ਗਰਬ ਗੰਜਨੀ

ਜਾਤਪਾਤ ਫੈਲਾਉਣ ਚ ਕਾਮਰੇਡਾਂ ਦਾ ਯੋਗਦਾਨ ਅਤੇ ਕਾਮਰੇਡਾਂ ਦੇ ਜਾਤੀਵਾਦ ਗੀਤ

ਬਾਬੇ ਨਾਨਕ ਨੇ ‘ ਪਹਿਲਾਂ ਪੰਗਤ – ਬਰਾਬਰਤਾ ਵਾਸਤੇ   ਅਤੇ ਫਿਰ ਸੰਗਤ – ਸੰਵਾਦ ਵਾਸਤੇ ‘ ਦਾ ਉਦੇਸ਼ ਦਿੱਤਾ ਸੀ।  ਇਹ ਸਾਡੀ ਤਾਕਤ ਸੀ।  ਪਰ ਇਹ ਕਦੇ ਵਿਰੋਧੀ ਨੂੰ ਜਚ ਨਹੀਂ ਸੱਕਦੀ ਸੀ। 

ਇਸ ਲਈ ਵਿਰੋਧੀ (ਕੂੜਿਆਰ, ਬਿਦੇਸ਼ੀ,…..) ਨੇ ਸਾਡੇ ਵਿੱਚੋਂ ਹੀ ਕੁੱਝ ਲਾਲਚੀ ਡੋਗਰੇ ਤਿਆਰ ਕਰਕੇ, ਮੁੜ ਊਚ ਨੀਚ ਜਾਤ ਪਾਤ ਉਛਾਲ ਕੇ ਸੰਵਾਦ ਨੂੰ ਆਪਸੀ ਵਿਵਾਦ ਬਣਾ ਕੇ ਉਸ ਤਾਕਤ ਨੂੰ ਕਮਜ਼ੋਰੀ ਬਣਾ ਦਿੱਤਾ ਹੈ। 

ਇਸ ਮੱਕੜ ਜਾਲ ਵਿੱਚੋਂ ‘ਸੂਝ, ਸਾਂਝ’ ਨਾਲ ਹੀ ਨਿੱਕਲਿਆ ਜਾ ਸੱਕਦਾ ਹੈ।

ਗੁਰੂ ਸਾਹਿਬਾਨਾਂ ਨੇ ਅੰਮ੍ਰਿਤ ਸੰਚਾਰ ਕਰਵਾ ਕੇ ਸਿੰਘ ਸਜਾਏ ਅਤੇ ਜਾਤ ਪਾਤ ਖਤਮ ਕੀਤੀ ਹੈ ਤੇ ਅਸੀਂ ਕਾਮਰੇਡਾ ਦਾ  ਜਾਤੀਵਾਦ  ਦਾ ਪ੍ਰਚਾਰ ਦੇਖ ਦੇਖ ਆਪਣੇ ਨਾਵਾਂ ਪਿੱਛੋ ਕੌਰ ਸਿੰਘ ਹਟਾ ਰਹੇ ਆ। ਦੁੱਖ ਦੀ ਗੱਲ ਇਹ ਹੈ ਸਾਡੇ ਪੰਜਾਬ ਉਤੇ ਅਤੇ ਪੰਜਾਬੀਅਤ ਉੱਤੇ ਰਾਜ ਹੀ ਜਾਤਪਾਤ ਦਾ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਸ ਜਾਤੀਵਾਦੀ ਰਾਜੇ ਨੇ ਗੁਰੂ ਪੰਥ ਨੂੰ ਬਦੇਸ਼ੀ ਹਮਲਾਵਰਾਂ ਨਾਲੋਂ ਵੀ ਵੱਧ ਜਲੀਲ ਕਰਕੇ ਬਹੁਤ ਜਖਮ ਦਿੱਤੇ ਨੇ, ਜੋ ਤ ਹੀ  ਭਰ ਸਕਦੇ ਹਨ ਜੇਕਰ ਸਾਰੇ ਸਿੱਖ ਇਕਜੁੱਟ ਇਕਾਗਰਤਾ ਦੇ ਮੰਨ ਨਾਲ ਜਾਤ ਪਾਤ ਦਾ ਖਾਤਮਾ ਕਰ ਦੇਣ । ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਿਆ। 

ਪੰਜਾਬ ਵਿੱਚ ਕਾਮਰੇਡਾ ਨੇ ਦੁਬਾਰਾ ਜਾਤੀ ਵਾਦ ਪੈਦਾ ਕਰਨ ਲਈ ਸਿਖ ਨਾਵਾਂ ਤੋ ਸਿੰਘ ਅਤੇ ਕੌਰ ਹਟਾ ਕੇ ਆਪਣੇ ਜਾਤੀ ਸੂਚਕ ਨਾਮ ਵਰਤੇ ਅਤੇ ਪ੍ਰਚਾਰੇ ਤਾ ਕਿ ਸਿਖਾ ਨੂੰ ਬਾਹਮਣ ਦੀ ਸੂਦਰ ਜਾਤ ਚ ਸ਼ਾਮਲ ਕੀਤਾ ਜਾ ਸਕੇ ।

