ਕਨਵਰ ਅਜੀਤ ਸਿੰਘ
ਇਹ ਇਕ ਸਰਬਪ੍ਰਵਾਨਿਤ ਤੱਥ ਹੈ ਕਿ ਭਾਈ ਸਾਹਿਬ ਦੀ ਲਾਹੌਰ ਜੇਲ੍ਹ ਤੋਂ ਰਿਹਾਈ ਤੋਂ ਪਹਿਲਾਂ ਸ਼ ਭਗਤ ਸਿੰਘ ਨਾਲ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਦਾ ਵੇਰਵਾ ਗਿਆਨੀ ਨਾਹਰ ਸਿੰਘ ਜੀ ਵੱਲੋਂ ਸੰਪਾਦਿਤ ਕਿਤਾਬ ॥ਜੇਲ੍ਹ ਚਿੱਠੀਆਂ ਵਿੱਚ ਦਿੱਤਾ ਹੈ। ਉਸ ਨਾਲ ਨਾਸਤਕੀ, ਕਾਮਰੇਡੀ ਸੋਚ ਦੇ ਧਾਰਕਾਂ ਦੇ ਅਹੰ ਨੂੰ ਗਹਿਰੀ ਸੱਟ ਲੱਗਦੀ ਹੈ। ਇਸ ਲਈ ਇਨ੍ਹਾਂ ਨੇ ਆਪਣੇ ਧਰਵਾਸ ਲਈ ਹੇਠ ਲਿਖੇ ਨਿਰਮੂਲ ਸ਼ੰਕੇ ਪਾਠਕਾਂ ਦੇ ਮਨਾਂ ਵਿੱਚ ਖੜ੍ਹੇ ਕਰ ਦਿੱਤੇ ਹਨ।
(1) ਕੁਝ ਲੋਕਾਂ ਦਾ ਕਹਿਣਾ ਰੁ ਕਿ ਕੋਈ ਮੁਲਾਕਾਤ ਨਹੀਂ ਹੋਈ। ਜੇਲ੍ਹ ਚਿੱਠੀਆਂ ਦੀ ਕਿਤਾਬ ਵਿੱਚ ਉਹਨਾਂ ਚਿੱਠੀਆਂ ਦਾ ਸੰਗ੍ਰਿਹ ਹੈ ਜੋ ਭਾਈ ਸਾਹਿਬ ਨੇ ਜੇਲ੍ਹ ਵਿੱਚ ਹੁੰਦਿਆਂ, ਗਿਆਨੀ ਨਾਹਰ ਸਿੰਘ ਨੂੰ ਲਿਖੀਆਂ ਸਨ। ਪਰ ਇਸ ਮੁਲਾਕਾਤ ਦੇ ਵੇਰਵੇ ਭਾਈ ਸਾਹਿਬ ਦੀ ਰਿਹਾਈ ਤੋਂ ਕੇਵਲ ਇਕ ਦੋ ਘੰਟੇ ਪਹਿਲਾਂ ਦੇ ਹਨ, ਇਹ ਚਿੱਠੀ ਦੇ ਰੂਪ ਵਿੱਚ ਕਿਸ ਤਰ੍ਹਾਂ ਆ ਸਕਦੇ ਹਨ ?
(2) ਨਾਸਤਿਕ ਬਿਰਤੀ ਤੇ ਕੋਈ ਵੀਚਾਰਧਾਰਾ ਹਾਵੀ ਨਹੀਂ ਹੋ ਸਕਦੀ।
(3) ਬੇਸ਼ੱਕ ਭਾਈ ਸਾਹਿਬ ਨੇ ਦੇਸ ਦੀ ਆਜ਼ਾਦੀ ਲਈ ਜੇਲ੍ਹ ਕੱਟੀ ਸੀ ਪਰ ਉਨ੍ਹਾਂ ਦੀ ਹਰ ਗੱਲ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ।
(4) ਸੂਫੀ ਅਮਰਜੀਤ ਦੀ ਕਿਤਾਬ “॥ਸ਼ਹੀਦ ਭਗਤ ਸਿੰਘ ਦੀ ਨਾਸਤਿਕਤਾ” ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ ਦੇ ਮੁੱਖ ਬੰਦ ਅਨੁਸਾਰ, ਬਬਰ ਅਕਾਲੀ ਕੇਸ ਦੇ ਬਾਬਾ ਰਣਧੀਰ ਸਿੰਘ ਨੇ ਭਗਤ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਘੱਟੋ-ਘੱਟ ਮੌਤ ਨੂੰ ਸਾਮ੍ਹਣੇ ਖੜਾ ਦੇਖ ਕੇ ਤਾਂ ਉਹ ਪਰਮਾਤਮਾ ਨੂੰ ਯਾਦ ਕਰ ਲਵੇ। ਪਰ ਭਗਤ ਸਿੰਘ ਨੇ ਇਹ ਮਨਣ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਭਗਤ ਸਿੰਘ ਨੂੰ ਘੁਮੰਡੀ” ਕਹਿ ਕੇ ਚਲੇ ਗਏ। ਇਸੇ ਮੁੱਖ ਬੰਦ ਵਿਚ ਪਹਿਲਾ ਸੂਫੀ ਇੰਞ ਲਿਖਦਾ ਹੈ:
