ਗਰਬ ਗੰਜਨੀ

ਕੀ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਨਵਾਂ ਪੰਥ ਨਹੀਂ ਚਲਾਇਆ?

ਕਨਵਰ ਅਜੀਤ ਸਿੰਘ

ਪਿਛਲੇ ਸੱਠ ਸੱਤਰ ਸਾਲਾਂ ਤੋਂ ਕਾਮਰੇਡੀ ਨਾਸਤਿਕ ਟੋਲਾ ਗੱਜ ਵੱਜ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕੇਵਲ ਸਮਾਜ ਸੁਧਾਰਕ ਸੀ ਉਨ੍ਹਾਂ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ।ਇਸ ਦੀ ਸ਼ੁਰੂਆਤ ਤਾਂ ਪ੍ਰੀਤਲੜੀ ਮਾਸਕ ਦੇ ਸੰਚਾਲਕ ਗੁਰਬਖਸ਼ ਸਿੰਘ ਉਰਫ ਦਾਰ ਜੀ ਨੇ ਕੀਤੀ ਸੀ।ਪਰ ਇਸ ਦਾ ਬਹੁਤਾ ਪ੍ਰਚਾਰ ਭਗਤ ਸਿੰਘ ਦੀ ਸੋਚ ਦੇ ਮਾਲਕਾਂ ਅਤੇ ਤਰਕਸ਼ੀਲ ਟੋਲੇ ਨੇ ਕੀਤਾ ਹੈ। ਪੰਜਾਬ ਦੇ ਜੰਮਪਲ ਇਨ੍ਹਾ ਬਿਗੜ ਪੰਥੀਆਂ ਨੂੰ ਸਿੱਖੀ ਸਿਧਾਂਤ, ਇਤਿਹਾਸ ਅਤੇ ਰਹੁ-ਰੀਤਾਂ ਦਾ ਚੰਗੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਸਿੱਖਾਂ ਨੂੰ ਚਿੜਾਉਣ ਅਤੇ ਜ਼ਲੀਲ ਕਰਨ ਲਈ,ਆਦਤ ਤੋਂ ਮਜਬੂਰ ਇਹ ਨਿੱਤ ਨਵੇਂ ਸੋ਼ਸੇ਼ ਛੱਡਦੇ ਰਹਿੰਦੇ ਹਨ। ਕਿਉਂਕਿ ਇਨ੍ਹਾਂ ਦਾ ਆਪਣਾ ਕੋਈ ਧਰਮ ਨਹੀਂ ਅਤੇ ਨਾ ਕੋਈ ਰਹਿਤ ਮਰਯਾਦਾ ਹੈ ਬੱਸ ਅਵਾਰਾ ਪਸ਼ੂਆਂ ਵਾਂਗ ਧਾਰਮਿਕ ਬੰਦਿਆਂ ਨੂੰ ਹੁੱਡ ਮਾਰਨਾ ਇਨ੍ਹਾਂ ਦਾ ਧਰਮ ਹੈ। ਅੱਜ ਅਸੀਂ ਇਸ ਵਿਵਾਦ ਦਾ ਨਿਰਣਾ ਕਰਾਂਗੇ।

ਗੁਰੂ ਨਾਨਕ ਪਾਤਸ਼ਾਹ ਦੇ ਸੰਸਾਰ ਆਗਮਨ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਨਾਂ ਤਾਂ ਰੱਬ ਵਾਰੇ ਕੁਝ ਪਤਾ ਸੀ ਨਾ ਰੱਬ ਦੀ ਪ੍ਰਾਪਤੀ ਵਾਰੇ ਅਤੇ ਨਾ ਹੀ ਪਤਾ ਸੀ ਕਿ ਵਾਹਿਗੁਰੂ ਤੋਂ ਕੀ ਮੰਗਣਾ ਹੈ।