ਜਿਵੇਂ ਸੁਰਜੀਤ ਪਾਤਰ, ਅਵਤਾਰ ਪਾਸ਼ , ਬਲਦੇਵ ਮਾਨ, ਬਲਤੇਜ ਪੰਨੂ,  ਵਗੈਰਾ 

ਜਾਤੀਵਾਦ ਗੀਤ ਲੱਚਰਤਾ ਵਾਲੇ ਗੀਤ

ਇਹ ਪਾਸ਼ ਕਾਮਰੇਡ ਵਰਗੇ, ਬੱਬੂ ਮਾਨ ਵਰਗੇ ਤੇ ਹੋਰ ਜੋ ਨਵੇਂ ਉੱਠੇ ਕਾਮਰੇਡ ਗਾਇਕ, ਜੱਟ ਨੇ ਇਹ ਕਰਤਾ ਤੇ ਜੱਟ ਨੇ ਉਹ ਕਰਤਾ! ਪੁਤ ਚਮਾਰਾ ਦੇ ਮੁੰਡੇ ਮਜਬੀਆ ਦੇ ਆਦਿ ਦਜਾਤੀਵਾਦਾਂ ਵਾਲੇ ਗੀਤ ਬੋਲ ਕੇ ਗੁਰੂਆਂ ਦੇ ਬਖਸ਼ੇ ਨਾਮ ਦੇ ਪਿੱਛੇ ਸਿੰਘ ਕੌਰ ਹਟਵਾ ਦਿੱਤਾ, ਤੁਸੀਂ 84 ਤੋਂ ਪਹਿਲਾਂ ਦੇਖਦੇ ਹੋ ਗਾਇਕਾਂ ਦੀ ਕੋਈ ਇੱਜਤ ਨਹੀਂ ਸੀ। ਗਾਇਕ ਨੂੰ ਸਿਰਫ ਸੁਣਦੇ ਸੀ, ਉਹਨੂੰ ਕੋਈ ਰਿਸਤਾ ਵੀ ਨਹੀਂ ਭੇਜਦਾ ਸੀ, ਜਿਹੜਾ ਕੋਈ ਗਾਉਣ ਵਾਲਾ ਮੁੰਡਾ ਹੋਵੇ ਜਾਂ ਕੋਈ ਕੁੜੀ ਹੋਵੇ। ਇਹਨਾਂ ਸਰਕਾਰਾਂ ਨੇ ਸਾਡਾ 3-4 ਲੱਖ ਨੌਜਵਾਨ ਪੰਜਾਬ ਦਾ 84 ਵੇਲੇ ਚੁੱਕ ਚੁੱਕ ਕੇ ਸ਼ਹੀਦ ਕਰ ਦਿੱਤਾ। ਸਾਡੇ ਵਰਗੇ ਉਸ ਵੇਲੇ 9-9 ਸਾਲਾਂ ਦੇ 12-12 ਸਾਲਾਂ ਦੇ ਜੋ ਮੁੰਡੇ ਸੀ ਉਸ ਵੇਲੇ ਉਨਾਂ ਬੱਚਿਆਂ ਦੇ ਮਨਾਂ ਅੰਦਰ ਇਹ ਗੱਲ ਘਰ ਕਰ ਗਈ ਕਿ ਇਹਨਾਂ ਸਰਕਾਰਾਂ ਨੇ ਸਾਡੇ ਬੰਦੇ ਮਾਰੇ ਨੇ ਬਹੁਤ ਵੱਡਾ ਗਮ ਲੱਗ ਗਿਆ ਸੀ। ਪਰ ਸਾਡੇ ਵਰਗੇ ਮੁੰਡਿਆਂ ਨੂੰ ਬਦਲਣ ਦੇ ਲਈ ਪਿੰਡਾਂ ਪਿੰਡਾਂ ਦੇ ਵਿੱਚ ਅਖਾੜੇ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਜਿਹੜਾ ਕੇਪੀਐਸ ਗਿੱਲ ਤੇ ਬੇਅੰਤ ਬੁਚੜ ਕਰਦੇ  ਸਨ ਇਹ  ਪੰਜਾਬ ਦੇ ਵਿੱਚ ਅਖਾੜੇ ਲਵਾਉਣੇ ਸ਼ੂਰੂ ਕਰ ਦਿੱਤੇ ਤਾਂ ਕਿ ਸਾਨੂੰ 84 ਤੇ ਸਿੰਘਾ ਸਿੰਘਣੀਆਂ ਦੀਆਂ ਸ਼ਹੀਦੀਆਂ ਭੁਲਦੀਆਂ ਜਾਣ, ਤੇ ਅਸੀਂ ਗਾਉਣ ਵਾਲਿਆਂ ਦੇ ਦੁਆਲੇ ਹੋ ਗਏ ਇਹਨਾਂ ਨੇ ਗਾਉਣ ਵਾਲਿਆਂ ਨੂੰ ਪ੍ਰਮੋਟ ਕਰ ਦਿੱਤਾ ਤੇ ਅੱਜ ਜਾਤਪਾਤ ਦੇ ਗੀਤ ਇਨੇ ਜਿਆਦੀ ਵੱਧ ਗਏ ਨੇ ਕਿ ਨਾਮ ਪਿੱਛੇ ਸਿੰਘ ਤਾਂ ਹੱਟ ਹੀ ਗਿਆ