ਸੰਭਵ ਹੈ ਕਿ ਸ਼ ਭਗਤ ਸਿੰਘ ਨਾਲ ਉਨ੍ਹਾਂ ਦੀ (ਭਾਈ ਰਣਧੀਰ ਸਿੰਘ) ਭੇਂਟ ਹੋਈ ਹੋਵੇ ਤੇ ਉਸ ਬਾਰੇ ਜੋ ਗੱਲਬਾਤ ਹੋਈ ਸੀ ਉਸ ਨੂੰ ਸੰਪਾਦਕ ਨੇ ਉਨ੍ਹਾਂ ਦੇ (ਭਗਤ ਸਿੰਘ) ਸਿੱਖੀ ਧਾਰਨ ਕਰਨ ਬਾਰੇ ਲਿਖ ਦਿੱਤਾ ਹੋਵੇ ਤਾਂ ਜੋ ਹੋਰ ਬੰਦੇ ਪੇ੍ਰਰਨਾ ਲੈ ਕੇ ਸਿੱਖੀ ਧਾਰਨ ਕਰ ਲੈਣ।
ਅੱਗੇ ਸੂਫੀ ਜੀ ਲਿਖਦੇ ਹਨ ਜੇ ਭਗਤ ਸਿੰਘ ਦੀ ਕਿਤਾਬ ਮੈਂ ਨਾਸਤਿਕ ਕਿਉਂ ਹਾਂ” ਉਪਲੱਬਧ ਨਾ ਹੁੰਦੀ ਤਾਂ ਅਸੀਂ ਉਸ ਦੇ ਇਸ ਮਹੱਤਵਪੂਰਨ ਵਿਸੇ਼ ਤੇ ਉੱਤਮ ਵੀਚਾਰਾਂ ਤੋਂ ਵਾਂਝੇ ਰਹਿ ਜਾਂਦੇ।
ਸਾਡੇ ਕੋਲ ਇਸ ਵਿਸੇ਼ ਤੇ ਦੋ ਕਿਤਾਬਚੇ ਉਪਲਬਧ ਹੋਏ ਹਨ।
(1) ਸ਼ਹੀਦ ਭਗਤ ਸਿੰਘ ਦੀ ਨਾਸਤਿਕਤਾ” ਲੇਖਕ ਸੂਫੀ ਅਮਰਜੀਤ ਪ੍ਰਕਾਸ਼ਕ ਤਰਕ ਭਾਰਤੀ ਪ੍ਰਕਾਸ਼ਨ” ਤਰਕਸੀਲ ਨਿਵਾਸ, ਕੱਚਾ ਕਾਲਜ ਰੋਡ ਬਰਨਾਲਾ਼ ਦੂਜੀ ਵਾਰ ੮ਫਰਵਰੀ 2008।
(2) ਮੈਂ ਨਾਸਤਿਕ ਕਿਉਂ ਹਾਂ (ਲੇਖਕ ਭਗਤ ਸਿੰਘ), ਭੂਮਿਕਾ ਬਿਪਨ ਚੰਦਰ, ਅਨੁਵਾਦਕ ਬਲਦੇਵ ਸਿੰਘ ਬੱਦਨ ਪ੍ਰਕਾਸ਼ਕ ਨੈਸ਼ਨਲ ਬੁੱਕ ਟ੍ਰਸਟ, ਇੰਡੀਆ ਏ੍5 ਗਰੀਨ ਪਾਰਕ ਨਵੀਂ ਦਿੱਲੀ।
ਪਹਿਲੀ ਪੁਸਤਕ ਦੇ ਕਰਤਾ ਸੂਫ਼ੀ ਜੀ ਨੂੰ ਪੱਕਾ ਵਿਸ਼ਵਾਸ ਨਹੀਂ ਕਿ ਭਾਈ ਸਾਹਿਬ ਦੀ ਕੋਈ ਮੁਲਾਕਾਤ ਸ਼ ਭਗਤ ਸਿੰਘ ਨਾਲ ਹੋਈ ਹੈ। ਉਹ ਮੁੱਖ ਬੰਦ ਦੇ ਪਹਿਲੇ ਪਨੇ ਤੇ ਲਿਖਦੇ ਹਨ ਸੰਭਵ ਕਿ ਸ਼ ਭਗਤ ਸਿੰਘ ਨਾਲ ਉਨ੍ਹਾਂ ਦੀ ਭੇਟ ਹੋਈ ਹੋਵੇ ਅਤੇ ਉਸ ਬਾਰੇ ਜੋ ਗੱਲਬਾਤ ਹੋਈ ਸੀ ਉਸ ਨੂੰ ਸੰਪਾਦਕ (ਜੇਲ੍ਹ ਚਿੱਠੀਆਂ) ਨੇ ਉਨ੍ਹਾਂ ਦੇ ਸਿੱਖੀ ਧਾਰਨ ਕਰਨ ਬਾਰੇ ਲਿਖ ਦਿੱਤਾ ਹੋਵੇ ਤਾਂ ਜੋ ਹੋਰ ਲੋਕ ਇਸ ਤੋਂ ਪ੍ਰੇਰਨਾ ਲੈ ਕੇ ਸਿੱਖੀ ਧਾਰਨ ਕਰ ਲੈਣ
ਜਿਸ ਗੱਲ ਬਾਰੇ ਉਹ ਦੁਬਿਧਾ ਵਿੱਚ ਹੈ ਉਸ ਗੱਲ ਬਾਰੇ ਆਪਣੇ ਮਨੋਕਲਪਿਤ ਨਿਰਨੇ ਨੂੰ ਸਹੀ ਕਹਿਣਾ ਅਨੈਤਿਕਤਾ ਵਾਲਾ ਵਿਹਾਰ ਹੈ।