ਸਾਰਾ ਦੇਸ਼ ਭੰਬਲਭੂਸੇ ਵਿੱਚ ਪਿਆ ਹੋਇਆ ਸੀ। ਕੋਈ ਦਰਖਤਾਂ ਨੂੰ ਪੂਜ ਰਿਹਾ ਸੀ, ਕੋਈ ਪਸ਼ੂਆਂ ਨੂੰ, ਜਿਵੇਂ ਸੱਪ,ਨੰਦੀ ਬੈਲ,ਗਰੁੜ ਆਦਿ ਇੱਥੋਂ ਤੱਕ ਕਿ ਬੀਕਾਨੇਰ ਇਕ ਚੂਹਿਆਂ ਦਾ ਮੰਦਰ ਹੈ ਜਿੱਥੇ ਚੂਹਿਆਂ ਨੂੰ ਤਰਾਂ ਤਰਾਂ ਦੀ ਮਠਿਆਈ ਖੁਆਈ ਜਾਂਦੀ ਹੈ ਤਾਂ ਕਿ ਕਲਿਆਣ ਹੋ ਜਾਵੇ। ਇਸ ਤੋਂ ਉੱਪਰ ਕੁਝ ਸੂਝ ਵਾਲੇ ਦੇਵੀ ਦੇਵਤਿਆਂ ਦੀ ਜਾਂ ਅਵਤਾਰਾਂ ਜਾਂ ਤ੍ਰੈ ਦੇਵ(ਬ੍ਰਹਮਾ ਵਿਸ਼ਨੂੰ ਮਹੇਸ਼ ਆਦਿ )ਦੀ ਮੂਰਤੀਆਂ ਦੀ ਪੂਜਾ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਇਸ ਵਾਰੇ ਕਿਹਾ ਕਿ;

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।।

ਅਰਥ:ਦੇਵੀ ਦੇਵਤਿਆਂ ਦੀ ਪੂਜਾ ਕੀ ਕਰੀਏ ਭਾਈ, ਮੈਂ ਉਨ੍ਹਾਂ ਤੋਂ ਕੀ ਮੰਗਾਂ ਤੇ ਉਹ ਮੈਨੂੰ ਕੀ ਦੇਣਗੇ। ਕਿਉਂਕਿ ਜੋ ਮੈਨੂੰ ਚਾਹੀਦਾ ਹੈ(ਨਿਰੰਕਾਰ ਦੀ ਪ੍ਰੇਮਾ ਭਗਤੀ ) ਉਹ ਇਨ੍ਹਾਂ ਕੋਲ ਹੈ ਨਹੀਂ ਅਤੇ ਜੋ ਇਨ੍ਹਾਂ ਕੋਲ ਹੈ (ਪਦਾਰਥੀ ਸੁੱਖ ) ਉਸ ਦੀ ਮੈਨੂੰ ਕੋਈ ਲੋੜ ਨਹੀਂ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਆਦਿ ਤਾਂ ਪ੍ਰਮੇਸ਼ਰ ਦੀ ਕਿਰਤ ਹਨ ਅਤੇ ਉਸ ਦੇ ਹੁਕਮ ਅਨੁਸਾਰ ਕੰਮ ਕਰਦੇ ਹਨ। ਕੁਝ ਹੋਰ ਜਲ ਦੇਵਤਾ,ਅਗਨੀ ਦੇਵਤਾ ਅਤੇ ਵਾਯੂ ਦੇਵਤਾ ਦੇ ਪੂਜਾਰੀ ਸਨ।ਇਸ ਤਰਾਂ ਸਾਰਾ ਦੇਸ਼ ਭੰਬਲਭੂਸੇ ਵਿੱਚ ਪਿਆ ਹੋਇਆ ਸੀ।

ਜਿਸਨੂੰ ਗੁਰੂ ਸਾਹਿਬ ਆਪਣਾਂ ਪ੍ਰਮਾਤਮਾ ਮੰਨਦੇ ਹਨ ਉਸ ਦੀ ਪਰਿਭਾਸ਼ਾ ਗੁਰੂ ਸਾਹਿਬ ਨੇ ਮੂਲ ਮੰਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ

ਅਰੰਭ ਵਿਚ ਇੰਜ ਲਿਖੀ ਹੈ;

ਇਕ ਓਅੰਕਾਰ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।

ਹੁਣ ਤਰਕਸ਼ੀਲ, ਨਾਸਤਿਕ ਟੋਲਾ ਗੁਰੂ ਸਾਹਿਬ ਨੂੰ ਸਮਾਜ ਸੁਧਾਰਕ ਕਹਿਣ ਵਾਲੇ ਦੱਸਣ ਕਿ ਪ੍ਰਮਾਤਮਾ ਦੀ ਇਹ ਪ੍ਰਿਭਾਸਾ਼ ਹਿੰਦੂਆਂ ਮੁਸਲਮਾਨਾਂ ਜਾਂ ਇਸਾਈਆਂ ਦੇ ਕਿਸ ਗ੍ਰੰਥ ਵਿੱਚ ਲਿਖੀ ਹੋਈ ਹੈ।ਕੀ ਇਹ ਨਵਾਂ ਸਿਧਾਂਤ ਨਹੀਂ ਹੈ ?

