ਗਰਬਗੰਜਨੀ
ਅੱਜ ਘਰ ਅਤੇ ਪਰਿਵਾਰਾਂ ਦੇ ਵਿੱਚ ਚੰਗੇ ਸਮਾਜ ਦੀ ਸਿਰਜਣਾ ਅਤੇ ਬੱਚਿਆਂ ਨੂੰ ਚੰਗੇ ਗੁਣ ਪ੍ਰਧਾਨ ਕਰਨਾ ਹਰ ਕੋਈ ਚਾਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਚੰਗੀਆਂ ਕਿਤਾਬਾਂ ਪੜਨ ਅਤੇ ਚੰਗੇ ਕਿਰਦਾਰ ਅਤੇ ਵਿਚਾਰ ਵਾਲੇ ਇਨਸਾਨ ਬਣਨ ਪਰ ਹੋ ਕੀ ਰਿਹਾ ਹੈ ਕਿ ਸਕੂਲਾਂ ਕਾਲਜਾਂ ਵਿੱਚ ਇੱਕ ਘਟੀਆ ਪੱਧਰ ਦਾ ਸਿਲੇਬਸ ਬੱਚਿਆਂ ਉੱਤੇ ਥੋਪ ਦਿੱਤਾ ਗਿਆ ਹੈ । ਜਿਹੜਾ ਉਹਨਾਂ ਨੂੰ ਮਾਂ ਪਿਓ ਅੱਗੇ ਬੋਲਣ ਸਮਾਜ ਦੀਆਂ ਕੁਰੀਤੀਆਂ ਨਸ਼ਿਆਂ ਗੈਂਗਸਟਰਾਂ ਤੇ ਹੋਰ ਘਟਿਆ ਕਿਸਮ ਦੇ ਕਾਰਜਾਂ ਜਿਵੇਂ ਧੀਆਂ ਭੈਣਾਂ ਦੀ ਬੇਪਤੀ ਵੱਲ ਪ੍ਰੇਰਿਤ ਕਰ ਰਿਹਾ ਹੈ ਆਸ਼ਕੀ ਅਤੇ ਬੇਪੱਤੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਹ ਸਭ ਘਟੀਆ ਲੇਖਕਾਂ ਨੂੰ ਪੜ੍ਹਨ ਕਰਕੇ ਹੋ ਰਿਹਾ ਹੈ।
ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਚੰਗੇ ਸਮਾਜ ਦੀ ਸਿਰਜਨਾ ਲਈ ਕਿਹੜੀਆਂ ਕਿਤਾਬਾਂ ਨੂੰ ਘਰ ਵਿੱਚ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਕਿਹੜੇ ਲੇਖ ਅਤੇ ਕਿਹੜੇ ਲੇਖਕਾਂ ਨੂੰ ਪੜਾਉਣਾ ਚਾਹੀਦਾ ਹੈ ਅਤੇ ਕਿੰਨਾਂ ਲੇਖਕਾਂ ਤੇ ਕਿਹੜੀਆਂ ਰਚਨਾਵਾਂ ਤੋਂ ਬਚ ਜਾਣ ਦੀ ਜਰੂਰਤ ਹੈ।
ਇੱਕ ਸਮਾਂ ਸੀ ਜਦੋਂ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਸਰਦਾਰ ਸਿੱਖ ਖਾਲਸਾ ਮਿਲ ਜਾਣਾ ਤਾਂ ਹਰ ਧੀ ਭੈਣਾਂ ਆਪਣੇ ਆਪ ਨੂੰ ਸੁਰੱਖਿਤ ਸਮਝਦੀ ਸੀ। ਕਿਸੇ ਵੀ ਬਿਪਤਾ ਦੇ ਸਮੇਂ ਧੀ ਭੈਣ ਔਰਤ ਇਸਤਰੀ ਇਹ ਦੇਖਦੀ ਸੀ ਕਿ ਕਿੱਥੇ ਸਰਦਾਰ ਹੈ ਉਹ ਮੈਨੂੰ ਬਚਾ ਲਵੇਗਾ ਕਿੱਥੇ ਸਿੱਖ ਹੈ ਮੈਂ ਉਸ ਕੋਲ ਚਲੀ ਜਾਵਾਂ ਕਿਸੇ ਵੀ ਚੀਜ਼ ਦੀ ਜਰੂਰਤ ਹੈ ਤਾਂ ਉਸ ਨੂੰ ਬਿਨਾਂ ਝਿਜਕ ਜਾ ਕੇ ਦੱਸ ਦਿੱਤਾ ਜਾਂਦਾ ਹੈ ਕਿਸੇ ਵੀ ਮਦਦ ਦੀ ਜਰੂਰਤ ਹੈ ਤਾਂ ਕਹਿ ਦਿੱਤਾ ਜਾਂਦਾ ਹੈ।ਇਹ ਵਰਤਾਰਾ ਅੱਜ ਵੀ ਉਸੇ ਤਰ੍ਹਾਂ ਵਾਪਰ ਰਿਹਾ ਹੈ ਸਰਦਾਰਾਂ ਸਿੰਘਾਂ ਸਿੱਖਾਂ ਦੀ ਇਸ ਇੱਜਤ ਨੂੰ ਦਾਗਦਾਰ ਕਰਨ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਜਿਵੇਂ ਕਿ 84 ਦੇ ਘੱਲੂਘਾਰੇ ਦਾ ਇੱਕ ਮਕਸਦ ਇਹ ਵੀ ਸੀ ਇਸ ਸਾਰੇ ਘਟਨਾ ਕ੍ਰਮ ਵਿੱਚ ਇੱਕ ਵਿਧੀ ਉਸ ਲਿਟਰੇਚਰ ਨੂੰ ਖਤਮ ਕਰਨ ਲਈ ਵੀ ਵਰਤੀ ਗਈ ਜਿਸ ਲਿਟਰੇਚਰ ਨੂੰ ਪੜ ਕੇ ਸਿੱਖਾਂ ਦਾ ਕਿਰਦਾਰ ਸਿੰਘਾਂ ਦਾ ਕਿਰਦਾਰ ਇਸ ਪੱਧਰ ਤੇ ਪਹੁੰਚਦਾ ਹੈ। ਜਿਸ ਨੂੰ ਦਾਗ਼ਦਾਰ ਕਰਨ ਲਈ ਫੌਜ ਦੁਆਰਾ ਸਿੱਖ ਰੈਫਰੈਂਸ ਲਾਈਬ੍ਰੇਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਜੋ ਉਪਸਥਿਤ ਸੀ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਜੋ ਬਚਿਆ ਇਥੋਂ ਤੱਕ ਕਿ ਸਵਾਹ ਵੀ ਅਤੇ ਬਚੀਆ ਲਿਖਤਾ ਵੀ ਸਰਕਾਰ ਆਪਣੇ ਨਾਲ ਲੈ ਗਈ।