ਇਹ ਸਰਬ ਪ੍ਰਵਾਣਿਤ ਤੱਥ ਹੈ ਕਿ ਭਾਈ ਸਾਹਿਬ ਨੂੰ ਗ਼ਦਰ ਪਾਰਟੀ ਵਿੱਚ ਹਿੱਸਾ ਲੈਣ ਕਰਕੇ ਪਹਿਲੇ ਲਾਹੌਰ ਕਾਂਸਪਾਇਰੇ਼ਸੀ ਕੇਸ ਅਧੀਨ ਉਮਰ ਕੈਦ ਦੀ ਸਜ਼ਾ ਹੋਈ ਸੀ ਜੋ 1915 ਤੋਂ ਸੁ਼ਰੂ ਹੋਈ ਅਤੇ ਭਾਈ ਸਾਹਿਬ 4 ਅਕਤੂਬਰ 1930 ਵਿੱਚ ਲਾਹੌਰ ਜੇਲ੍ਹ ਤੋਂ ਰਿਹਾ ਹੋ ਕੇ ਘਰ ਪਹੁੰਚੇ। ਪਰ ਸੂਫੀ ਆਪਣੀ ਕਿਤਾਬ ਦੇ ਮੁੱਖ ਬੰਦ ਦੇ ਦੂਜੇ ਪਨੇ ਦੇ ਸੁ਼ਰੂ ਵਿੱਚ ਲਿਖਦਾ ਹੈ (ਭਗਤ ਸਿੰਘ ਦੀ) ਫਾਂਸੀ ਤੋਂ ਕੁਝ ਦਿਨ ਪਹਿਲਾਂ ਬਬਰ ਅਕਾਲੀ ਕੇਸ ਦੇ ਬਾਬਾ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਘਟੋ ਘੱਟ ਮੌਤ ਨੂੰ ਸਾਹਮਣੇ ਦੇਖ ਕੇ ਤਾਂ ਉਹ ਪ੍ਰਮਾਤਮਾ ਨੂੰ ਯਾਦ ਕਰ ਲਵੇ”
ਜਦਕਿ ਬਬਰ ਅਕਾਲੀ ਲਹਿਰ 1920 ਤੋਂ ਪਿੱਛੋਂ ਉਨ੍ਹਾਂ ਜੁਝਾਰੂ ਸਿੱਖਾਂ ਨੇ ਚਲਾਈ ਜਿਹੜੇ ਅਕਾਲੀ ਪਾਰਟੀ ਦੇ ਲੀਡਰਾਂ ਦੇ ਮਹਾਤਮਾ ਗਾਂਧੀ ਦੇ ਪਿੱਛਲੱਗ ਬਣ ਕੇ ਅਹਿੰਸਾਵਾਦੀ ਅਦੋਲਨਾਂ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਕ੍ਰਿਸ਼ਨ ਸਿੰਘ ਗੜਗੱਜ ਇਨ੍ਹਾਂ ਦੇ ਮੁਖੀ ਸੀ ਜਿਨ੍ਹਾਂ ਨੇ ਫਾਂਸੀ ਚੜ੍ਹ ਕੇ ਸ਼ਹੀਦੀ ਪਾਈ। ਇਕ ਹੋਰ ਮਜੇ਼ਦਾਰ ਗੱਲ ਸੂਫ਼ੀ ਦੀ ਕਿਤਾਬ ਵਿੱਚੋਂ ਅਗਿਆਨਤਾ ਵਾਲੀ ਪ੍ਰਗਟ ਹੰਦੀ ਹੈ, ਉਹ ਇਹ ਕਿ ਉਹ “ਬਾਬਾ ਰਣਧੀਰ ਸਿੰਘ” ਲਿਖਦਾ ਹੈ। ਜਦ ਕਿ ਭਾਈ ਸਾਹਿਬ ਦੇ ਅਕਾਲ ਚਲਾਣਾ ਹੋਣ ਪਿੱਛੋਂ ਹੁਣ ਤਕ ਇਨ੍ਹਾਂ ਨੂੰ ਭਾਈ ਸਾਹਿਬ ਦੇ ਲਕਬ ਨਾਲ ਯਾਦ ਕੀਤਾ ਜਾਂਦਾ ਹੈ। ਇਸ ਕਿਤਾਬ ਵਿੱਚ ਸੂਫੀ ਜੀ ਨੇ ਭਗਤ ਸਿੰਘ ਦੇ ਕਿਤਾਬਚੇ ਦਾ ਮੂਲ ਪਾਠ ਨਹੀਂ ਦਿੱਤਾ ਬਲਕਿ ਵਿਚੋਂ ਵਿੱਚੋਂ ਅ੪ ਲੈ ਕੇ ਆਪਣੇ ਮਨੋਕਲਪਿਤ ਤੱਥ ਪੇਸ਼ ਕੀਤੇ ਹਨ। ਫਿਰ ਸੂਫ਼ੀ ਲਿਖਦਾ ਹੈ ਕਿ ਭਾਈ ਸਾਹਿਬ ਨੇ ਭਗਤ ਸਿੰਘ ਨੂੰ “ਘੁਮੰਡੀ” ਕਿਹਾ ਹੈ, ਇਸ ਹਿਰਦੇ ਵੇਧਕ ਲਫ਼ਜ਼ ਨੇ ਭਗਤ ਸਿੰਘ ਨੂੰ ਮੈਂ ਨਾਸਤਿਕ ਕਿਉਂ ਹਾਂ” ਦਾ ਕਿਤਾਬਚਾ ਲਿਖਣ ਤੇ ਮਜਬੂਰ ਕੀਤਾ”। ਜਦਕਿ ਬਿਪਨ ਚੰਦਰ ਦੀ ਭੂਮਿਕਾ ਵਾਲੀ ਕਿਤਾਬ ਤੋਂ ਗੱਲ ਕੁਝ ਹੋਰ ਪ੍ਰਗਟ ਹੰਦੀ ਹੈ। ਇਨ੍ਹਾਂ ਤੱਥਾਂ ਦੇ ਆਧਾਰ ਤੇ ਅਸੀਂ ਪੂਰੇ ਵਿਸਵਾ੪ ਨਾਲ ਕਹਿ ਸਕਦੇ ਹਾਂ ਕਿ ਸੂਫੀ ਨੇ ਜੋ ਭੀ ਇਸ ਕਿਤਾਬ ਵਿੱਚ ਲਿਖਿਆ ਹੈ ਅਗਿਆਨਤਾ ਜਾਂ ਕਪਟੀ ਹਿਰਦੇ ਨਾਲ ਲਿਖ ਕੇ ਪਾਠਕਾਂ ਨੂੰ ਗੁਮਰਾਹ ਕੀਤਾ ਹੈ। ਅਮਰਜੀਤ ਸੂਫੀ ਭਗਤ ਸਿੰਘ ਨੂੰ ਘੁਮੱਡੀ ਕਹਿਣ ਦਾ ਦੋਸ਼ ਭਾਈ ਰਣਧੀਰ ਸਿੰਘ ਜੀ ਤੇ ਮੜ੍ਹਦਾ ਹੈ ਜਦ ਕਿ ਹਕੀਕਤ ਇਹ ਹੈ ਕਿ ਇਸ ਵੀਚਾਰਧਾਰਾ ਦੇ ਬੰਦੇ ਅਨਭੋਲ ਪਾਠਕਾਂ ਦੇ ਮਨਾਂ ਵਿੱਚ ਭਾਈ ਸਾਹਿਬ ਨੂੰ ਹੰਕਾਰੀ” ਕਹਿਣ ਦਾ ਦੁਸ਼ਟ ਪ੍ਰਚਾਰ ਕਰ ਰਹੇ ਹਨ। ਜਿਸ ਬਾਰੇ ਮੈਨੂੰ ਸੁਖਵਿੰਦਰ ਸਿੰਘ ਸਭਰਾ ਦੀ ਪੁਸਤਕ ਸੰਤਾਂ ਦੇ ਕੌਤਕ ਪੜ੍ਹ ਕੇ ਪਤਾ ਲਗਿਆ ਹੈ ਅਤੇ ਕਰਮਜੀਤ ਸਕਰੁਲਾਂ ਪੁਰੀ ਮੋ਼ ਨੰਬਰ 9463289219 ਤੋਂ ੭ੁਬਾਨੀ ਗੱਲਬਾਤ ਕਰਨ ਤੋਂ ਪਤਾ ਚਲਿਆ ਹੈ।
(2) ਮੈਂ ਨਾਸਤਿਕ ਕਿਉਂ ਹਾਂ : ਬਿਪਨ ਚੰਦਰ ਦੀ ਭੂਮਿਕਾ ਵਾਲੀ ਅਤੇ ਬਲਦੇਵ ਸਿੰਘ ਬੱਦਨ ਤੋਂ ਅਨੁਵਾਦਿਤ ਪੁਸਤਕ ਦੇ 4 ਭਾਗ ਹਨ :
(1) ਪ੍ਰਸਤਾਵਨਾ।
(2) ਭੂਮਿਕਾ।
(3) ਮੈਂ ਨਾਸਤਿਕ ਕਿਉਂ ਹਾਂ।
(4) ਪੁਸਤਕ ਡ੍ਰੀਮਲੈਂਡ ਦੀ ਭੂਮਿਕਾ
ਪ੍ਰਸਤਾਵਨਾ ਵਿੱਚ ਬਿਪਨ ਚੰਦਰ ਜੀ ਨੇ ਭਗਤ ਸਿੰਘ ਦਾ ਕਿਤਾਬਚਾ ਮੈਂ ਨਾਸਤਿਕ ਕਿਉਂ ਹਾਂ” ਦੀ ਉਥਾਨਕਾ, ਉਦੇਸ਼, ਜਿਸ ਮਾਹੌਲ ਵਿੱਚ ਲਿਖੀ ਗਈ ਅਤੇ ਸਮੇਂ ਦਾ ਉਲੇਖ ਕੀਤਾ ਹੈ।
ਭੂਮਿਕਾ ਵਿੱਚ, ਭਗਤ ਸਿੰਘ ਦੀ ਮੁੱਢਲੀ ਵੀਚਾਰਧਾਰਾ, ਕਾਲਜ ਵੇਲੇ ਦੇ ਪੁਸਤਕ ਅਧਿਐਨ ਪਿੱਛੋਂ ਮਾਨਸਿਕ ਪ੍ਰਵਿਰਤੀ ਅਤੇ ਨਾਸਤਿਕ ਬਿਰਤੀ ਦਾ ਵਿਸਲੇਸ਼ਨ ਕੀਤਾ ਹੈ।
ਅਗਲੇ ਭਾਗ ਵਿੱਚ ਭਗਤ ਸਿੰਘ ਦੀ ਮੂਲ ਕ੍ਰਿਤ ਪੇਸ਼ ਕੀਤੀ ਹੈ ਅਤੇ ਅ੫ੀਰ ਵਿੱਚ ਪ੍ਰਸਿੱਧ ਕ੍ਰਾਂਤੀਕਾਰੀ ਦੇਸ ਭਗਤ ਸ਼ਹੀਦ ਲਾਲਾ ਰਾਮ ਸਰਨਦਾਾਸ ਦੀ ਕਿਤਾਬ ॥ਡਰੀਮਲੈਂਡਤ (ਣਗਕ਼ਠ;਼ਅਦ) ਦੀ ਭਗਤ ਸਿੰਘ ਦੀ ਭਮਿਕਾ, ਵੱਲੋਂ ਲਿਖੀ ॥ਐਨ ਇੰਟ੍ਰੋਡਕਸ਼ਨ ਟੂ ਦੀ ਡਰੀਮ ਲੈਂਡ ਦਾ ਵੇਰਵਾ ਦਿੱਤਾ ਹੈ।