ਅਗਿਆਨਤਾ ਵੱਸ,ਜਦ ਰੱਬ ਦਾ ਹੀ ਪਤਾ ਨਹੀਂ ਤਾਂ ਪ੍ਰਾਪਤੀ ਦਾ ਸਹੀ ਢੰਗ ਕਿੱਥੋਂ ਮਿਲਣਾ ਸੀ,ਇਸ ਲਈ ਗਰਮੀਆਂ ਵਿਚ ਚਾਰੇ ਪਾਸੇ ਅੱਗ ਬਾਲ ਕੇ ਵਿਚ ਬੈਠਣਾ, ਸਰਦੀਆਂ ਵਿੱਚ ਠੰਢੇ ਪਾਣੀ ਦੇ ਜਲਧਾਰੇ ਕਰਨਾ,ਭੁੱਖੇ ਰਹਿਣਾ, ਤੀਰਥਾਂ ਦਾ ਰਟਨ ਕਰਨਾ, ਜੰਗਲਾਂ ਵਿਚ ਜਾ ਕੇ ਕੰਦ ਮੂਲ ਖਾਣਾ ਜਾਂ ਫਿਰ ਧਾਰਮਿਕ ਗ੍ਰੰਥਾਂ ਦਾ ਪਠਨ-ਪਾਠਨ ਕਰਨਾ ਹੀ ਕਲਿਆਣਕਾਰੀ ਮੰਨ ਲਿਆ ਸੀ। ਜਿਸ ਵਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ”ਬੇਦ ਪੜਹਿ ਤੈ ਬਾਦਿ ਵਖਾਣੈ ” ਭਾਵ ਧਾਰਮਿਕ ਗ੍ਰੰਥ ਪੜ੍ਹ ਕੇ ਹੌਮੇ ਅਧੀਨ ਵਾਦ-ਵਿਵਾਦ ਬਹਿਸਾਂ ਕਰਨੀਆਂ ਮਨੋਰਥ ਸੀ।ਯਾ ਫਿਰ ਮਹਾਰਾਜ ਦੱਸਦੇ ਹਨ;

ਸਿਮ੍ਰਿਤਿ ਸਾਸਤ੍ਰ ਪਾਪ ਪੁੰਨ ਵੀਚਾਰਦੇ ਤਤੈ ਸਾਰਿ ਨ ਜਾਣੀ।।

ਭਾਵ, ਇਨ੍ਹਾਂ ਧਾਰਮਿਕ ਗ੍ਰੰਥਾਂ ਵਿੱਚ,ਪਾਪ ਕੀ ਹੈ ਅਤੇ ਪੁੰਨ ਕੀ ਹੈ ਸਿਰਫ ਇਸ ਦਾ ਵੀਚਾਰ ਹੈ। ਗੁਰਮਤਿ ਅਨੁਸਾਰ ਪ੍ਰੇਮਾ ਭਗਤੀ ਦਾ ਇਥੇ ਅਭਾਵ ਹੈ।

ਇਸ ਤੋਂ ਅੱਗੇ ਹੋਮ ਜੱਗ ਕਰਨਾ ਜਿਸ ਵਿਚ ਕਈ ਵਾਰ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ ਅਤੇ ਪੁੰਨ ਦਾਨ ਕਰਨ ਨੂੰ ਕਲਿਆਣਕਾਰੀ ਮੰਨ ਲਿਆ ਸੀ।ਇਸ ਪਿੱਛੇ ਭਾਵਨਾ ਹੋਰ ਹੁੰਦੀ ਸੀ,” ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ।।”ਭਾਵ ਦਾਨ ਇਸ ਲਈ ਕਰਦੇ ਸਨ ਕਿ ਅੱਗੇ ਦਰਗਾਹ ਵਿਚ ਇਸ ਦਾ ਕਈ ਗੁਣਾ ਵੱਧ ਮਿਲੇਗਾ ਜਾਂ ਫਿਰ ਸੰਸਾਰ ਵਿੱਚ ਸੋਭਾ ਲੈਣ ਲਈ ਕਰਦੇ ਸਨ।ਇਸ ਦਾਨ ਪੁੰਨ ਲੈਣ ਦਾ ਹੱਕਦਾਰ ਵੀ ਕੇਵਲ ਬ੍ਰਾਹਮਣ ਹੁੰਦਾ ਸੀ।ਇਸ ਸਾਰੇ ਵਰਤਾਰੇ ਦਾ ਵਰਨਣ ਗੁਰਬਾਣੀ ਦੇ ਇਸ ਸ਼ਬਦ ਵਿਚ ਮਿਲਦਾ ਹੈ;