ਇਸ ਤੋਂ ਅੱਗੇ ਸਾਡੇ ਲਿਟਰੇਚਰ ਅਤੇ ਲਿਖਤਾਂ ਦੇ ਵਿੱਚ ਵੱਡੇ ਪੱਧਰ ਤੇ ਘਟੀਆ ਪੱਧਰ ਦੇ ਲੇਖਕਾਂ ਤੇ ਲਿਖਤਾਂ ਨੂੰ ਪ੍ਰਚਲਤ ਕੀਤਾ ਗਿਆ ਤਾਂ ਕਿ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜੋ ਬੱਚੇ ਪੜ੍ਹ ਰਹੇ ਹਨ ਉਹਨਾਂ ਦੀ ਵੱਡੇ ਪੱਧਰ ਤੇ ਸਰੀਰਿਕ ਮਾਨਸਿਕ ਰੂਪ ਵਿੱਚ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ।
ਇੱਥੇ ਅਸੀਂ ਤੁਹਾਨੂੰ ਇੱਕ ਪੈਰਾਮੀਟਰ ਇੱਕ ਪੈਮਾਨਾ ਦੇ ਰਹੇ ਹਾਂ ਜਿਸ ਨਾਲ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਕਿਹੜੇ ਲੇਖਕ ਪੜਨ ਵਾਲੇ ਹਨ ਬੱਚਿਆਂ ਨੂੰ ਪੜਾਉਣੇ ਹਨ ਆਪਣੇ ਬੱਚਿਆਂ ਨੂੰ ਆਪ ਪੜ੍ਹਨੇ ਚਾਹੀਦੇ ਹਨ ਅਤੇ ਕਿਹੜੇ ਲੇਖ ਘਟੀਆ ਪੱਧਰ ਦੇ ਹਨ ਜਿਨਾਂ ਨੂੰ ਪੜਨ ਤੋਂ ਜਿਨਾਂ ਦਾ ਨਾਮ ਸੁਣ ਕੇ ਹੀ ਉਹਨਾ ਨੂੰ ਘਰਾ ਤੋ ਬਾਹਰ ਕੱਢਣ ਦੀ ਜਰੂਰਤ ਹੈ
ਯਾਦ ਰੱਖਣਾ ਕਿ ਜੋ ਖੱਬੇ ਪੱਖੀ ਵਿਚਾਰਧਾਰਾ ਦੇ ਲੇਖਕ ਹਨ ਇਹਨਾਂ ਤੋਂ ਬਚਣ ਦੀ ਹਮੇਸ਼ਾ ਲੋੜ ਰਹਿੰਦੀ ਹੈ ਇਹ ਕਾਮਰੇਡ ਮਾਰਕਸਵਾਦੀ ਵਿਚਾਰਧਾਰਾ ਨੂੰ ਮੁੱਖ ਰੱਖਦੇ ਹਨ ਅਤੇ ਇਸ ਵਿਚਾਰਧਾਰਾ ਅਨੁਸਾਰ ਸਮਾਜ ਵਿੱਚ ਅਰਾਜਕਤਾ ਫੈਲਾ ਕੇ ਰਾਜ ਪ੍ਰਾਪਤ ਕਰਨ ਦੀ ਗੱਲ ਕੀਤੀ ਜਾਂਦੀ ਹੈ। ਅਰਾਜਕਤਾ ਤੋਂ ਭਾਵ ਕਤਲੇਆਮ ਤੇ ਲੁੱਟ ਤੋਂ ਹੁੰਦਾ ਹੈ। ਜੋ ਕਿ ਇੱਕ ਦੂਸਰੇ ਨੂੰ ਮਾਰਿਆ ਜਾਏਗਾ ਸਮਾਜ ਵਿੱਚ ਬਹੁਤ ਭਾਰੀ ਹੈ ਅਰਾਜਕਤਾ ਤੇ ਕਤਲੇਆਮ ਫੈਲੇਗਾ ਜਿਸ ਨਾਲ ਇੱਕ ਰਾਜ ਪਲਟੀ ਹੋਵੇਗੀ ਅਤੇ ਕਮਿਊਨਿਸਟ ਖੱਬੇ ਪੱਖੀ ਸਰਕਾਰ ਬਣੇਗੀ। ਇਸ ਸਰਕਾਰ ਨੂੰ ਇਸ ਰਾਜ ਨੂੰ ਕਾਇਮ ਕਰਨ ਲਈ ਕਮਿਊਨਿਸਟ ਖੱਬੇਪੱਖੀ ਕਾਮਰੇਡ ਅਜਿਹੀਆਂ ਲਿਖਤਾਂ ਲਿਖਦੇ ਪ੍ਰਚਾਰਦੇ ਅਤੇ ਅਜਿਹੇ ਕਾਰਜ ਕਰਦੇ ਹਨ ਕਿ ਸਮਾਜ ਵਿੱਚ ਅਰਾਜਕਤਾ ਫੈਲ ਜਾਵੇ।