ਮਜੇ ਦੀ ਗੱਲ ਹੈ ਕਿ ਸਾਰੀ ਕਿਤਾਬ ਵਿੱਚ ਇਕ ਵਾਰੀ ਭੀ ਕਿਤੇ ਭਾਈ ਰਣਧੀਰ ਸਿੰਘ ਦਾ ਨਾਉਂ ਨਹੀਂ ਆਇਆ। ਜਿਹੜੇ ਬੰਦੇ ਇਹ ਕੋਰਾ ਝੂਠ ਬੋਲਕੇ ਪਾਠਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਭਾਈ ਸਾਹਿਬ ਨੇ ਮੁਲਾਕਾਤ ਸਮੇਂ ਸਰਦਾਰ ਭਗਤ ਸਿੰਘ ਨੂੰ ॥ਹੰਕਾਰੀ ਕਿਹਾ ਸੀ, ਦਾ ਸਪਸ਼ਟੀਕਰਨ ਇਸ ਕਿਤਾਬ ਤੋਂ ਮਿਲ ਜਾਂਦਾ ਹੈ।
ਸਰਦਾਰ ਭਗਤ ਸਿੰਘ ਆਪਣੀ ਪੁਸਤਕ ਮੈਂ ਨਾਸਤਕ ਕਿਉਂ ਹਾਂ” ਦੇ ਅਰੰਭ ਵਿੱਚ ਹੀ ਲਿਖ ਰਿਹਾ ਹੈ “ਪਰ ਆਪਣੇ ਕੁਝ ਮਿੱਤਰਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਮੇਰੇ ਕੁਝ ਦੋਸਤ (ਜੇ ਮੈਂ ਉਨ੍ਹਾਂ ਨੂੰ ਆਪਣਾ ਦੋਸਤ ਮਨ ਕੇ ਬਹੁਤ ਜ਼ਿਆਦਾਆ ਹੱਕ ਨਹੀਂ ਜਤਾ ਰਿਹਾ ਹਾਂ ਤਾਂ) ਮੇਰੇ ਨਾਲ ਥੋੜ੍ਹੇ ਜਿਹੇ ਮੇਲਜੋਲ ਮਗਰੋਂ ਹੀ ਇਸ ਨਤੀਜੇ ਤੇ ਪਹੁੰਚ ਗਏ ਕਿ ਮੈਂ ਪਰਮਾਤਮਾ ਦੀ ਹੋਂਦ ਨੂੰ ਨਕਾਰ ਕੇ ਬੜੀ ਜਿਆਦਤੀ ਕਰ ਰਿਹਾ ਹਾਂ ਅਤੇ ਇਹ ਮੇਰੇ ਵਿੱਚ ਘੁਮੰਡ ਹੈ ਜਿਸ ਨੇ ਮੈਨੂੰ ਇਸ ਅਵਿਸਵਾਸ਼ ਲਈ ਪ੍ਰੇਰਿਤ ਕੀਤਾ ਹੈ।”
ਭਗਤ ਸਿੰਘ ਦੀ ਇਸ ਲਿਖਤ ਤੋਂ ਪ੍ਰਗਟ ਹੰਦਾ ਹੈ ਕਿ ਇਹ, ਜੇਲ੍ਹ ਜਾਣ ਤੋਂ ਪਹਿਲਾਂ ਦੀ ਆਪਣੇ ਕਾਮਰੇਡ ਮਿੱਤਰਾਂ ਦੀ ਟਿੱਪਣੀ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ ਨਾ ਕਿ ਭਾਈ ਸਾਹਿਬ ਨਾਲ ਮੁਲਾਕਾਤ ਤੋਂ ਪਿੱਛੋਂ। ਪਰ ਕਾਮਰੇਡਾਂ ਵੱਲੋਂ ਧੂੰਆਧਾਰ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਭਾਈ ਸਾਹਿਬ ਦੀ ਮੁਲਾਕਾਤ ਪਿੱਛੋਂ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਹੀ ਲਿਖੀ ਗਈ ਸੀ।