ਹਰਿ ਬਿਨੁ ਅਵਰ ਕ੍ਰਿਆ ਬਿਰਥੇ।।

ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ।।1।।ਰਹਾਉ।।

ਬਰਤ ਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਢੁ ਨ ਪਾਇਆ।।

ਆਗੈ ਚਲਣੁ ਅਉਰ ਹੈ ਭਾਈ ਊਹਾ ਕਾਮਿ ਨਾ ਆਇਆ।।

ਤੀਰਥ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ।।

ਊਹਾ ਕਾਮਿ

ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ।।

ਚਤੁਰ ਬੇਦ ਮੁਖਿ ਬਚਨੀ ਉਚਰੈ ਆਗੈ ਮਹਲੁ ਨਾ ਪਾਈਐ।।

ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ।।

ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰਗਰਾਮੀ।।

ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ।।ਅੰਗ216।।

ਅਬ ਕਲੂ ਆਇਓ ਰੇ।।

ਇਕੁ ਨਾਮੁ ਬੋਵਹੁ ਬੋਵਹੁ।।

ਅਨ ਰੁਤਿ ਨਾਹੀ ਨਾਹੀ।।

ਮਤੁ ਭਰਮਿ ਭੂਲਹੁ ਭੂਲਹੁ।।

ਗੁਰ ਮਿਲੇ ਹਰਿ ਪਾਏ।।ਜਿਸੁ ਮਸਤਕਿ ਹੈ ਲੇਖਾ।।ਮਨ ਰੁਤਿ ਨਾਮੁ ਰੇ।।

ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ।।  

  ਅੱਖਾਂ ਤੋਂ ਅੰਨ੍ਹੇ ਅਤੇ ਦਿਮਾਗ ਤੋਂ ਪਾਗਲ ਕਾਮਰੇਡ ਅਤੇ ਤਰਕਸ਼ੀਲ ਅਜੇ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਨੇ ਕੋਈ ਨਵਾਂ ਸਿਧਾਂਤ ਨਹੀਂ ਦਿੱਤਾ, ਨਵਾਂ ਧਰਮ ਨਹੀਂ ਚਲਾਇਆ।

ਨਾ ਪ੍ਰਮਾਤਮਾ ਵਾਰੇ ਪਤਾ ਸੀ ਨਾਹੀਂ ਪ੍ਰਾਪਤੀ ਦੇ ਢੰਗ ਦਾ ਅਤੇ ਨਾ ਹੀ ਇਹ ਪਤਾ ਸੀ ਕਿ ਮੰਗਣਾ ਕੀ ਹੈ।ਮੰਗਦੇ ਸੀ ਕਿ ਮੈਂ ਮਰਾਂ ਨਾ। ਹਰਨਾਖਸ਼ ਨੇ ਏਹੋ ਮੰਗਿਆ ਸੀ ਕਿ ਨਾ ਦਿਨ ਮਰਾਂ ਨਾ ਰਾਤ, ਨਾਂ ਅੰਦਰ ਮਰਾਂ ਨਾ ਬਾਹਰ,ਨਾ ਹਥਿਆਰ ਨਾਲ ਮਰਾਂ ਨਾਂ ਅੱਗ ਨਾਲ ਇਤਿ ਆਦਿ।।

ਨਤੀਜਾ ਕੀ ਨਿਕਲਿਆ ਕਿ ਹੰਕਾਰ ਗਿਆ ਅਤੇ ਆਪਣੇ ਆਪ ਨੂੰ ਹੀ ਭਗਵਾਨ ਸਮਝ ਲਿਆ।

ਮਜ਼ੇ ਦੀ ਗੱਲ ਹੈ ਕਿ ਸ਼ਿਵ ਜੀ ਦੀ ਭਗਤੀ ਕਰ ਕੇ ਵਰ ਪ੍ਰਾਪਤ ਕੀਤਾ ਸੀ ਅਤੇ ਵਿਸ਼ਨੂੰ ਭਗਵਾਨ ਦੇ ਭਗਤਾਂ ਨੂੰ ਮਾਰਨ ਲੱਗ ਪਿਆ।ਆਖੀਰ ਨਰਸਿੰਘ ਅਵਤਾਰ ਧਾਰ ਕੇ ਵਿਸ਼ਨੂੰ ਨੂੰ ਮਾਰਨਾ ਪਿਆ।

