਹੈ ਕਿ ਖਾਲਸਾ ਪੰਥ ਤੋਂ ਬਿਨਾਂ ਕੋਈ ਧਿਰ ਭਾਰਤ ਵਰਸ਼ ਤੇ ਸ਼ਾਂਤੀ ਲਿਆਉਣ ਵਾਸਤੇ ਨਜ਼ਰ ਨਹੀਂ ਆਉਂਦੀ ਹੈ ਤੇ ਇਹ ਕਾਮਰੇਡ ਸ਼ਾਂਤੀ ਦੇ ਵਿਰੋਧੀ ਹਨ ਅਰਾਜਕਤਾ ਅਤੇ ਹਿੰਸਾ ਦੇ ਪੱਖੀ ਹਨ ਜਿਸ ਕਰਕੇ ਹਰ ਹੀਲੇ ਹਰ ਤਰਹਾਂ ਨਾਲ ਖਾਲਸਾ ਪੰਥ ਦੀ ਵਿਰੋਧਤਾ ਕਰਦੇ ਰਹਿੰਦੇ ਹਨ ।

ਭਾਰਤਵਰਸ਼ ਦਾ ਇਤਿਹਾਸ ਗਵਾਹ ਹੈ ਕਿ ਕਾਮਰੇਡਾਂ ਨੇ ਕਦੇ ਵੀ ਦਲਿਤ ਵਰਗ ਦਾ ਭਲਾ ਨਹੀਂ ਕੀਤਾ ਇਹਨਾਂ ਨੂੰ ਸਿਰਫ ਕਿਰਤੀ ਦੇ ਨਾਂ ਤੇ ਮਗਰ ਲਾ ਕੇ ਲੁੱਟਿਆ ਹੀ ਹੈ ਅਤੇ ਇਹਨਾਂ ਕੋਲ ਧਰਨੇ ਲਵਾਏ ਹਨ ਪਰ ਕਿਸੇ ਧਰਨੇ ਵਿੱਚ ਕੋਈ ਵੀ ਇਨਸਾਫ ਲੈ ਕੇ ਨਹੀਂ ਆਏ ਹਮੇਸ਼ਾ ਹੀ ਨੁਕਸਾਨ ਕਰਵਾਇਆ |

ਕਾਮਰੇਡਾਂ ਨੇ ਜਦ ਵੀ ਧਰਨੇ ਲਾਏ ਹਮੇਸ਼ਾ ਵੱਡੀ ਜਾਤ ਵਾਲਿਆਂ ਦੇ ਪੱਖ ਵਿੱਚ ਲਾਏ ਅਤੇ ਕਿਰਤੀਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਪੱਖ ਵਿੱਚ ਖੜਾ ਕੀਤਾ ।

ਇਸ ਸਾਰੇ ਘਟਨਾਕ੍ਰਮ ਦਾ ਲਾਭ ਬ੍ਰਾਹਮਣ ਨੇ ਖੂਬ ਚੁੱਕਿਆ ਅਤੇ ਉਹ ਕਾਮਰੇਡਾਂ ਨੂੰ ਆਪਣੇ ਮੋਰਿਆਂ ਦੀ ਤਰ੍ਹਾਂ ਲਗਾਤਾਰ ਦਲਿਤਾਂ ਗਰੀਬਾਂ ਦਬਿਆ ਕੁਚਲਿਆਂ ਦੇ ਵਿਰੁੱਧ ਵਰਤ ਰਿਹਾ ਹੈ । ਅਤੇ ਆਪਣੇ ਫੈਲਾਏ ਜਾਤੀਵਾਦ ਦਾ ਭਾਰ ਉਨਾਂ ਦੇ ਮੋਢਿਆਂ ਤੇ ਸੁੱਟਣਾ ਜਾਂ ਪਾਉਣਾ ਚਾਹੁੰਦਾ ਹੈ ਜਿਨਾਂ ਹਮੇਸ਼ਾ ਜਾਤੀਵਾਦ ਦਾ ਵਿਰੋਧ ਕੀਤਾ ਹੈ।

ਰੰਘਰੇਟੇ ਸਿੰਘ