ਇਸ ਪੁਸਤਕ ਦੀ ਪ੍ਰਸਤਾਵਨਾ ਦੇ ਪਹਿਲੇ ਪਨੇ ਤੇ ਪ੍ਰੋ਼ ਬਿਪਨ ਚੰਦਰ ਜੀ ਲਿਖਦੇ ਹਨ “॥ਭਗਤ ਸਿੰਘ ਨੇ ਜੇਲ੍ਹ ਵਿੱਚ ਚਾਰ ਪੁਸਤਕਾਂ ਲਿਖੀਆਂ ਅਤੇ ਇਕ ਪਰਚਾ ਲਿਖਿਆ ਸੀ, ਜੋ ਬਦਕਿਸਮਤੀ ਨਾਲ ਉਨ੍ਹਾਂ ਦੀਆਂ ਜੇਲ੍ਹ ਵਿੱਚੋਂ ਚੋਰੀ੍ ਛੁਪੇ ਲਿਆਉਣ ਦੇ ਚੱਕਰ ਵਿੱਚ ਹੀ ਗੁਆਚ ਗਈਆਂ। ਇਨ੍ਹਾਂ ਲਿਖਤਾਂ ਨੂੰ ਆਪਣੇ ਕੋਲ ਰੱਖਣ ਦੇ ਜੁਰਮ ਵਿੱਚ ਹਰਜਾਨੇ ਦੀ ਭਾਰੀ ਰਕਮ ਦੇ ਡਰ ਕਾਰਨ, ਇਹ ਇਕ ਹੱਥ ਤੋਂ ਦੂਸਰੇ ਹੱਥ ਜਾਂਦੀਆਂ ਰਹੀਆਂ ਤੇ ਇਸ ਦੌਰਾਨ ਹੀ ਕਿਧਰੇ ਗੁੰਮ ਹੋ ਗਈਆਂ।”
ਜੇਲ੍ਹ ਵਿੱਚੋਂ ਬਾਹਰ ਲਿਆਉਣ ਵਾਲਾ/ਵਾਲੇ ਨਿਸਚੇ ਹੀ ਭਗਤ ਸਿੰਘ ਦੇ ਖਾਸ ਸਾਥੀ ਹੀ ਹੋ ਸਕਦੇ ਹਨ। ਅਸੀਂ ਕਦੇ ਅੰਦਾਜ਼ਾ ਹੀ ਨਹੀ ਕਰ ਸਕਦੇ ਕਿ ਭਗਤ ਸਿੰਘ ਦੇ ਇਨੇ ਨਜ਼ਦੀਕੀ ਸਾਥੀ ਇੰਨੇ ਡਰਪੋਕ ਹੋਣਗੇ ਕਿ ਹਰਜਾਨਾ ਭਰਨ ਦੇ ਡਰ ਤੋਂ ਆਪਣੇ ਪਿਆਰੇ ਰਹਿਬਰ ਦੀਆਂ ਮੌਲਿਕ ਲਿਖਤਾਂ ਹੀ ਗੁੰਮ ਕਰ ਦੇਣ ਅਤੇ ਹੁਣ ਤੱਕ ਦੇ ਲੰਮੇ ਸਮੇਂ ਤੱਕ ਇਹ ਲੱਭ ਨਹੀਂ ਸਕੀਆਂ।
ਅੱਗੇ ਪ੍ਰੋ਼ ਬਿਪਨ ਚੰਦਰ ਜੀ ਲਿਖਦੇ ਹਨ ਸ਼ਹਾਦਤ ਤੋਂ ਕੁਝ ਦਿਨ ਜਾਂ ਕੁਝ ਹਫਤੇ ਪਹਿਲਾਂ ਲਿਖਿਆ ਗਿਆ ਇਹ ਪਰਚਾ “ਮੈਂ ਨਾਸਤਕ ਕਿਉਂ ਹਾਂ, ਖੁਸ਼ਕਿਸਮਤੀ ਨਾਲ ਉਨ੍ਹਾਂ ਦੇ ਪਿਤਾ ਹੱਥੀਂ ਚੋਰੀ ਛੁਪੇ ਜੇਲ੍ਹ ਤੋਂ ਬਾਹਰ ਆ ਗਿਆ। ਉਨ੍ਹਾਂ ਨੇ ਇਸ ਪਰਚੇ ਨੂੰ ਜੂਨ 1931 ਦੀ ਹਫਤਾਵਾਰੀ ਅਖ਼ਬਾਰ ( The people ) ਵਿਚ ਪ੍ਰਕਾਸਿ਼ਤ ਕਰਵਾਇਆ। ਇਸ ਅਖਬਾਰ ਦੀ ਸਥਾਪਨਾ ਲਾਲਾ ਲਾਜਪਤ ਰਾਏ ਨੇ ਕੀਤੀ। ਸੀ ਅਤੇ ਇਸ ਦੇ ਸੰਪਾਦਕ ਲਾਲਾ ਫਕੀਰ ਚੰਦ ਸਨ।
ਇਸ ਗੱਲ ਨੂੰ ਗਹਿਰਾਈ ਨਾਲ ਘੋਖਿਆਂ ਪਤਾ ਚੱਲੇਗਾ ਕਿ ਆਰੀਆ ਸਮਾਜ” ਅਤੇ ਆਰੀਆ ਸਮਾਜੀ ਲਾਲਾ ਲਾਲਾ ਲਾਜਪਤ ਰਾਏ ਨਾਸਤਿਕ ਨਹੀਂ ਸੀ। ਇਸ ਅਖਬਾਰ ਵਿੱਚ, ਪੁਰ੍ਜੋਰ, ਰੱਬ ਨੂੰ ਖੰਡਣ ਵਾਲੀ ਲਿਖਤ ਕਿਵੇਂ ਛਪ ਸਕਦੀ ਹੈ? ਫਿਰ ਲਾਲਾ ਲਾਜਪਤ ਰਾਏ ਦਾ ਦਿਹਾਂਤ ਇਸ ਰਚਨਾ ਤੋਂ ਪਹਿਲਾਂ ਹੋ ਗਿਆ ਸੀ। ਇਸ ਪੁਸਤਕ ਦੇ ਪ੍ਰਕਾਸ਼ਨ ਦਾ ਸੰਮਤ ਤਤਕਰੇ ਵਾਲੇ ਪਨੇ ਤੋਂ ਪਹਿਲਾਂ ਦੇ ਪਨੇ ਦੇ ਹੇਠਾਂ 2007 ਹੈ । ਪਹਿਲੇ ਪ੍ਰਕਾਸ਼ਨ ॥