ਇਸੇ ਤਰ੍ਹਾਂ ਇਕ ਹੋਰ ਸ਼ਿਵ ਭਗਤ ਨੇ ਭਗਤੀ ਕਰਕੇ ਵਰ ਪ੍ਰਾਪਤ ਕੀਤਾ ਕਿ ਜਿਸ ਦੇ ਸਿਰ ਤੇ ਹੱਥ ਰੱਖਾਂ ਉਹ ਭਸਮ ਹੋ ਜਾਏ।ਮਨ ਵਿਚ ਖਿਆਲ ਆਇਆ ਕਿ ਪਰਖ ਕੇ ਦੇਖੀਏ ਵਰ ਫਲੀਭੂਤ ਵੀ ਹੋਵੇਗਾ ਕਿ ਨਹੀਂ।ਇਸ ਲਈ ਫੈਸਲਾ ਕਰ ਲਿਆ ਕਿ ਸ਼ਿਵ ਜੀ ਤੇ ਹੀ ਵਰਤੋਂ ਅਤੇ ਪਾਰਬਤੀ ਨਾਲ ਵਿਆਹ ਕਰਾਓ।ਬਸ ਜੀ! ਸ਼ਿਵ ਜੀ ਅੱਗੇ ਅੱਗੇ ਅਤੇ ਭਗਤ ਪਿੱਛੇ ਪਿੱਛੇ।ਆਖੀਰ ਸ਼ਿਵ ਜੀ ਨੇ ਪਹਾੜ ਦੀ ਖੁੱਡ ਵਿੱਚ ਆਪਣਾ ਸਿਰ ਫਸਾ ਲਿਆ। ਪਾਰਬਤੀ ਸਿਆਣੀ ਸੀ, ਕਹਿਣ ਲੱਗੀ ਵਿਆਹ ਤਾਂ ਆਪਾਂ ਕਰ ਹੀ ਲੈਣਾ ਹੈ ਪਹਿਲਾਂ ਖੁਸ਼ੀ ਮਨਾਉਣ ਲਈ ਨੱਚ ਲਈਏ। ਹੁਣ ਰਾਖ਼ਸ਼ ਨੂੰ ਨੱਚਣਾ ਨਾ ਆਵੇ ਇਸ ਲਈ ਜਿਸ ਤਰਾਂ ਪਾਰਬਤੀ ਕਰੇ ਉਸ ਦੀ ਨਕਲ ਕਰੇ। ਪਾਰਬਤੀ ਨੇ ਨਚਦਿਆਂ ਆਪਣਾ ਹੱਥ ਸਿਰ ਤੇ ਰੱਖ ਲਿਆ,ਉਸੇ ਤਰ੍ਹਾਂ ਭਗਤ ਨੇ ਕੀਤਾ ਅਤੇ ਭਸਮ ਹੋ ਗਿਆ। ਸ਼ਿਵ ਜੀ ਅਤੇ ਪਾਰਬਤੀ ਦੀ ਜਾਨ ਬਚ ਗਈ।

ਇਸ ਤੋਂ ਉੱਚੀ ਸੁਰਤਿ ਵਾਲੇ ਸਵਰਗ ਅਤੇ ਮੁਕਤੀ ਮੰਗਦੇ ਸੀ।

ਗੁਰੂ ਸਾਹਿਬ ਨੇ ਏਲਾਨੀਆ ਕਿਹਾ;

ਵਿਣੁ ਤੁਧਿ ਹੋਰ ਜੇ ਮੰਗਣਾ ਸਿਰਿ ਦੁਖਾ ਦੇ ਦੁਖ।।

ਦੇਹੁ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ।।

ਮਾਗਣਾ ਮਾਗਣ ਨੀਕਾ ਹਰਿ ਜਸੁ ਗੁਰ ਤੇ ਮਾਗਨਾ।।

ਰਾਜੁ ਨ ਚਾਹਹੁ ਮੁਕਤਿ ਨਾ ਚਾਹਹੁ ਮਨਿ ਪ੍ਰਤਿ ਚਰਨ ਕਮਲਾ ਰੇ।।

ਕਈ ਬੈਕੁੰਠ ਨਹੀਂ ਲਵੈ ਲਾਗੈ।।

ਮੁਕਤਿ ਬਪੁੜੀ ਭੀ ਗਿਆਨੀ ਤਿਆਗੈ।।

ਹਰਿ ਜੀਉ ਸੋ ਈ ਕਰਹਿ ਜੇ ਭਗਤ ਤੇਰੇ ਜਾਚਹਿ ਇਹੁ ਤੇਰਾ ਬਿਰਦੁ।।

ਕਰ ਜੋੜਿ ਨਾਨਕ ਦਾਨੁ ਮਾਗੈ ਆਪਣਿਆਂ ਸੰਤਾ ਦੇਹੁ ਹਰਿ ਦਰਸੁ।

ਜਦ ਗੁਰੂ ਨਾਨਕ ਪਾਤਸ਼ਾਹ ਨੇ ਗੁਰ ਗੱਦੀ ਭਾਈ ਲਹਿਣਾ ਜੀ ਨੂੰ ਬਖਸ਼ੀ ਤਾਂ ਪਹਿਲਾਂ ਭੇਟਾ ਅੱਗੇ ਰਖੀ ਫੇਰ ਪ੍ਰਕਰਮਾ ਕਰਕੇ ਜਦ ਭਾਈ ਲਹਿਣਾ ਜੀ ਨੂੰ ਮੱਥਾ ਟੇਕਿਆ ਤਾਂ ਸਾਰੀ ਦੁਨੀਆਂ ਹੈਰਾਨ ਹੋ ਗਈ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਲਟੀ ਗੰਗਾ ਚਲਾ ਦਿੱਤੀ। ਹਮੇਸ਼ਾ ਚੇਲਾ ਗੁਰੂ ਨੂੰ ਮੱਥਾ ਟੇਕਦਾ ਸੀ ਇਥੇ ਗੁਰੂ ਚੇਲੇ ਨੂੰ ਮਂਥਾ ਟੇਕ ਰਿਹਾ ਹੈ।

ਗੁਰੂ ਸਾਹਿਬ ਨੇ ਨਾ ਕਦੇ ਮੰਗ ਕੇ ਖਾਧਾ ਨਾ ਕਿਸੇ ਦੀ ਨਕਲ ਕੀਤੀ। ਸੰਸਾਰ ਦੇ ਧਾਰਮਿਕ ਆਗੂਆਂ ਨੇ, ਕਿਸੇ ਨੇ ਆਪਣੇ ਆਪ ਨੂੰ ਭਗਵਾਨ ਕਿਹਾ, ਕਿਸੇ ਨੇ ਖੁਦਾ ਦਾ ਬੇਟਾ, ਕਿਸੇ ਨੇ ਪੈਗੰਬਰ ਕਹਾਇਆ ਪਰ ਗੁਰੂ ਸਾਹਿਬ ਨੇ ਕਿਹਾ ;

ਹਉ ਢਾਢੀ ਵੇਕਾਰੁ ਕਾਰੈ ਲਾਇਆ।।

ਰਾਤਿ ਦਿਹੈ ਕਿ ਵਾਰ ਧੁਰਹੁ ਫੁਰਮਾਇਆ।।

ਕਰਤਾਰ ਦਾ ਨੌਕਰ ਬਣ ਕੇ ਗਰਮੀ ਸਰਦੀ ਝੱਲ ਕੇ ਰੇਗਿਸਤਾਨ ਜੰਗਲ ਬੀਆਬਾਨ ਗਾਹ ਕੇ ਛੱਬੀ ਸਾਲ ਦੁਨਿਆਂ ਦੇ ਕਲਿਆਣ ਕਰਨ ਦੀ ਜੁੰਮੇਵਾਰੀ ਨਿਭਾਈ। ਸੰਸਾਰ ਵਿੱਚ ਕੋਈ ਹੋਰ ਐਸਾ ਹੋਇਆ।

ਜਿਸ ਤਰਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵਰਗੇ ਅੱਗੇ ਹੋਰ ਨੌਂ ਗੁਰੂ ਸੰਸਾਰ ਨੂੰ ਦਿੱਤੇ ਕਿਸ ਹੋਰ ਨੇ ਕੀਤਾ ?

ਅਕਾਲ ਪੁਰਖ ਵੱਲੋਂ ਬਖ਼ਸ਼ਿਆ “ਵਾਹਿਗੁਰੂ ਮੰਤਰ “ਸੰਸਾਰ ਦੇ ਹੋਰ ਕਿਸੇ ਧਾਰਮਿਕ ਗ੍ਰੰਥ ਵਿੱਚ ਮਿਲਦਾ ਹੈ?