ਗੁਰੂ ਜੀ ਨੇ ‘ਮਾਨਸ ਕੀ ਜਾਤ ਸਬ ਏਕੈ ਹੀ ਪਹਿਚਾਨਬੋ’ ਦਾ ਸੰਦੇਸ਼ ਬਹੁਤ ਸਪੱਸ਼ਟ ਸ਼ਬਦਾਂ ਵਿਚ ਦਿਤਾ ਹੈ। ਆਦਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿਚ ਭਗਤਾਂ ਦੀ ਬਾਣੀ ਦਰਜ ਹੈ। ਭਗਤ ਰਵਿਦਾਸ, ਕਬੀਰ ਜੀ, ਬਾਬਾ ਨਾਮਦੇਵ, ਧੰਨਾ ਜੀ, ਤ੍ਰਿਲੋਚਨ ਜੀ, ਭੀਖਣ ਜੀ, ਸ਼ੇਖ ਬਾਬਾ ਫ਼ਰੀਦ, ਸਧਨਾ ਜੀ ਆਦਿ ਇਨ੍ਹਾਂ ਸੱਭ ਮਹਾਂਪੁਰਸ਼ਾਂ ਦੇ ਅਲੌਕਿਕ ਬਚਨਾਂ ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਦਿਤੀ। ਇਸ ਸਾਰੇ ਕੁੱਝ ਦਾ ਇਕ ਖ਼ਾਸ ਉਦੇਸ਼ ਸੀ ਕਿ ਜਾਤ-ਪਾਤ ਦਾ ਕੋਈ ਭੇਦ-ਫ਼ਰਕ ਨਹੀਂ। ਇਹ ਧਾਰਮਕ ਪੁਰਖ ਭਾਵੇਂ ਹਿੰਦੂ, ਮੁਸਲਮਾਨ ਜਾਂ ਕਿਸੇ ਵੀ ਜਾਤ-ਪਾਤ ਨਾਲ ਸਬੰਧਤ ਸਨ, ਉਨ੍ਹਾਂ ਦੇ ਬਚਨਾਂ ਨੂੰ ਸਤਿਕਾਰਦੇ ਹੋਏ, ਉਨ੍ਹਾਂ ਦੀ ਰਚਨਾ ਨੂੰ ਪਾਵਨ ਗ੍ਰੰਥ ਵਿਚ ਅੰਕਿਤ ਕੀਤਾ ਗਿਆ

   ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਬਾਟੇ ਦੀ ਪਹੁਲ ਛਕਾ ਕੇ ਸਿੰਘ ਸਿੰਘਣੀ ਸਜਾ ਦਿੱਤਾ ਤੇ ਫਿਰ ਸਾਡਾ ਆਪਣਾ ਫਰਜ ਬਣਦਾ ਸਿੱਖੀ ਸਿਦਕ ਨਾਲ ਨਿਭਾਉਣ ਦਾ।

    ਪਰ ਇਹਨਾਂ ਕਾਮਰੇਡਾਂ ਨੇ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਜਾਤੀਵਾਦ ਗੀਤ ਸਾਨੂੰ ਲੈ ਕੇ ਡੁੱਬ ਗਏ।

ਇਕ ਪਾਸੇ ਗੀਤਾ ਤੇ ਲਿਖਤਾ ਰਾਹੀ ਕਾਮਰੇਡਾ ਜਾਤਪਾਤ ਪ੍ਚਾਰੀ ਅਤੇ ਦੂਜੇ ਪਾਸੇ ਸਿਖੀ ਤੇ ਹਮਲੇ ਸ਼ੁਰੂ ਕੀਤੇ ਕਿ ਸਿੱਖ ਜਾਤਵਾਦੀ ਹਨ । ਜਿਵੇਂ ਅਜਕਲ ਪ੍ਰਤੀਤ ਸਾਹਨੀ ਤੇ ਯੂਕੇ ਵਾਲਾ ਕਪੂਰ ਪਾਗਲ ਜਾ ਡੰਗਰ ਡਾਕਟਰ ਕਰਦੇ ਹਨ I 

ਗਰਭ ਗੰਜਨੀ