1931@ ਤੋਂ ਪਿੱਛੋਂ ਇਸ ਦੇ ਦੁਬਾਰਾ ਪ੍ਰਕਾਸ਼ਨ ਦਾ ਕੋਈ ਵੇਰਵਾ ਇਸ ਕਿਤਾਬ ਵਿੱਚੋਂ ਕਿਤੇ ਨਹੀਂ ਮਿਲਦਾ। 1931 ਤੋਂ ਪਿੱਛੋਂ 2007 ਤੱਕ 76 ਸਾਲ ਦੇ ਲੰਮੇ ਦੇ ਸਮੇਂ ਤੱਕ ਇਸ ਪੁਸਤਕ ਦੇ ਗੁੰਮ ਰਹਿਣ ਦਾ ਕੀ ਕਾਰਨ ਹੈ, ਕੁਝ ਪਤਾ ਨਹੀਂ ਚੱਲਦਾ। ਇਸ ਪਿੱਛੇ ਕੋਈ ਗਹਿਰਾ ਰਾਜ਼ ਛੁਪਿਆ ਹੋਇਆ ਹੈ ਜੋ ਕਿ ਅੱਗੇ ਜਾ ਕੇ ਪ੍ਰਗਟ ਕਰਾਂਗੇ।
ਭਾਈ ਰਣਧੀਰ ਸਿੰਘ ਜੀਵਨ (ਜੇਲ੍ਹ ਯਾਤਰਾ ਦਾ ਸਮਾਂ) ਦੀਆਂ ਸੱਚੀਆਂ ਘਟਨਾਵਾਂ ਜੋ ਉਨ੍ਹਾਂ ਆਪਣੇ ਮਿੱਤਰ ਗਿਆਨੀ ਨਾਹਰ ਸਿੰਘ ਨੂੰ ਲਿਖੀਆਂ ਦੀ ਪੁਸਤਕ “ਜੇਲ੍ਹ ਚਿੱਠੀਆਂ” ਦੀ ਪਹਿਲੀ ਐਡੀਸ਼ਨ ਦਾ ਪਹਿਲਾ ਅਤੇ ਦੂਜਾ ਹਿੱਸਾ 1936 ਵਿੱਚ ਅਤੇ ਤੀਸਰਾ ਹਿੱਸਾ 1938 ਵਿੱਚ ਛਪਿਆ। ਦੋਨਾਂ ਭਾਗਾਂ ਨੂੰ ਇੱਕਠਾ ਕਰਕੇ ਅਤੇ ਹੋਰ ਵਾਧਾ ਕਰਕੇ ਇਹ ਪੁਸਤਕ ਜਨਵਰੀ 1951 ਵਿੱਚ ਛਾਪੀ ਗਈ। ਤੀਜੀ ਵਾਰ ਤਿੰਨੇ ਹਿੱਸੇ ਇੱਕਠੇ ਕਰਕੇ 1956 ਵਿੱਚ, ਉਸ ਪਿੱਛੋਂ ਉਹ ਲਗਾਤਾਰ ਛਪ ਰਹੀ ਹੈ ਅਤੇ ਚੌਧਵੀਂ ਵਾਰ 2010 ਵਿੱਚ ਛਪੀ ਹੈ।
ਭਾਈ ਰਣਧੀਰ ਸਿੰਘ ਜੀ ਦਾ ਅਕਾਲ ਚਲਾਣਾ 16 ਅਪ੍ਰੈਲ 1961 ਨੂੰ ਉਨ੍ਹਾਂ ਦੇ ਲੜਕੇ ਭਾਈ ਬਲਬੀਰ ਸਿੰਘ ਦੀ ਕੋਠੀ ਨੰ਼ 79 ਮਾਡਲ ਟਾਊਨ ਲੁਧਿਆਣਾ ਵਿੱਚ ਹੋਇਆ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਕਿਤਾਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਹੁੰਦਿਆਂ ਤਿੰਨ ਵਾਰੀ ਛਪ ਚੁੱਕੀ ਸੀ।
ਇਹ ਨਹੀਂ ਹੋ ਸਕਦਾ ਕਿ ਕਿਸੇ ਕਾਮਰੇਡ ਨਾਸਤਕੀ ਬੰਦੇ ਨੇ ਇਹ ਕਿਤਾਬ ਨਾ ਪੜ੍ਹੀ ਹੋਵੇ ਜਾਂ ਕਿਸੇ ਨਾਸਤਿਕ ਨੇ ਇਸ ਕਿਤਾਬ ਅੰਦਰ ਵਰਨਿਤ ਭਗਤ ਸਿੰਘ ਦੀ ਮੁਲਾਕਾਤ ਦੇ ਵੇਰਵਿਆਂ ਦਾ ਪਤਾ ਨਾ ਲੱਗਾ ਹੋਵੇ। ਪਰ ਕਿਉਂਕਿ ਭਾਈ ਸਾਹਿਬ ਦੇ ਜੀਵਨ ਕਾਲ ਦੇ ਨਾਸਤਿਕ ਸਾਥੀ, ਭਾਈ ਸਾਹਿਬ ਦੇ ਆਚਾਰ, ਵਿਵਹਾਰ, ਕਿਰਾਦਾਰ ਅਤੇ ਆਤਮਿਕ ਔਜ ਤੋਂ ਭਲੀ ਪ੍ਰਕਾਰ ਜਾਣੂ ਸਨ। ਇਸ ਲਈ ਕਿਸੇ ਇਕ ਬੰਦੇ ਨੇ ਭੀ ਇਸ ਮੁਆਮਲੇ ਬਾਰੇ ਕਿੰਤੂ੍ ਪ੍ਰੰਤੂ ਨਹੀਂ ਕੀਤਾ। ਜੇਲ੍ਹ ਚਿੱਠੀਆਂ ਦੇ ਪਸਾਰ, ਪ੍ਰਸਾਰਣ ਅਤੇ ਲੋਕ ਪ੍ਰਿਆ ਨਾਲ ਨਾਸਤਕੀ ਵੀਚਾਰਧਾਰਾ ਦੇ ਪਰਖਚੇ ਉੱਡ ਗਏ ਹਨ। ਇਸ ਲਈ ਨਵੇਂ ਜਨਮੇ ਨਾਸਤਿਕ ਛੋਕਰੂਆਂ ਨੇ ਹਾਲ ਪਾਹਰਿਆ ਪਾ ਰੱਖਿਆ ਹੈ। ਇਨ੍ਹਾਂ ਦਾ ਇਹ ਖੁੜਦੁੰਬ ਤਕਰੀਬਨ 1990 ਦੇ ਆਸ੍ਪਾਸ ਸੁ਼ਰੂ ਹੋਇਆ ਹੈ। ਇਸ ਦਾ ਇਕ ਵੱਡਾ ਕਾਰਨ ਨਾਸਤਕੀ ਟੋਲੇ ਦਾ ਸਿੱਖੀ ਭੇਸ ਵਿੱਚ ਘੁਸਪੈਠ ਕਰਕੇ ਸਿੱਖ ਮਿਸ਼ਨਰੀ ਕਾਲਜ ਦੇ ਨਾਮ ਹੇਠ ਭਾਈ ਰਣਧੀਰ ਨੂੰ ਬ੍ਰਹਮਣਵਾਦੀ ਪ੍ਰਚਾਰ ਕੇ ਭੰਡਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਇਨ੍ਹਾਂ ਨੇ ਪਹਿਲਾਂ ਭਾਈ ਵੀਰ ਸਿੰਘ ਜੀ ਨਾਲ ਕੀਤਾ ਸੀ। ਮੈਂ 1977 ਤੋਂ ਸਿੱਖ ਮਿ੪ਨਰੀ ਕਾਲਜ ਵੱਲੋਂ ਪ੍ਰਕਾਸਿ਼ਤ ਸਾਹਿਤ ਪੜ੍ਹਦਾ ਆ ਰਿਹਾ ਹਾਂ। ਇਨ੍ਹਾਂ ਨੇੇ ਕਦੇ ਭੀ ਭਾਈ ਵੀਰ ਸਿੰਘ ਜਾਂ ਭਾਈ ਰਣਧੀਰ ਸਿੰਘ ਜੀ ਬਾਰੇ ਕੁਝ ਨਹੀਂ ਲਿਖਿਆ। ਗਿਆਨੀ ਸੰਤ ਸਿੰਘ ਜੀ ਮਸਕੀਨ ਦਾ ਟੀ਼ਵੀ਼ ਤੋਂ ਪ੍ਰਸਾਰਣ ਹੋਣ ਨਾਲ, ਇਹ ਭਾਈ ਪਿੰਦਰਪਾਲ ਸਿੰਘ ਜੀ ਦੀ ਟੀ਼ਵੀ਼ ਤੇ ਆ ਰਹੀ ਕਥਾ ਅਤੇ ਸੁਕ੍ਰਿਤ ਟ੍ਰਸਟ ਦੀਆਂ ਗਤੀਵਿਧੀਆਂ ਅਤੇ ਗੁਰੂ ਕੇ ਪਿਆਰ ਵਾਲੀਆਂ ਰੂਹਾਂ ਦੀ ਫਿਟਕਾਰਾਂ ਤੋਂ ਪਰੇਸਾ਼ਨ ਹੋ ਕੇ, ਇਹ ਪਿਛਲੇ ਸਾਲ ਤੋਂ ਭਾਈ ਵੀਰ ਸਿੰਘ ਜੀ ਵਾਰੇ ਤਾਂ ਕੁਝ ਲਿਖਣ ਲੱਗ ਪਏ; ਪਰ ਭਾਈ ਰਣਧੀਰ ਸਿੰਘ ਜੀ ਨੂੰ ਹੁਣ ਭੀ ਇਨ੍ਹਾਂ ਨੇ ਨਜ਼ਰ ਅੰਦਾਜ਼ ਕਰ ਰੱਖਿਆ ਹੈ।
ਇਸ ਸਾਰੀ ਵਾਰਤਾ ਨੂੰ ਪੜ੍ਹ ਕੇ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਕਾਮਰੇਡੀ ਨਾਸਤਿਕ ਕਲਮਾਂ ਕਿਸ ਤਰ੍ਹਾਂ ਝੂਠ ਬੋਲ ਕੇ ਆਮ ਪਾਠਕਾਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਇਨ੍ਹਾਂ ਅੰਦਰ ਕਿਸ ਤਰਾਂ ਸਿੱਖ ਸ਼ਖ਼ਸੀਅਤਾਂ ਅਤੇ ਸਿੱਖ ਧਰਮ ਲਈ ਨਫ਼ਰਤ ਭਰੀ ਹੋਈ ਹੈ।
ਕਨਵਰ ਅਜੀਤ ਸਿੰਘ