ਸਾਰੇ ਦੇਸ਼ ਦੇ ਸਨਾਤਨ ਧਰਮ ਦੇ ਮੰਦਰ ਦੇਵੀ ਦੇਵਤਿਆਂ ਦੇ ਨਾਉਂ ਤੇ ਬਣੇ ਹੋਏ ਹਨ ਪਰ ਗੁਰੂ ਸਾਹਿਬ ਨੇ ਪਿੰਡ ਵਸਾਇਆ ਨਾਉਂ ਰੱਖਿਆ “ਕਰਤਾਰ ਪੁਰ”ਸਿਖਾਂ ਦੇ ਕੇਂਦਰ ਅਸਥਾਨ ਦੇ ਗੁਰਦੁਆਰੇ ਦਾ ਨਾਉਂ ਹੈ”ਹਰਿਮੰਦਿਰ “।ਸਨਾਤਨ ਧਰਮ ਦੇ ਸਾਰੇ ਮੰਦਰਾਂ ਦਾ ਮੂੰਹ ਚੜ੍ਹਦੇ ਵੱਲ ਅਤੇ ਇਸਲਾਮ ਵਾਲੇ ਪੱਛਮ ਵੱਲ ਮੂੰਹ ਕਰਕੇ ਨਿਵਾਜ਼ ਅਦਾ ਕਰਦੇ ਹਨ ਪਰ ਹਰਿਮੰਦਰ ਸਾਹਿਬ ਦਾ ਡੀਜਾਈਨ ਵਿਲੱਖਣ ਹੈ। ਇਸ ਨੂੰ ਨਾਂਹ ਮੰਦਰ ਬਣਾਇਆ ਜਾ ਸਕਦਾ ਹੈ ਅਤੇ ਨਾਂਹ ਮਸਜਿਦ ਬਣ ਸਕਦੀ ਹੈ।ਇਸ ਦਾ ਗੁੰਬਦ ਵੀ ਮਸਜਿਦ ਵਰਗਾ ਨਹੀਂ ਹੈ।ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਸੁਮੇਲ ਅਤੇ ਦੋ ਨਿਸ਼ਾਨ ਸਾਹਿਬ ਦੇ ਗੁੱਝੇ ਭਾਵ ਵਾਲੀ ਕੋਈ ਇਮਾਰਤ ਸੰਸਾਰ ਵਿੱਚ ਨਹੀਂ ਹੈ।

ਸੰਸਾਰ ਦੇ ਕਿਸੇ ਧਰਮ ਨੇ ਆਪਣੇ ਧਾਰਮਿਕ ਗ੍ਰੰਥ ਨੂੰ ਉਹ ਦਰਜਾ ਨਹੀਂ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਦਾ ਹੈ।

ਗੁਰੂ ਸਾਹਿਬ ਦੀ ਬਣਾਈ “ਸੰਗਤ ਅਤੇ ਪੰਗਤ “ਦੀ ਰੀਤ,ਦੇਗ ਤੇਗ ਫਤਹਿ ਦਾ ਸੰਕਲਪ ਕਿਸੇ ਹੋਰ ਧਰਮ ਵਿੱਚ ਮਿਲਦਾ ਹੈ?

ਗੁਰੂ ਸਾਹਿਬ ਨੇ ਤਾਂ ਗਾਉਣ ਲਈ ਆਸਾ ਅਤੇ ਤੁਖਾਰੀ ਰਾਗ ਵੀ ਆਪ ਸਿਰਜੇ। ਗੁਰੂ ਸਾਹਿਬ ਦੀ ਸਭ ਤੋਂ ਜ਼ਿਆਦਾ ਬਾਣੀ ਆਸਾ ਰਾਗ ਵਿੱਚ ਹੈ ਅਤੇ ਹਰ ਰੋਜ਼ ਅੰਮ੍ਰਿਤ ਵੇਲੇ ਗਾਈ ਜਾਣ ਵਾਲੀ ਬਾਣੀ ਵਾਰ ਆਸਾ ਇਸੇ ਰਾਗ ਵਿਚ ਹੈ। ਗੁਰੂ ਸਾਹਿਬ ਨੇ ਗਾਉਣ ਲਈ ਤਾਲਾਂ ਵੀ ਆਪ ਸਿਰਜੀਆਂ। ਪੜਤਾਲ ਗਾਇਕੀ ਗੁਰੂ ਘਰਾਂ ਤੋਂ ਸਿਵਾ ਹੋਰ ਕਿਤੇ ਨਹੀਂ ਗਾਈ ਜਾਂਦੀ।