ਆਮ ਕਿਹਾ ਜਾਂਦਾ ਹੈ ਕਿ ਜਿਸ ਫੈਕਟਰੀ ਵਿੱਚ ਕਾਰਖਾਨੇ ਵਿੱਚ ਕਾਮਰੇਡਾਂ ਦੀ ਯੂਨੀਅਨ ਬਣ ਜਾਏ ਉਹ ਕਾਰਖਾਨਾ ਬੰਦ ਹੋ ਜਾਂਦਾ ਹੈ ।
ਹੁਣ ਅਸੀਂ ਆਪ ਸਮਝ ਸਕਦੇ ਹਾਂ ਕਿ ਜਿਸ ਲੇਖਕ , ਵਿਦਵਾਨ, ਪ੍ਰੋਫੈਸਰ ਜਾ ਵਿਅਕਤੀ ਦੇ ਨਾਮ ਨਾਲ ਕਦੇ ਕਾਮਰੇਡ, ਸਮਾਜਵਾਦੀ, ਮਾਰਕਸਵਾਦੀ, ਖੱਬੇ ਪੱਖੀ, ਲੈਨਨਵਾਦੀ ਜਾ ਕਦੇ ਸਟਾਲਨਵਾਦੀ ਲੱਗਾ ਹੋਵੇ ਤ ਅਜਿਹੇ ਸ਼ਖ਼ਸਾ ਤੋਂ ਹਮੇਸ਼ਾ ਹੀ ਬਚਣ ਦੀ ਲੋੜ ਹੁੰਦੀ ਹੈ ਪੰਜਾਬ ਵਿੱਚ ਅਜਿਹੇ ਲੇਖਕ ਆਪਣੇ ਨਾਮ ਪਿੱਛੋਂ ਸਿੰਘ ਹਟਾ ਲੈਂਦੇ ਹਨ ਜਿਵੇਂ ਸੁਰਜੀਤ ਪਾਤਰ ਅਵਤਾਰ ਪਾਸ਼ ਸੁਰਜੀਤ ਗੱਗ ਆਦਿ ਇਹ ਇਹਨਾਂ ਦੀ ਨਿਸ਼ਾਨੀ ਬਣ ਜਾਂਦੀ ਹੈ ਕਿ ਇਹ ਖੱਬੇ ਪੱਖੀ ਕਾਮਰੇਡ ਲੇਖਕ ਹਨ ਇਹ ਸਮਝਣ ਦੀ ਲੋੜ ਹੈ ਕਿ ਪਹਿਲੇ ਕਾਮਰੇਡ ਨਾਮ ਨਾਲ ਸਿੰਘ ਲਾ ਕੇ ਤੇ ਅੱਗੇ ਕਾਮਰੇਡ ਲਾ ਲੈਂਦੇ ਸਨ ਜਿਵੇਂ ਕਾਮਰੇਡ ਸੋਹਣ ਸਿੰਘ ਜੋਸ਼ ਜ਼ਾ ਭਗਤ ਸਿਓ ਪਰ ਹੁਣ ਵਾਲੇ ਕਾਮਰੇਡ ਸਿੰਘ ਨਾਮ ਨੂੰ ਹਟਾਉਣ ਲੱਗ ਪਏ ਹਨ। ਜਿਵੇਂ ਅਵਤਾਰ ਪਾਸ਼ ਸੁਰਜੀਤ ਗੱਗ ਸੁਰਜੀਤ ਪਾਤਰ ।
ਤਤਸਾਰ: ਆਪਣੇ ਬੱਚੇ ਬੱਚੀਆਂ ਨੂੰ ਸੁਚੱਜੇ ਬਣਾਉਣ ਅਤੇ ਸੁਚੱਜੇ ਬਣਾਈ ਰੱਖਣ ਲਈ ਸੁਰਜੀਤ ਪਾਤਰ ਅਵਤਾਰ ਪਾਸ਼ ਸੁਰਜੀਤ ਗੱਗ ਅਮਿਤੋਜ ਵਰਗੇ ਕਾਮਰੇਡੀ ਸੋਚ ਦੇ ਲੇਖਕਾਂ ਨੂੰ ਘਰਾਂ ਤੋਂ ਬਾਹਰ ਸੁੱਟ ਦਿਓ।
ਗਰਬਗੰਜਨੀ