ਸੰਸਾਰ ਦੀਆਂ ਸਾਰੀਆਂ ਜੰਗਾਂ ਜ਼ਰ ਜ਼ੋਰੂ ਜ਼ਮੀਨ ਲਈ ਹੋਈਆਂ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਜਿੱਤੀਆਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇਰਾਂ ਜੰਗਾਂ ਵਿੱਚ ਮੁਕੰਮਲ ਜਿੱਤ ਹਾਸਲ ਕੀਤੀ ਨਾ ਕੋਈ ਜੰਗੀ ਕੈਦੀ ਬਣਾਇਆਂ ਨਾਂ ਕਿਸੇ ਦੀ ਇਕ ਇੰਚ ਜ਼ਮੀਨ ਤੇ ਕਬਜ਼ਾ ਕੀਤਾ।

ਗੁਰੂ ਸਾਹਿਬ ਦੀਆਂ ਵਿਲੱਖਣ ਵਡਿਆਈਆਂ ਪੂਰਨ ਤੌਰ ਤੇ ਵਰਨਣ ਕਰਨ ਲਈ ਇਕ ਕਿਤਾਬ ਬਣਾਈ ਜਾ ਸਕਦੀ ਹੈ। ਅਸੀਂ ਤਾਂ ਇੱਥੇ ਕੁਝ ਭੋਰ ਚੋਰ ਹੀ ਲਿਖਿਆ ਹੈ।

ਗੁਰੂ ਸਾਹਿਬ ਜੀ ਦੇ ਸਿਰਜੇ ਖਾਲਸਾ ਪੰਥ ਦੀ ਵਿਲੱਖਣ ਸ਼ਖ਼ਸੀਅਤ ਅਤੇ ਕਿਰਦਾਰ ਪਿਛਲੇ ਸਾਲ ਕਿਸਾਨ ਮੋਰਚੇ ਅਤੇ ਕਰੋਨਾ ਕਾਲ ਵਿੱਚ ਸਾਰੇ ਸਾਰੇ ਸੰਸਾਰ ਵਿੱਚ ਉਘੜ ਕੇ ਸਾਹਮਣੇ ਆਈ ਹੈ, ਜਿਸ ਨੂੰ ਯੂ ਐਨ ਓ ਪੱਧਰ ਤੱਕ ਸਰਾਹਿਆ ਗਿਆ।

ਬਿਨਾਂ ਪੂਛ ਅਤੇ ਸਿੰਗਾ ਤੋਂ ਪਸ਼ੂ ਬਿਰਤੀ ਵਾਲੇ ਕਾਮਰੇਡ ਅਤੇ ਤਰਕਸ਼ੀਲਾਂ ਨੂੰ ਜੋ ਅਕਲ ਦੇ ਅੰਨ੍ਹੇ ਅਤੇ ਦਿਮਾਗ ਤੋਂ ਖਾਲੀ ਧਰਮ ਦੇ ਦੁਸ਼ਮਣ ਹਨ ਨੂੰ ਸਿਖ ਧਰਮ ਦੀ ਵਿਲੱਖਣਤਾ ਨਜ਼ਰ ਨਹੀਂ ਆਉਂਦੀ।ਪਤਾ ਇਨ੍ਹਾਂ ਨੂੰ ਸਭ ਕੁਝ ਹੈ ਮਕਰੇ ਬਣੇ ਹੋਏ ਹਨ ਅਤੇ ਸਿੱਖਾਂ ਨੂੰ ਚਿੜਾਉਣ ਲਈ ਬਗੈਰ ਸਿਰ ਪੈਰ ਦੇ ਸੋ਼ਸੇ

ਛੱਡਦੇ ਹਨ। ਇਨ੍ਹਾਂ ਨੇ ਝੂਠਾ ਦਾ ਭਾਂਡਾ ਭੰਨਣ ਲਈ ਅਸੀਂ ਇਹ ਨਿਗੂਣਾ ਉਦਮ ਕੀਤਾ ਹੈ।ਸਹੀ ਗ਼ਲਤ ਦਾ ਨਿਰਣਾ ਪਾਠਕਾਂ ਨੇ ਕਰਨਾ ਹੈ। ਤੁਸੀਂ ਦੇਖਣ ਕਿ ਅਧਰਮੀ ਟੋਲਾ ਇਸ ਨੂੰ ਪੜ੍ਹੇਗਾ ਹੀ ਨਹੀਂ ਅਤੇ ਦੋ ਚਾਰ ਦਿਨ ਪਿੱਛੋਂ ਫਿਰ ਓਹੀ ਰਾਗ ਅਲਾਪੇਗਾ।

ਭੁਲਾਂ ਚੁਕਾਂ ਅਤੇ ਵੱਧ ਘੱਟ ਬੋਲਿਆ ਮੁਆਫ ਕਰਨਾ ਜੀ।

ਕਨਵਰ ਅਜੀਤ ਸਿੰਘ